ਨਵੀਂ Kawasaki Ninja ZX-6R ਦੀ ਲਾਂਚਿੰਗ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ
Saturday, Oct 20, 2018 - 01:40 PM (IST)

ਆਟੋ ਡੈਸਕ- ਦੋਪਹੀਆ ਵਾਹਨ ਨਿਰਮਾਤਾ ਕੰਪਨੀ ਕਾਵਾਸਕੀ ਨੇ 2019 ਨਿੰਜਾ ZX-6R ਸੁਪਰਸਪੋਰਟ ਬਾਈਕ ਦੀ ਲਾਂਚਿੰਗ ਦਾ ਖੁਲਾਸਾ ਕਰ ਦਿੱਤਾ ਹੈ। ਕੰਪਨੀ ਭਾਰਤ 'ਚ ਇਸ ਬਾਈਕ ਨੂੰ ਅਗਲੇ ਸਾਲ ਮਤਲਬ 2019 'ਚ ਲਾਂਚ ਕਰੇਗੀ ਤੇ ਇਸ ਨੂੰ ਕਈ ਨਵੇਂ ਫੀਚਰਸ ਦੇ ਨਾਲ ਪੇਸ਼ ਕੀਤਾ ਜਾਵੇਗੀ। ਕੰਪਨੀ ਨੇ ਇਸ ਬਾਈਕ 'ਚ ਨਵੇਂ ਡਿਜ਼ਾਈਨ ਦੇ ਐਨਾਲਾਗ-ਡਿਜੀਟਲ ਇੰਸਟਰੂਮੇਂਟ ਕਲਸਟਰ ਨੂੰ ਲਗਾਇਆ ਹੈ। ਹੁਣ ਇੰਸਟਰੂਮੇਂਟ ਕਲਸਟਰ 'ਚ ਮਾਇਲੇਜ, ਫਿਊਲ ਗੇਜ ਤੇ ਰਿਮੇਨਿੰਗ ਰੇਂਜ ਜਿਹੇ ਫੀਚਰਸ ਵੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ 2019 ਕਾਵਾਸਾਕੀ ਨਿੰਜਾ ZX-6R 'ਚ ਅਪਡੇਟਿਡ ਨਵਾਂ 12 ਵੋਲਟ ਦਾ ਪਾਵਰ ਸਾਕੇਟ ਵੀ ਲਗਾ ਹੋਵੇਗਾ। ਹਾਲਾਂਕਿ ਆਪਣੀ ਇਸ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
636 ਸੀ. ਸੀ ਦਾ ਇੰਜਣ
2019 ਕਾਵਾਸਾਕੀ ਨਿੰਜਾ ZX-6R 'ਚ 636 ਸੀ. ਸੀ. ਲਿਕਵਿਡ-ਕੁਲਡ, ਇਨਲਾਈਨ ਫੋਰ-ਸਿਲੰਡਰ ਇੰਜਣ ਲਗਾ ਹੈ ਜੋਕਿ 128 ਬੀ. ਐੱਚ. ਪੀ ਦੀ ਪਾਵਰ ਤੇ 70.8 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਬ੍ਰੇਕਿੰਗ ਸਿਸਟਮ
ਬ੍ਰੇਕਿੰਗ 'ਚ ਬਾਈਕ ਦੇ ਅਗਲੇ ਪਹੀਏ 'ਚ 310 ਮਿਲੀਮੀਟਰ ਦੀ ਡਿਸਕ ਬ੍ਰੇਕ ਤੇ ਪਿੱਛੇ ਦੇ ਪਹੀਏ 'ਚ 210 ਮਿਲੀਮੀਟਰ ਦੀ ਡਿਸਕ ਬ੍ਰੇਕ ਦਿੱਤੀ ਹੈ। ਉਥੇ ਹੀ ਸੁਰੱਖਿਆ ਦੇ ਲਿਹਾਜ਼ ਨਾਲ ਇਸ 'ਚ ਏ. ਬੀ. ਐੱਸ ਸਟੈਂਡਰਡ ਦੇ ਤੌਰ 'ਤੇ ਦਿੱਤਾ ਜਾਵੇਗਾ। ਪਹਿਲਕਾਰ ਡਿਜ਼ਾਈਨ
2019 ਕਾਵਾਸਾਕੀ ਨਿੰਜਾ ZX-6R ਦਾ ਅੱਗੇ ਦਾ ਹਿੱਸਾ ਨਿੰਜਾ 400 ਦੀ ਤਰ੍ਹਾਂ ਹੀ ਸ਼ਾਰਪ ਤੇ ਪਹਿਲਕਾਰ ਹੈ। ਇਸ ਦੇ ਫਰੰਟ 'ਚ ਨਵੇਂ ਡਿਜ਼ਾਈਨ ਦੀਆਂ ਹੈੱਡਲਾਈਟਸ ਲਗੀਆਂ ਹਨ ਤੇ ਇਸ 'ਚ ਨਵੇਂ ਫੇਅਰਿੰਗ ਤੇ ਡੈਕਲਸ ਲੱਗੇ ਹਨ। ਉੁਥੇ ਹੀ ਇਸ ਦੇ ਪਿੱਛੇ ਦੇ ਹਿੱਸਾ ਮੌਜੂਦਾ ਮਾਡਲ ਦੇ ਮੁਕਾਬਲੇ ਜ਼ਿਆਦਾ ਸ਼ਾਰਪ ਦਿੱਸਦਾ ਹੈ।