Mercedes ਦਮਦਾਰ SUV AMG G65 ਦਾ ਫਾਈਨਲ ਐਡੀਸ਼ਨ ਗਲੋਬਲੀ ਕੀਤਾ ਲਾਂਚ, ਜਾਣੋ ਖੂਬੀਆਂ
Sunday, Oct 22, 2017 - 03:27 PM (IST)

ਜਲੰਧਰ- ਮਰਸਡੀਜ਼ ਏ. ਐੱਮ. ਜੀ ਨੇ ਹਾਲ ਹੀ ਆਪਣੀ ਪਾਪੂਲਰ ਐੱਸ. ਯੂ. ਵੀ. ਜੀ65 ਦਾ ਫਾਈਨਲ ਐਡੀਸ਼ਨ ਲਾਂਚ ਕਰ ਦਿੱਤਾ। ਏ. ਐੱਮ. ਜੀ. ਮਰਸਡੀਜ਼ ਦੀ ਪਰਫਾਰਮੇਨਸ ਵਿੰਗ ਹੈ ਅਤੇ ਇਹ ਸਿਰਫ 65 ਯੂਨਿਟਸ ਬਣਾਏਗੀ ਜਿਨ੍ਹਾਂ ਨੂੰ ਕਿ ਦੁਨੀਆਭਰ 'ਚ ਵੇਚਿਆ ਜਾਵੇਗਾ। ਮਰਸਡੀਜ਼ ਬੇਂਜ ਐੱਸ. ਯੂ. ਵੀ. ਦੀ ਜੀ ਸੀਰੀਜ਼ ਕਾਫ਼ੀ ਲੋਕਪ੍ਰਿਯ ਰਹੀ ਹੈ ਅਤੇ ਇਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਤਾਕਤਵਰ ਐੱਸ.ਯੂ. ਵੀ ਚ ਜਗ੍ਹਾ ਮਿਲੀ ਹੋਈ ਹੈ। ਇਸ ਸੀਰੀਜ਼ ਦੀ ਐੱਸ. ਯੂ. ਵੀ 1979 ਤੋਂ ਬਣ ਰਹੀ ਹਨ।
ਜੀ ਕਲਾਸ ਐੱਸ. ਯੂ. ਵੀ.ਦੀ ਗੱਲ ਕਰੀਏ ਤਾਂ ਇਨ੍ਹਾਂ 'ਚੋਂ ਦੁਨੀਆਭਰ 'ਚ 33 ਫੀਸਦੀ ਤੋਂ ਜ਼ਿਆਦਾ ਏ. ਐੱਮ. ਜੀ ਮਾਡਲਸ ਵਿਕੇ ਹਨ। Mercedes-Benz G65 ਫਾਈਨਲ ਐਡੀਸ਼ਨ ਨੂੰ 31,233 ਯੂਰੋ ਮਤਲਬ ਤਕਰੀਬਨ 2.38 ਕਰੋੜ ਰੁਪਏ 'ਚ ਲਾਂਚ ਕੀਤਾ ਗਿਆ ਹੈ।
G65 ਫਾਈਨਲ ਐਡੀਸ਼ਨ ਐੱਸ. ਯੂ.ਵੀ 'ਚ 12 ਇੰਚ ਦੇ 5 twin ਸਪੋਕ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਇਸ ਐੱਸ. ਯੂ. ਵੀ. 'ਚ ਕਾਲੇ ਰੰਗ ਦਾ ਬਾਹਰੀ ਹਿੱਸੇ 'ਤੇ ਕਾਫ਼ੀ ਇਸਤੇਮਾਲ ਕੀਤਾ ਹੈ। ਮੈਟ ਬਲੈਕ ਕਲਰ 'ਚ ਡਿਜ਼ਾਇਨ ਐਲਿਮੇਂਟਸ ਵੀ ਹਨ। ਇੰਟੀਰਿਅਰ 'ਚ ਕਾਰਬਨ ਫਾਇਬਰ ਦਾ ਇਸਤੇਮਾਲ ਕੀਤਾ ਗਿਆ ਹੈ।
ਇਸ 'ਚ 6.0 ਲਿਟਰ ਵੀ12 ਇੰਜਣ ਦਿੱਤਾ ਗਿਆ ਹੈ ਜੋ ਕਿ 621 ਬੀ. ਐੱਚ. ਪੀ ਦਾ ਪਾਵਰ ਅਤੇ 1,000 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਸਿਰਫ਼ 5.3 ਸੈਕਿੰਡ 'ਚ ਪੂਰੀ ਕਰ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 230 ਕਿਲੋਮੀਟਰ ਪ੍ਰਤੀ ਘੰਟੇ ਕੀਤੀ ਹੈ। ਇਸ ਦਾ ਇੰਜਣ 7 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਹੈ। G65 AMG Final Edition ਐੱਸ. ਯੂ. ਵੀ. ਨੂੰ ਆਫ ਰੋਡ ਵੀ ਚਲਾਇਆ ਜਾ ਸਕਦਾ ਹੈ। ਇਹ 60 ਸੈਂਟੀਮੀਟਰ ਪਾਣੀ ਦੀ ਗਹਿਰਾਈ ਤੱਕ 'ਚ ਆਸਾਨੀ ਨਾਲ ਚੱਲ ਸਕਦੀ ਹੈ। ਇਸ ਐੱਸ. ਯੂ. ਵੀ ਨੂੰ ਮਰਸਡੀਜ਼ ਦੀ ਆਸਟ੍ਰਿਆ ਸਥਿਤ ਯੂਨਿਟ 'ਚ ਬਣਾਇਆ ਜਾਵੇਗਾ।