ਭਾਰਤ ''ਚ ਲਾਂਚ ਹੋਇਆ ਨਾਰਟਨ ਕਮਾਂਡੋ 961 ਕੈਫੇ ਰੇਸਰ, ਜਾਣੋ ਖੂਬੀਆ
Saturday, Apr 21, 2018 - 05:30 PM (IST)

ਜਲੰਧਰ- ਕਾਈਨੇਟਿਵ ਗਰੁੱਪ ਦੇ ਵੈਂਚਰ ਅਤੇ ਨਾਰਟਨ ਦੇ ਅਫਿਸ਼ੀਅਲ ਰਿਟੇਲਰ, ਮੋਟਰਰੋਇਲ ਨੇ ਐੱਮ. ਬੀ. ਅਗੁਸਤਾ ਮੋਟਰਸਾਈਕਲਸ ਦੇ ਨਾਲ ਮਿਲ ਕੇ ਭਾਰਤ 'ਚ ਆਈਕਾਨਿਕ ਬ੍ਰਿਟਿਸ਼ ਮੋਟਰਸਾਈਕਲ ਬ੍ਰੈਂਡ ਨਾਰਟਨ ਦੀ ਕਮਾਂਡੋ 961 ਕੈਫੇ ਰੇਸਰ ਬਾਈਕ ਨੂੰ ਲਾਂਚ ਕਰ ਦਿੱਤਾ। ਆਓ ਜਾਣਦੇ ਹਾਂ ਇਸ ਦੀ ਕੀਮਤ ਅਤੇ ਖੂਬੀਆਂ ਦੇ ਬਾਰੇ 'ਚ ...
ਪੁਣੇ 'ਚ ਇਸ ਬਾਈਕ ਦੀ ਕੀਮਤ -
ਪੁਣੇ 'ਚ ਇਸ ਬਾਈਕ ਦੀ ਐਕਸ ਸ਼ੋਅਰੂਮ ਕੀਮਤ 23 ਲੱਖ ਰੁਪਏ ਹੈ। ਕੰਪਨੀ ਨੇ ਹੁਣ ਇਕ ਬਾਈਕ ਇੰਪੋਰਟ ਕੀਤੀ ਹੈ। ਡਿਮਾਂਡ ਹੋਣ 'ਤੇ ਹੋਰ ਵੀ ਬਾਈਕਸ ਮੰਗਵਾਈਆਂ ਜਾਣਗੀਆਂ।
ਇਸ ਕੈਫੇ ਰੇਸਰ ਦੀ ਬੁਕਿੰਗ -
ਇਸ ਕੈਫੇ ਰੇਸਰ ਨੂੰ 11.5 ਲੱਖ ਰੁਪਏ ਦੇ ਕੇ ਬੁੱਕ ਕਰਵਾਇਆ ਜਾ ਸਕਦਾ ਹੈ। ਇਸ ਦੀ ਡਿਲੀਵਰੀ 2 ਤੋਂ 3 ਮਹੀਨੇ 'ਚ ਸ਼ੁਰੂ ਹੋ ਜਾਵੇਗੀ।
ਇਸ ਦਾ ਡਿਜ਼ਾਈਨ ਕਲਾਸਿਕ ਬ੍ਰਿਟਿਸ਼ ਕੈਫੇ ਰੇਸਰਸ ਨਾਲ ਇੰਸਪਾਇਰਡ -
ਇਸ ਦਾ ਡਿਜ਼ਾਈਨ ਕਲਾਸਿਕ ਬ੍ਰਿਟਿਸ਼ ਕੈਫੇ ਰੇਸਰਸ ਤੋਂ ਇੰਸਪਾਇਰਡ ਹੈ, ਜਦਕਿ ਇਸ 'ਚ ਮਾਡਰਨ ਟੱਚ ਵੀ ਦੇਖਣ ਨੂੰ ਮਿਲਦੀ ਹੈ। ਬਾਈਕ 'ਚ ਛੋਟੀ ਫਲਾਈਸਕਰੀਨ ਨਾਲ ਲੈਸ ਰਾਊਂਡ ਹੈਡਲੈਂਪਸ ਹੈ। ਕਲਿੱਪ ਆਨ ਹੈਂਡਬਾਰਸ ਅਤੇ ਸਪਾਰਟੀ ਕੈਫੇ ਰੇਸਰ ਰਾਈਡਿੰਗ ਪੋਸ਼ਚਰ ਨਾਲ ਇਹ ਲੈਸ ਹੈ।
ਇੰਜਣ ਅਤੇ ਉਸ ਦੀ ਪਾਵਰ -
ਇਸ 'ਚ 961 ਸੀ. ਸੀ. ਟਵਿਨ ਇੰਜਣ ਦਿੱਤਾ ਗਿਆ ਹੈ। ਭਾਰਤੀ ਵਰਜਨ ਜ਼ਿਆਦਾਤਰ 72 ਪੀ. ਐੱਮ. ਦਾ ਪਾਵਰ ਅਤੇ 67 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰਦਾ ਹੈ।
ਫੀਚਰ -
ਇਸ 'ਚ ਕਲਾਸ ਇਨਵਰਟਡ ਫਰੰਟ ਫਾਰਕਸ ਅਤੇ ਰਿਅਰ ਟਵਿਨ ਸ਼ਾਰਕਸ ਦਿੱਤੇ ਗਏ ਹਨ। ਇਸ ਦੇ ਦੋਵੇਂ ਟਾਇਰਾਂ 'ਚ ਡਿਸਕ ਬ੍ਰੇਕ ਹੈ ਅਤੇ ਹਾਈ ਪਰਫਾਰਮੈਂਸ ਟਾਅਰਸ ਵੀ ਇਸ 'ਚ ਦਿੱਤੇ ਗਏ ਹਨ। ਭਾਰਤ 'ਚ ਇਸ ਬਾਈਕ ਦਾ ਮੁਕਾਬਲਾ ਟ੍ਰਿਮਫ ਥਰੂਕਸਟਨ ਆਰ ਨਾਲ ਹੋਣਾ ਹੈ।