ਭਾਰਤ ''ਚ ਜਲਦ ਲਾਂਚ ਹੋਵੇਗੀ ਜੀਪ ਨਵੀਂ ਐੱਸ ਯੂ. ਵੀ. Renegade
Saturday, Oct 28, 2017 - 06:08 PM (IST)
ਜਲੰਧਰ- ਅਮਰੀਕੀ ਵਾਹਨ ਨਿਰਮਾਤਾ ਕੰਪਨੀ ਜੀਪ ਭਾਰਤ 'ਚ ਆਪਣੀ ਇਕ ਨਵੀਂ ਅਤੇ ਸਸਤਾ-ਪਨ ਐੱਸ. ਯੂ. ਵੀ.ਲਿਆਉਣ ਦੀ ਯੋਜਨਾ ਬਣਾ ਰਹੀ ਹਨ। ਰਿਪੋਰਟ ਮਤਾਬਕ ਕੰਪਨੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਸਾਲ 2020 ਤੱਕ ਆਪਣੇ 5 ਨਵੇਂ SUV ਮਾਡਲਸ ਬਾਜ਼ਾਰ 'ਚ ਲਾਵੇਗੀ ਜਿਸ 'ਚ ਇੱਕ ਸਭ ਤੋਂ ਐੱਸ. ਯੂ. ਵੀ.ਹੋਵੇਗੀ ਅਤੇ ਉਸ ਦਾ ਨਾਮ ਰੇਨੀਗੇਟ ਹੋਵੇਗੀ। ਲਾਂਚਿੰਗ ਦੀ ਗੱਲ ਕਰੀਏ ਤਾਂ ਰੇਨੀਗੇਟ ਨੂੰ ਸਾਲ 2018 ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਨਵੀਂ ਕਾਰ 'ਚ 2.0 ਲਿਟਰ ਵਾਲਾ ਹੀ ਇੰਜਣ ਲਗਾਇਆ ਜਾਵੇਗਾ ਜੋ ਕਿ 140 HP ਦੀ ਪਾਵਰ ਜਨਰੇਟ ਕਰੇਗਾ। ਨਵੀਂ ਰੇਨੀਗੇਟ ਦੀ ਲੰਬਾਈ 4.2 ਮੀਟਰ, ਉਚਾਈ 1.7 ਮੀਟਰ ਅਤੇ ਚੋੜਾਈ 1.9 ਮੀਟਰ ਹੋਵੇਗੀ। ਇਸ ਲੰਬਾਈ ਨੂੰ ਵੇਖਦੇ ਹੋਏ ਇਹ ਤਾਂ ਸਪੱਸ਼ਟ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਰੇਨੀਗੇਟ ਹੋਰ ਕੰਪੈਕਟ ਕਾਰਾਂ ਦੀ ਤੁਲਨਾ 'ਚ ਸਭ ਤੋਂ ਉਚੀ ਅਤੇ ਚੌੜੀ ਕਾਰ ਹੋਵੇਗੀ।
ਦਸ ਦਈਏ ਕਿ ਰੇਨੀਗੇਟ ਨੂੰ ਸੇਡਾਨ ਕਰੇਟਾ, ਅਤੇ ਡਸਟਰ ਨੂੰ ਟੱਕਰ ਦੇਣ ਲਈ ਉਤਾਰਿਆ ਜਾਵੇਗਾ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਨੀਗੇਟ ਦੀ ਕੀਮਤ ਹੁੰਡਈ Creta ਤੋਂ 1 ਲੱਖ ਜ਼ਿਆਦਾ ਹੋਵੇਗੀ।
