ਇਸ ਦੇਸ਼ ''ਚ ਲਾਂਚ ਹੋਈ ਮਹਿੰਦਰਾ ਦੀ KUV100 ਕਾਰ

04/16/2018 11:22:22 AM

ਜਲੰਧਰ- ਭਾਰਤ 'ਚ ਮਹਿੰਦਰਾ ਐਂਡ ਮਹਿੰਦਰਾ ਦੀ KUV100 ਬੇਹੱਦ ਮਸ਼ਹੂਰ ਕ੍ਰਾਸਓਵਰ ਹੈਚਬੈਕ ਹੈ ਅਤੇ ਇਸ ਦੀ ਵੱਧਦੀ ਡਿਮਾਂਡ ਦੇ ਚਲਦੇ ਕੰਪਨੀ ਨੇ ਇਸ ਨੂੰ ਇਟਲੀ 'ਚ ਲਾਂਚ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਮਹਿੰਦਰਾ ਐਂਡ ਮਹਿੰਦਰਾ ਦੇ ਐਗਜ਼ੀਕਿਊਟਿਵ ਡਾਇਰੈਕਟ, ਪਵਨ ਗੋਇੰਕਾ ਨੇ ਟਵਿਟਰ ਦੇ ਹਾਰੀਂ ਸ਼ੇਅਰ ਕੀਤੀ ਹੈ ਪਰ ਕੰਪਨੀ ਨੇ KUV100 ਦਾ ਇੰਜਣ ਅਤੇ ਹੋਰ ਡਿਟੇਲਸ ਸਾਂਝੀ ਨਹੀਂ ਕੀਤੀ ਹੈ।

ਤੁਹਾਨੂੰ ਦੱਸ ਦੱਈਏ ਕਿ ਹਾਲ ਹੀ 'ਚ ਮਹਿੰਦਰਾ ਨੇ KUV100 ਦਾ ਟ੍ਰਿਪ ਵੇਰੀਐਂਟ ਭਾਰਤ 'ਚ ਲਾਂਚ ਕੀਤਾ ਹੈ। KUV100 ਟ੍ਰਿਪ ਦੀ ਕੀਮਤ 5.16 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਨਵਾਂ ਮਾਡਲ ਕਾਰ ਫਲੀਟ ਆਪਰੇਟਰਾਂ ਅਤੇ ਕੈਬ ਐਗ੍ਰੀਗੇਟਰਸ ਨੂੰ ਟਾਰਗਿਟ ਕਰਨ ਦੇ ਲਈ ਉਤਾਰੀ ਹੈ। KUV100 ਟ੍ਰਿਪ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ 'ਚ ਪੈਟਰੋਲ-ਸੀ. ਐੱਨ. ਜੀ. ਆਪਸ਼ਨ ਦਿੱਤਾ ਗਿਆ ਹੈ। ਕੰਪਨੀ ਦੀ ਇਹ ਪਹਿਲੀ ਛੋਟੀ ਕਾਰ ਹੈ, ਜਿਸ 'ਚ ਸੀ. ਐੱਨ. ਜੀ. ਆਪਸ਼ਨ ਦਿੱਤਾ ਗਿਆ ਹੈ।

Image result for mahindra-kuv100-launched-in-italy-

ਇਸ 'ਚ 1.2 ਲੀਟਰ ਦਾ ਇੰਜਣ ਲੱਗਾ ਹੈ, ਜੋ 82hp ਦੀ ਪਾਵਰ ਦੇ ਨਾਲ ਸੀ. ਐੱਨ. ਜੀ. ਵਰਜਨ 'ਤੇ 70hp ਦੀ ਪਾਵਰ ਜਨਰੇਟ ਕਰੇਗੀ। ਕਾਰ ਸੀ. ਐੱਨ. ਸੀ. ਸਿਲੰਡਰ 60 ਲੀਟਰ ਬੂਟ ਸਪੇਸ ਦੀ ਜਗ੍ਹਾ ਘੇਰਦੀ ਹੈ। ਇਸ 'ਚ ਲੱਗਾ 1.2 ਲੀਟਰ ਡੀਜ਼ਲ ਇੰਜਣ 77hp ਦੀ ਪਾਵਰ ਜਨਰੇਟ ਕਰੇਗਾ। ਮਹਿੰਦਰਾ ਕੇ. ਯੂ. ਪੀ. 100 ਦੇ ਪੈਟਰੋਲ ਸੀ. ਐੱਨ. ਜੀ. ਵੇਰੀਐਂਟ 'ਚ 5 ਅਤੇ 6 ਸੀਟਸ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਦੇ ਡੀਜ਼ਲ ਵੇਰੀਐਂਟ 'ਚ ਸਿਰਫ 6 ਸੀਟਸ ਦਾ ਆਪਸ਼ਨ ਦਿੱਤਾ ਗਿਆ ਹੈ।


Related News