9 ਸੀਟਰ ਮਹਿੰਦਰਾ TUV300 ਪਲੱਸ ਭਾਰਤ ''ਚ ਹੋਈ ਲਾਂਚ, ਜਾਣੋ ਕੀਮਤ ਅਤੇ ਫੀਚਰਸ
Thursday, Jun 21, 2018 - 08:34 AM (IST)

ਜਲੰਧਰ-ਵਾਹਨ ਨਿਰਮਾਤਾ ਕੰਪਨੀ ਮਹਿੰਦਰਾ (Mahindra) ਨੇ ਯੂਟੀਲਿਟੀ ਵ੍ਹੀਲ ਸੈਗਮੈਂਟ 'ਚ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਉਂਦੇ ਹੋਏ ਨਵੀਂ 9 ਸੀਟਰ ਐਸ. ਯੂ. ਵੀ. TUV300 ਪਲੱਸ ਭਾਰਤ 'ਚ ਪੇਸ਼ ਕਰ ਦਿੱਤੀ ਹੈ। ਇਹ ਗੱਡੀ ਮਹਿੰਦਰਾ ਦੀ ਕੰਪੈਕਟ ਐੱਸ. ਯੂ. ਵੀ. TUV300 'ਤੇ ਆਧਾਰਿਤ ਹੈ ਪਰ ਇਹ ਸਾਧਾਰਨ ਟੀ. ਯੂ. ਵੀ. 300 ਤੋਂ 405 ਐੱਮ. ਐੱਮ. ਲੰਬੀ ਹੈ। ਇਹ ਉਨ੍ਹਾਂ ਲੋਕਾਂ ਨੂੰ ਟਾਰਗੈਟ ਕਰਨ ਲਈ ਪੇਸ਼ ਕੀਤੀ ਗਈ ਹੈ, ਜੋ ਘੱਟ ਕੀਮਤ 'ਚ 8 ਜਾਂ 9 ਸੀਟਾਂ ਵਾਲੀ ਗੱਡੀ ਪਸੰਦ ਕਰਦੇ ਹਨ।
ਕੀਮਤ-
ਮਹਿੰਦਰਾ TUV300 ਪਲੱਸ ਦੀ ਕੀਮਤ 9.47 ਲੱਖ (ਐਕਸ ਸ਼ੋਰੂਮ) ਹੈ। ਗਾਹਕ ਇਸ ਗੱਡੀ ਨੂੰ ਪੰਜ ਕਲਰ ਆਪਸ਼ਨ- ਸਿਲਵਰ, ਵਾਈਟ, ਬਲੈਕ, ਰੈੱਡ ਅਤੇ ਓਰੇਂਜ 'ਚ ਖਰੀਦ ਸਕਦੇ ਹਨ। ਗੱਡੀ ਦੇ ਤਿੰਨ ਵੇਰੀਐਂਟ- P4, P6 ਅਤੇ P8 'ਚ ਉਪਲੱਬਧ ਹੋਵੇਗੀ।
ਫੀਚਰਸ-
ਇਸ ਗੱਡੀ 'ਚ 2.2 ਲਿਟਰ ਦਾ ਡੀਜ਼ਲ ਇੰਜਣ ਲੱਗਾ ਹੈ, ਜੋ 120 ਬੀ. ਐੱਚ. ਪੀ. ਦੀ ਪਾਵਰ ਅਤੇ 280 ਐੱਨ. ਐੱਮ. ਦਾ ਟਾਰਕ ਦਿੰਦਾ ਹੈ। ਮਹਿੰਦਰਾ ਨੇ ਇਹ ਇੰਜਣ ਆਪਣੀ ਸਕਾਰਪਿਓ ਕਾਰ 'ਚ ਵੀ ਦਿੱਤਾ ਹੋਇਆ ਹੈ। ਇੰਜਣ ਨੂੰ 6 ਸਪੀਡ ਮੈਨੂਅਲੀ ਟਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਕੰਪਨੀ ਨੇ ਇਸ 'ਚ ਕਾਫੀ ਫੀਚਰ ਵੀ ਦਿੱਤੇ ਹੋਏ ਹਨ। ਸੁਰੱਖਿਆ ਲਈ ਡਿਊਲ ਏਅਰਬੈਗਸ ਨਾਲ 7 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਨਾਲ ਨੇਵੀਗੇਸ਼ਨ, ਮਾਈਕ੍ਰੋ ਹਾਈਬ੍ਰਿਡ ਤਕਨੀਕ ਵਰਗੇ ਫੀਚਰਸ ਦਿੱਤੇ ਗਏ ਹਨ। ਕਾਰ 'ਚ 16 ਇੰਚ ਐਲਾਏ ਵ੍ਹੀਲਜ਼ ਦਿੱਤੇ ਗਏ ਹਨ।