MV-Agusta ਦੀ ਇਸ ਬਾਈਕ ਦਾ ਅਪਗ੍ਰੇਡ ਵਰਜ਼ਨ ਜਲਦ ਹੀ ਹੋਵੇਗਾ ਲਾਂਚ

Friday, Aug 18, 2017 - 05:14 PM (IST)

ਜਲੰਧਰ- ਐੱਮ. ਵੀ. ਅਗਸਟਾ ਨੇ ਇੰਟਰਨੈਸ਼ਨਲ ਮਾਰਕੀਟ 'ਚ ਵਿਕਣ ਵਾਲੀ ਆਪਣੀ ਸਾਰੀਆਂ ਬਾਈਕਸ ਨੂੰ ਯੂਰੋ 4 ਦੇ ਮਾਪਦੰਡ ਦੇ ਹਿਸਾਬ ਨਾਲ ਹਾਲ ਹੀ ਅਪਡੇਟ ਕੀਤਾ ਹੈ। ਇਸ ਦੇ ਤਹਿਤ ਕੰਪਨੀ ਨੇ ਐੱਮ. ਵੀ. ਅਗੁਸਤਾ F3 800 ਬਾਈਕ ਨੂੰ ਵੀ ਅਪਗਰੇਡ ਕੀਤਾ ਹੈ । ਇਸ ਨੂੰ ਭਾਰਤ 'ਚ ਬੀ. ਐੱਸ4 ਮਾਪਦੰਡ ਦੇ ਪ੍ਰਭਾਵ 'ਚ ਆਉਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਹੁਣ ਇਸ ਦੇ ਅਪਡੇਟਡ ਵਰਜ਼ਨ ਦੀ ਵਿਕਰੀ ਸਤੰਬਰ ਤੋਂ ਚਾਲੂ ਹੋ ਜਾਵੇਗੀ। ਬੀ. ਐੱਸ 4  ਦੇ ਮਾਨਕਾਂ ਦੇ ਸਮਾਨ ਬਣਾਈ ਗਈਆਂ ਇਸ ਬਾਈਕ ਦੀ ਸ਼ੁਰੂਆਤੀ ਯੂਨੀਟਸ ਭਾਰਤ 'ਚ ਤਿਆਰ ਹਨ ਅਤੇ ਹੁਣੇ ਇਹ ਪੂਰੇ ਟੈਸਟਾਂ ਤੋਂ ਹੋ ਕੇ ਗੁਜ਼ਰ ਰਹੀਆਂ ਹੈ। 

ਐੱਮ. ਵੀ. ਅਗੁਸਟਾ ਦਾ ਦਾਅਵਾ ਹੈ ਕਿ ਨਵੀਂ ਬਾਈਕ 'ਚ ਪੁਰਾਣੇ ਮਾਡਲ ਦੇ ਮੁਕਾਬਲੇ 50 ਫੀਸਦੀ ਘੱਟ ਅਵਾਜ਼ ਆਵੇਗੀ। ਇਸ ਦੇ ਐਗਜਾਸਟ ਐਮੀਸ਼ਨ 'ਚ ਵੀ 48 ਫੀਸਦੀ ਦੀ ਗਿਰਾਵਟ ਹੋਈ ਹੈ। F3 800 ਬਾਈਕ ਦੀ ਚੇਸੀਸ ਨੂੰ ਪਹਿਲਾਂ ਤੋਂ ਜ਼ਿਆਦਾ ਸਾਲਿਡ ਬਣਾਇਆ ਗਿਆ ਹੈ। ਇੰਜਣ 'ਚ ਨਵੇਂ ਪ੍ਰਾਇਮਰੀ ਗਿਅਰਸ ਲਗਾਏ ਗਏ ਹਨ ਤਾਂ ਕਿ ਰੌਲਾ ਘੱਟ ਕੀਤਾ ਜਾ ਸਕੇ। ਇਸ ਦੇ ਨਾਲ ਹੀ ਨਵਾਂ ਵਾਟਰ ਅਤੇ ਆਇਲ ਪੰਪ ਵੀ ਲਗਾਇਆ ਗਿਆ ਹੈ। ਐਮ. ਵੀ. ਅਗੁਸਟਾ ਦਾ ਦਾਅਵਾ ਹੈ ਕਿ ਇਹ ਬਾਈਕ 144 ਹਾਰਸਪਾਵਰ ਦੀ ਤਾਕਤ ਜਨਰੇਟ ਕਰੇਗੀ, ਜੋ ਕਿ ਪੁਰਾਣੇ ਮਾਡਲ ਦੇ ਮੁਕਾਬਲੇ 4 ਹਾਰਸਪਾਵਰ ਘੱਟ ਹੈ। ਪਰ ਕੰਪਨੀ ਦਾ ਦਾਅਵਾ ਹੈ ਕਿ ਜੋ ਬਦਲਾਵ ਇਸ 'ਚ ਕੀਤੇ ਗਏ ਹਨ ਉਹ ਇਸ ਨੂੰ ਬਿਹਤਰ ਬਾਈਕ ਬਣਾਉਂਦੇ ਹੈ। 

F3 800 ਦੇ ਅਪਡੇਟਡ ਮਾਡਲ ਤੋਂ ਇਲਾਵਾ ਕੰਪਨੀ ਨੇ ਭਾਰਤ 'ਚ ਹਾਲ ਹੀ ਬਰੂਟੇਲ 800 ਬਾਈਕ ਨੂੰ ਵੀ ਭਾਰਤ 'ਚ ਲਾਂਚ ਕੀਤਾ ਹੈ। ਐੱਫ3 800 ਬਾਈਕ ਦੇ ਇਸ ਨਵੇਂ ਮਾਡਲ ਦੀ ਕੀਮਤ ਪੁਰਾਣੇ ਮਾਡਲ ਦੇ ਮੁਕਾਬਲੇ ਜ਼ਿਆਦਾ ਹੋ ਸਕਦੀ ਹੈ। ਕੰਪਨੀ ਭਾਰਤ 'ਚ ਬਰੂਟੈੱਲ 800 ਆਰ. ਆਰ. ਨੂੰ ਵੀ ਲਾਂਚ ਕਰਨ ਦੇ ਤਿਆਰੀ 'ਚ ਹੈ। ਇਸ ਨੂੰ 2018 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ ਭਾਰਤ 'ਚ 17 ਤੋਂ 18 ਲੱਖ ਰੁਪਏ ਦੇ 'ਚ ਹੋ ਸਕਦੀ ਹੈ। ਬਰੂਟੇਲ 800 ਦੇ ਮੌਜੂਦਾ ਮਾਡਲ ਦੀ ਭਾਰਤ 'ਚ ਕੀਮਤ 15.59 ਲੱਖ ਰੁਪਏ ਹੈ।


Related News