ਵਿਟਾਰਾ ਬ੍ਰੇਜ਼ਾ ਦੀ ਟੱਕਰ ''ਚ ਹੁੰਡਈ ਲਾਂਚ ਕਰੇਗੀ ਨਵੀਂ ਸਬ ਕੰਪੈਕਟ SUV

09/18/2018 11:25:22 AM

ਨਵੀਂ ਦਿੱਲੀ— ਹੁੰਡਈ ਭਾਰਤ 'ਚ ਜਲਦੀ ਹੀ ਆਪਣੀ ਨਵੇਂ ਸਬ ਕੰਪੈਕਟ ਐੱਸ.ਯੂ.ਵੀ. ਨੂੰ ਲਾਂਚ ਕਰੇਗੀ। 2016 ਆਟੋ ਐਕਸਪੋ 'ਚ ਹੁੰਡਈ ਨੇ ਇਸ ਸੈਗਮੈਂਟ 'ਚ ਐਂਟਰੀ ਕਰਨ ਬਾਰੇ ਦੱਸਿਆ ਸੀ। ਕੰਪਨੀ ਨੇ ਉਦੋਂ Carlino ਕੰਸੈਪਟ ਮਾਡਲ ਨਾਲ ਐਂਟਰੀ ਦੀ ਗੱਲ ਕਹੀ ਸੀ। ਹਾਲਾਂਕਿ, ਹੁਣ ਇਸ ਮਾਡਲ ਦੇ ਮੁਕਾਬਲੇ ਲਾਂਚ ਹੋਣ ਵਾਲੀ ਐੱਸ.ਯੂ.ਵੀ. ਦਾ ਡਿਜ਼ਾਈਨ ਅਤੇ ਸਟਾਈਲ ਅਲੱਗ ਹੋਣ ਦੀਆਂ ਖਬਰਾਂ ਹਨ। ਹੁੰਡਈ QXI ਕੋਡਨੇਮ ਨਾਲ ਆਪਣੀ ਇਸ ਨਵੀਂ ਸਬ ਕੰਪੈਕਟ ਐੱਸ.ਯੂ.ਵੀ. ਨੂੰ ਭਾਰਤ 'ਚ ਅਪ੍ਰੈਲ 2019 ਤਕ ਲਾਂਚ ਕਰਨ ਦੀ ਤਿਆਰੀ 'ਚ ਹੈ। ਭਾਰਤ 'ਚ ਇਸ ਗੱਡੀ ਦਾ ਮੁਕਾਬਲਾ Maruti Suzuki Vitara Brezza, Tata Nexon, Ford EcoSport, Mahindra TUV300 ਆਦਿ SUVs ਨਾਲ ਹੋਵੇਗਾ।

ਐੱਸ.ਯੂ.ਵੀ. ਸੈਗਮੈਂਟ ਭਾਰਤ 'ਚ ਤੇਜ਼ੀ ਫੜ੍ਹ ਰਿਹਾ ਹੈ ਅਤੇ ਇਸ ਨੂੰ ਦੇਖਦੇ ਹੋਏ ਹੁੰਡਈ ਨੇ ਇਹ ਫੈਸਲਾ ਲਿਆ ਹੈ। ਕੰਪਨੀ ਦੀ ਕ੍ਰੇਟਾ ਐੱਸ.ਯੂ.ਵੀ. ਇਸ ਲਈ ਪਹਿਲਾਂ ਹੀ ਬਿਹਤਰੀਨ ਸਾਬਤ ਹੋਈ ਹੈ। ਹੁੰਡਈ ਐੱਸ.ਯੂ.ਵੀ. ਬਾਜ਼ਾਰ 'ਚ ਵੀ ਆਪਣੀ ਮੌਜੂਦਗੀ ਨੂੰ ਮਜਬੂਤ ਬਣਾਉਣ 'ਤੇ ਕੰਮ ਕਰ ਰਹੀ ਹੈ।

ਹੁੰਡਈ ਆਪਣੀ ਇਸ ਕੰਪੈਕਟ ਐੱਸ.ਯੂ.ਵੀ. ਨੂੰ ਆਈ 20 ਐਕਟਿਵ ਅਤੇ ਕ੍ਰਾਸਓਵਰ ਦੇ ਵਿਚਕਾਰ ਥਾਂ ਦੇਵੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਨਵੀਂ ਕੰਪੈਕਟ ਐੱਸ.ਯੂ.ਵੀ. ਦਾ ਡਿਜ਼ਾਈਨ ਨਵੀਂ ਆਈ 30 ਵਰਗਾ ਅਤੇ ਸਟਾਈਲ ਟੂਸੋਂ ਐੱਸ.ਯੂ.ਵੀ. ਵਰਗਾ ਹੋਵੇਗਾ। ਇਸ ਵਿਚ ਹੁੰਡਈ ਗ੍ਰੈਂਡ ਆਈ 10 ਵਾਲਾ ਪਲੇਟਫਾਰਮ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇੰਜਣ ਆਈ 20 ਵਾਲਾ ਦਿੱਤਾ ਜਾ ਸਕਦਾ ਹੈ।


Related News