ਭਾਰਤ ''ਚ Isuzu ਲਾਂਚ ਕਰ ਸਕਦੀ ਹੈ ਆਪਣੀ ਮਿੰਨੀ ਕੰਪੈਕਟ SUV !
Saturday, Oct 20, 2018 - 12:12 PM (IST)

ਆਟੋ ਡੈਸਕ- ਪਿਕਅਪ ਵਾਹਨਾਂ ਲਈ ਦੁਨੀਆਭਰ ਦੀ ਮਸ਼ਹੂਰ ਕੰਪਨੀ isuzu ਭਾਰਤ ਲਈ ਮਿੰਨੀ ਕੰਪੈਕਟ ਐੱਸ. ਯੂ.ਵੀ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਉਹ ਆਪਣੇ ਲਾਈਨਅਪ 'ਚ ਲੱਗੇ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ। isuzu ਦੇ ਵਾਹਨਾਂ ਨੂੰ ਉਸ ਦੇ ਹੈਵੀ ਡੀਜ਼ਲ ਇੰਜਣ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਕੰਪਨੀ ਆਪਣੀ ਨਵੀਂ ਐੱਸ. ਯੂ. ਵੀ. ਨੂੰ ਨਵੇਂ ਹਾਈ-ਬਰਿਡ ਪਾਵਰਟਰੇਨ ਦੇ ਨਾਲ ਬਣਾ ਸਕਦੀ ਹੈ। ਕਾਰ ਦੇ ਪਾਰਟਸ ਨੂੰ ਲੈ ਕੇ ਕੰਪਨੀ ਲੋਕਲ ਸਪਲਾਇਰ ਤੋਂ ਵੀ ਆਪੂਰਤੀ ਕਰ ਸਕਦੀ ਹੈ, ਤਾਂ ਕਿ ਕੀਮਤਾਂ ਨੂੰ ਘੱਟ ਕੀਤਾ ਜਾ ਸਕੇ।
ਉਥੇ ਹੀ ਕੰਪਨੀ ਨੇ ਇੰਟਰਨੈਸ਼ਨਲ ਮਾਰਕੀਟ ਲਈ ਪਹਿਲਾਂ ਹੀ ਮਿਨੀ ਐੱਸ. ਯੂ. ਵੀ. ਤਿਆਰ ਕਰ ਲਈ ਹੈ। ਭਾਰਤ ਲਈ 6 ਸਾਲ ਤੋਂ ਵ੍ਹੀਲ ਬਣਾ ਰਹੀ isuzu ਨੇ ਆਪਣੇ ਬਰਾਂਡ D-Max ਮੁਤਾਬਕ 1 SUV MU-X ਤੇ 3 ਪਿਕਅਪ ਗੱਡੀਆਂ ਲਾਂਚ ਦੀਆਂ ਹਨ। ਭਾਰਤ 'ਚ ਕੰਪੈਕਟ ਐੱਸ. ਯੂ. ਵੀ ਕਾਰਾਂ ਦਾ ਬਾਜ਼ਾਰ ਫਿਲਹਾਲ ਮਾਰੂਤੀ, ਮਹਿੰਦਰਾ ਤੇ ਹੁੰਡਈ ਪ੍ਰਮੁੱਖ ਹਨ। ਤੁਹਾਨੂੰ ਦੱਸ ਦੇਈਏ ਕਿ Isuzu ਦੀ ਆਂਧ੍ਰ-ਪ੍ਰਦੇਸ਼ ਸਥਿਤ ਫੈਕਟਰੀ 'ਚ 50 ਹਜ਼ਾਰ ਯੂਨਿਟ ਵ੍ਹੀਲ ਬਣਾਉਣ ਦੀ ਸਮਰੱਥਾ ਹੈ। ਭਾਰਤੀ ਬਾਜ਼ਾਰ ਦੀ ਮੰਗ ਨੂੰ ਵੇਖਦੇ ਹੋਏ ਕੰਪਨੀ ਦੇਸ਼ 'ਚ ਹੀ ਐੱਸ. ਯ. ਵੀ ਬਣਾਉਣ ਦੇ ਬਾਰੇ 'ਚ ਵਿਚਾਰ ਕਰ ਰਹੀ ਹੈ। ਹਾਲ ਹੀ 'ਚ ਕੰਪਨੀ ਨੇ MU-X facelift ਲਾਂਚ ਕੀਤੀ ਹੈ 'ਤੇ ਇਸ ਦੀ ਕੀਮਤ 26.27 ਲੱਖ ਰੱਖੀ ਹੈ। ਉਥੇ ਹੀ ਕੰਪਨੀ ਕਦੋਂ ਤੱਕ ਭਾਰਤ 'ਚ ਆਪਣੀ ਮਿੰਨੀ ਕੰਪੈਕਟ SUV ਨੂੰ ਲਾਂਚ ਕਰੇਗੀ ਤੇ ਇਸ ਦੀ ਕੀਮਤ ਕੀ ਹੋਵੇਗੀ, ਇਸ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।