ਨਵੇਂ ਕਲਰ ਆਪਸ਼ਨ 'ਚ ਲਾਂਚ ਹੋਈ KTM ਦੀ ਪਾਵਰਫੁਲ RC200 ਬਾਈਕ
Thursday, Jun 21, 2018 - 10:51 AM (IST)

ਜਲੰਧਰ- KTM ਨੇ ਭਾਰਤ 'ਚ ਆਪਣੀ ਪਾਵਰਫੁੱਲ ਬਾਈਕ R3200 ਨੂੰ ਨਵੇਂ ਬਲੈਕ ਕਲਰ ਵੇਰੀਐਂਟ 'ਚ ਲਾਂਚ ਕਰ ਦਿੱਤੀ ਹੈ, ਇਸ ਤੋਂ ਪਹਿਲਾਂ ਇਹ ਬਾਈਕ ਵਾਈਟ ਕਲਰ 'ਚ ਪਹਿਲਾਂ ਹੀ ਆ ਚੁੱਕੀ ਹੈ। ਇਸ ਮੌਕੇ 'ਤੇ ਬਜਾਜ਼ ਆਟੋ ਦੇ ਪ੍ਰੈਜ਼ੀਡੈਂਟ-ਪ੍ਰੋਬਾਈਕਿੰਗ- ਅਮਿਤ ਨੰਦੀ ਨੇ ਦੱਸਿਆ ਕਿ, KTM R3 ਇਕ ਰੇਸਿੰਗ ਬਾਈਕ ਹੈ ਅਤੇ ਇਹ ਬਾਈਕ ਕੰਪਨੀ ਦੇ ਪੋਰਟਫੋਲੀਓ ਦਾ ਅਹਿਮ ਹਿੱਸਾ ਹੈ ਨਾਲ ਹੀ ਸਾਡੇ ਗਾਹਕਾਂ ਲਈ ਨਵੇਂ ਕਲਰ ਦਾ ਆਪਸ਼ਨ ਉਪਲੱਬਧ ਕਰਨਾ ਸਾਡੇ ਲਈ ਖੁਸ਼ੀ ਦੀ ਗੱਲ ਹੈ। ਉਮੀਦ ਹੈ ਗਾਹਕਾਂ ਨੂੰ ਬਾਈਕ ਪਸੰਦ ਆਵੇਗੀ।
ਕੀਮਤ :
ਦਿੱਲੀ 'ਚ ਇਸ ਦੀ ਐਕਸਸ਼ੋਰੂਮ ਕੀਮਤ 1.77 ਲੱਖ ਰੁਪਏ ਰੱਖੀ ਹੈ। ਇਹ ਬਾਈਕ ਕੰਪਨੀ ਦੇ ਭਾਰਤ ਦੇ 320 ਸ਼ਹਿਰਾਂ 'ਚ ਮੌਜੂਦਾ 430 ਸ਼ੋਅ-ਰੂਮਸ 'ਚ ਉਪਲੱਬਧ ਹੋਵੇਗੀ । ਜਾਣਕਾਰੀ ਲਈ ਦੱਸ ਦਈਏ ਕਿ ਕੰਪਨੀ ਨੇ ਪਿਛਲੇ ਸਾਲ ਇਸ ਬਾਈਕ ਦੇ ਵਾਈਟ ਕਲਰ ਵੇਰੀਐਂਟ ਨੂੰ ਵੀ ਲਾਂਚ ਕੀਤਾ ਸੀ। ਮਤਲਬ ਹੁਣ ਇਹ ਬਾਈਕ ਦੋ ਕਲਰਸ 'ਚ ਉਪਲੱਬਧ ਹੈ।
ਇੰਜਣ :
ਨਵੀਂ ਕਲਰ ਸਕੀਮ ਤੋਂ ਇਲਾਵਾ ਕੰਪਨੀ ਨੇ ਇਸ ਬਾਈਕ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤਕਨੀਕੀ ਅਤੇ ਹੋਰ ਬਦਲਾਅ ਨਹੀਂ ਕੀਤੇ ਹਨ ਬਾਈਕ ਇੰਜਣ ਦੀ ਗੱਲ ਕਰੀਏ ਤਾਂ ਬਾਈਕ 'ਚ 199.5cc ਸਿੰਗਲ-ਸਿਲੈਂਡਰ, ਲਿਕਵਿਡ-ਕੂਲਡ ਇੰਜਣ ਮਿਲੇਗਾ ਜੋ 25 bhp ਦੀ ਪਾਵਰ ਅਤੇ 19.2 Nm ਦਾ ਟਾਰਕ ਦਿੰਦਾ ਹੈ। ਇਸ ਤੋਂ ਇਲਾਵਾ ਇਸ 'ਚ 6-ਸਪੀਡ ਗਿਅਰਬਾਕਸ ਦਿੱਤੇ ਗਏ ਹਨ।
ਫੀਚਰਸ :
ਨਵੀਂ R3 200 ਦੇ ਫਰੰਟ 'ਚ USD ਫੋਰਕ ਅਤੇ ਰਿਅਰ 'ਚ ਮੋਨੋਸ਼ਾਕ ਦਿੱਤਾ ਹੈ। ਖ਼ਰਾਬ ਰਸਤਿਆਂ 'ਤੇ ਇਹ ਬਾਇਕ ਅਸਾਨੀ ਨਾਲ ਨਿਕਲ ਜਾਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਬਾਈਕ ਨੂੰ ਰਾਇਡ ਕਰਨ 'ਚ ਮੋਟੋ GP ਵਰਗਾ ਐਕਸਪੀਰਿਅਨਸ ਮਿਲੇਗਾ। ਬਾਈਕ 'ਚ ਡਿਜੀਟਲ ਕੰਸੋਲ ਵੀ ਦਿੱਤਾ ਹੈ ਜਿੱਥੇ ਤੁਸੀਂ ਬਾਈਕ ਦੇ ਬਾਰੇ 'ਚ ਜ਼ਿਆਦਾ ਜਾਣਕਾਰੀਆਂ ਮਿਲਣਗੀਆਂ।