Mitsubishi ਇਸ ਨਾਮ ਨਾਲ ਪੇਸ਼ ਕਰੇਗੀ ਨਵੀਂ ਕਾਂਪੈਕਟ ਐਸ. ਯੂ. ਵੀ
Sunday, Feb 26, 2017 - 04:40 PM (IST)

ਜਲੰਧਰ : ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਮਿਤਸੁਬਿਸ਼ੀ ਜਲਦੀ ਹੀ ਬਾਜ਼ਾਰ ''ਚ ਨਵੀਂ ਕਾਂਪੈਕਟ ਐੱਸ. ਯੂ. ਵੀ ਪੇਸ਼ ਕਰਨ ਵਾਲੀ ਹੈ। ਇਸ ਕਾਰ ਦੀ ਕੰਪਨੀ ਨੇ ਟੀਜ਼ਰ ਇਮੇਜ਼ ਜਾਰੀ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਇਸ ਨੂੰ ਅਗਲੇ ਮਹੀਨੇ ਹੋਣ ਵਾਲੇ ਜਿਨੇਵਾ ਮੋਟਰ ਸ਼ੋ-2017 ਦੇ ਦੌਰਾਨ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਕੰਪਨੀ ਦੇ ਮੁਤਾਬਕ ਇਸ ਕਾਂਪੈਕਟ ਐੱਸ. ਯੂ. ਵੀ ਨੂੰ ਐਕਲਿਪਸ ਕਰਾਸ ਨਾਮ ਦਿੱਤਾ ਗਿਆ ਹੈ ।
ਮਿਤਸੁਬਿਸ਼ੀ ਦੀ ਇਸ ਨਵੀਂ ਕਾਰ ਨੂੰ ਸਭ ਤੋਂ ਪਹਿਲਾਂ ਅਮਰੀਕਾ ''ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਦੀ ਵਿਕਰੀ ਇਸ ਸਾਲ ਦੇ ਅੰਤ ਤੋਂ ਸ਼ੁਰੂ ਹੋ ਸਕਦੀ ਹੈ। ਇਸ ਕਾਰ ਦਾ ਮੁਕਾਬਲਾ ਸਕੋਡਾ ਯੇਤੀ ਅਤੇ ਹੁੰਡਈ ਟਕਸਨ ਸਮੇਤ ਦੂਜੀਆਂ ਕਾਰਾਂ ਨਾਲ ਹੋਵੇਗਾ। ਭਾਰਤ ''ਚ ਵਿਕਰੀ ਦੇ ਬਿਹਤਰੀਨ ਆਂਕੜੇ ਪਾਉਣ ਲਈ ਕੰਪਨੀ ਨੂੰ ਇਸ ਕਾਰ ਦੀ ਕੀਮਤ ਇਸ ਸੈਗਮੇਂਟ ਦੀ ਬਾਕੀ ਕਾਰਾਂ ਤੋਂ ਘੱਟ ਰੱਖਣੀ ਹੋਣਗੀਆਂ ਅਤੇ ਇਸ ਦੇ ਲਈ ਕਾਰ ਦੀ ਅਸੈਂਬਲਿੰਗ ਅਤੇ ਮੈਨਿਊਫੈਕਚਰਿੰਗ ਇੱਥੇ ਹੋਣੀ ਜਰੂਰੀ ਹੈ। ਫਿਲਹਾਲ ਕੰਪਨੀ ਨਵੀਂ ਪਜੈਰੋ ਸਪੋਰਟ ਐੱਸ. ਯੂ. ਵੀ ਨੂੰ ਭਾਰਤ ''ਚ ਲਿਆਉਣ ''ਤੇ ਧਿਆਨ ਦੇ ਰਹੀ ਹੈ।