ਜੂਨ ਮਹੀਨੇ ਭਾਰਤ 'ਚ ਲਾਂਚ ਹੋਵੇਗਾ Porsche Cayenne ਦਾ ਫੇਸਲਿਫਟ ਵਰਜ਼ਨ
Saturday, Jan 27, 2018 - 04:34 PM (IST)

ਜਲੰਧਰ- ਪੋਰਸ਼ ਕਾਇਯੇਨ ਕਰੀਬ ਦੋ ਦਸ਼ਕਾਂ ਤੋਂ ਸੜਕਾਂ 'ਤੇ ਰਾਜ ਕਰ ਰਹੀ ਹੈ ਅਤੇ ਇਹ ਭਾਰਤ 'ਚ ਕੰਪਨੀ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਵੀ ਰਹੀ ਹੈ। ਹੁਣ ਕੰਪਨੀ ਇਸ ਦੀ ਵਿਕਰੀ ਅਤੇ ਮਜ਼ਬੂਤ ਕਰਨ ਲਈ ਭਾਰਤ 'ਚ ਸੈਕਿੰੜ ਜਨਰੇਸ਼ਨ ਉਤਾਰਣ ਜਾ ਰਹੀ ਹੈ। ਕੰਪਨੀ ਇਸ ਨੂੰ ਜੂਨ 2018 'ਚ ਲਾਂਚ ਕਰਣ ਦੀ ਯੋਜਨਾ ਬਣਾ ਰਹੀ ਹੈ।
ਪੋਰਸ਼ ਆਪਣੀ ਇਸ SUV ਨੂੰ ਦੋ ਵੇਰੀਐਂਟਸ- ਕਾਇਯੇਨ ਅਤੇ ਕਾਇਯੋਨ S ਉਤਾਰੇਗੀ ਜਿਸ 'ਚ ਟਰਬੋ V8 ਇੰਜਣ ਵੀ ਦਿੱਤਾ ਜਾ ਸਕਦਾ ਹੈ। ਪੁਰਾਣੇ ਵਰਜ਼ਨ ਦੇ ਮੁਕਾਬਲੇ ਨਵੀਂ ਕਾਇਯੇਨ 'ਚ ਵੱਡੇ ਟੈਕਨਿਕਲ ਅਤੇ ਮਕੈਨਿਕਲ ਬਦਲਾਅ ਕੀਤੇ ਜਾਣਗੇ, ਜੋ ਇਸ ਦੀ ਪਰਫਾਰਮੇਨਸ 'ਚ ਅਤੇ ਸੁਧਾਰ ਲਿਆਵੇਗਾ। ਇਸ ਤੋਂ ਇਲਾਵਾ ਕਾਇਯੇਨ 'ਚ ਨਵਾਂ ਡਿਜ਼ਾਇਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨਵੀਂ ਹਾਰਿਜੋਂਟਲ ਲਾਈਟ ਅਤੇ ਪਹਿਲਕਾਰ ਲੁਕ ਦਿੱਤੀ ਜਾਵੇਗੀ। ਨਵੀਂ ਕਾਇਯੇਨ 'ਚ LED ਮੇਨ ਫੀਚਰ ਹੋਵੇਗਾ ਅਤੇ ਸਾਰੇ ਮਾਡਲਸ 'ਚ ਸਟੈਂਡਰਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ 'ਚ ਸਟੈਂਡਰਡ ਹੈੱਡਲਾਈਟ ਤੋਂ ਅਪਗਰੇਡ ਕਰ ਕ ਕਾਰ 'ਚ ਡਾਇਨਾਮਿਕ ਲਾਈਟ ਸਿਸਟਮ (PLDs) ਜਾਂ ਫਿਰ LED ਮੈਟਰਿਕਸ ਬੀਮ ਹੈੱਡਲਾਈਟਸ ਦਿੱਤੀਆਂ ਜਾਣਗੀਆਂ, ਜੋ PDLS 'ਚ ਸ਼ਾਮਿਲ ਹੋਣਗੀਆਂ।
ਪਾਵਰ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਪੋਰਸ਼ ਕਾਇਯੋਨ 'ਚ 3.0 ਲੀਟਰ ਸਿੰਗਲ-ਟਰਬੋ V6 ਇੰਜਣ ਦਿੱਤਾ ਜਾਵੇਗਾ, ਜੋ 335bhp ਦੀ ਪਾਵਰ ਅਤੇ 450Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਕਾਇਯਨ 'ਚ 2.9 ਲਿਟਰ ਟਵਿਨ ਟਰਬੋ V6 ਇੰਜਣ ਦਿੱਤਾ ਜਾਵੇਗਾ। ਇਹ ਇੰਜਨ 433bhp ਦੀ ਪਾਵਰ ਅਤੇ 550Nm ਦਾ ਟਾਰਕ ਜਨਰੇਟ ਕਰੇਗਾ। ਇਸ 'ਚ ਨਵਾਂ 8-ਸਪੀਡ ਟਿਪਟ੍ਰਾਨਿਕ S ਟਰਾਂਸਮਿਸ਼ਨ ਦਿੱਤਾ ਜਾਵੇਗਾ ਜੋ ਕਾਇਯੇਨ ਰੇਂਜ ਦੀਆਂ ਸਾਰੀਆਂ ਕਾਰਾਂ 'ਚ ਸਟੈਂਡਰਡ ਹੋਵੇਗਾ। ਕਾਰ ਦੇ ਦੋਨਾਂ ਵੇਰੀਐਂਟਸ 'ਚ ਚਾਰ ਮੋਡਸ-ਮਡ, ਗਰੇਵਲ, ਸੈਂਡ ਅਤੇ ਰਾਕਸ ਦਿੱਤੇ ਜਾਣਗੇ। ਰੋਡ ਦੇ ਹਿਸਾਬ ਨਾਲ ਇਸ ਡਰਾਇਵ ਮੋਡਸ ਨੂੰ ਸੈੱਟ ਕਰ ਸਕਦੇ ਹਨ।