McLaren ਨੇ ਸ਼ੋਅਕੇਸ ਕੀਤੀ ਆਪਣੀ ਫਾਸਟੈਸਟ ਰੇਸਿੰਗ ਕਾਰ
Saturday, Mar 10, 2018 - 10:59 AM (IST)

2018 ਜੇਨੇਵਾ ਮੋਟਰ ਸ਼ੋਅ 'ਚ ਸਰੀ, ਯੂਨਾਈਟਿਡ ਕਿੰਗਡਮ ਦੀ ਸਪੋਰਟਸ ਤੇ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮੈਕਲੇਰਨ ਨੇ ਆਪਣੀ ਫਾਸਟੈਸਟ ਰੇਸਿੰਗ ਕਾਰ ਨੂੰ ਪੇਸ਼ ਕੀਤਾ ਹੈ। ਮੌਜੂਦਾ McLaren F1 GTR ਰੇਸਿੰਗ ਕਾਰ ਦੀ ਸਫਲਤਾ ਤੋਂ ਬਾਅਦ ਕੰਪਨੀ ਨੇ ਇਸ ਈਵੈਂਟ 'ਚ ਨਵੀਂ GTR ਹਾਈਪਰਕਾਰ ਦੇ ਕਾਂਸੈਪਟ ਨੂੰ ਸ਼ੋਅਕੇਸ ਕੀਤਾ ਹੈ।
825 ਹਾਰਸ ਪਾਵਰ ਦੀ ਤਾਕਤ
ਇਹ ਰੇਸਿੰਗ ਕਾਰ 814 ਹਾਰਸ ਪਾਵਰ ਦੀ ਤਾਕਤ ਪੈਦਾ ਕਰਦੀ ਹੈ। ਇਸ ਵਿਚ ਨਵੇਂ ਸਸਪੈਂਸ਼ਨ, ਰੇਸਿੰਗ ਸਟਾਈਲ ਟਰਾਂਸਮਿਸ਼ਨ ਤੇ ਤੇਜ਼ ਤਰੀਕੇ ਨਾਲ ਕੰਮ ਕਰਨ ਵਾਲਾ ਫਾਸਟੈਸਟ ਗਿਅਰਸ਼ਿਫਟ ਲਾਇਆ ਗਿਆ ਹੈ। ਇਸ ਦਾ ਕੁਲ ਭਾਰ 1,000 ਕਿਲੋਗ੍ਰਾਮ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਦੀ ਕੀਮਤ 1 ਮਿਲੀਅਨ ਬ੍ਰਿਟਿਸ਼ ਪੌਂਡ ਮਤਲਬ 1.385 ਮਿਲੀਅਨ ਡਾਲਰ ਹੈ।