ਹੁੰਡਈ ਦੀ ਨਵੀਂ ਕ੍ਰੇਟਾ ਦੇ ਫੇਸਲਿਫਟ ਵਰਜ਼ਨ ''ਚ ਮਿਲੇਗਾ ਇਹ ਫੀਚਰ

Wednesday, Mar 21, 2018 - 03:50 PM (IST)

ਹੁੰਡਈ ਦੀ ਨਵੀਂ ਕ੍ਰੇਟਾ ਦੇ ਫੇਸਲਿਫਟ ਵਰਜ਼ਨ ''ਚ ਮਿਲੇਗਾ ਇਹ ਫੀਚਰ

ਜਲੰਧਰ- ਵਾਹਨ ਨਿਰਮਾਤਾ ਕੰਪਨੀ ਹੁੰਡਈ ਦੀ ਕ੍ਰੇਟਾ ਦਾ ਫੇਸਲਿਫਟ ਵਰਜ਼ਨ ਇਨੀਂ ਦਿੰਨੀਂ ਚਰਚਾ ਵਿਸ਼ਾ ਬਣਾਇਆ ਹੋਇਆ ਹੈ। ਕ੍ਰੇਟਾ ਦੇ ਫੇਸਲਿਫਟ ਵਰਜ਼ਨ ਨੂੰ ਕਈ ਵਾਰ ਟੈਸਟਿੰਗ ਦੇ ਦੌਰਾਨ ਵੇਖਿਆ ਗਿਆ ਅਤੇ ਹਾਲ ਹੀ 'ਚ ਜਾਰੀ ਹੋਈ ਲੇਟੈਸਟ ਤਸਵੀਰ 'ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਹੁੰਡਈ ਕ੍ਰੇਟਾ ਫੇਸਲਿਫਟ 'ਚ ਸਨਰੂਫ ਦੀ ਆਪਸ਼ਨ ਦਿੱਤੀ ਜਾਵੇਗੀ। ਹੁੰਡਈ ਸਨਰੂਫ ਦੀ ਆਪਸ਼ਨ ਕ੍ਰੇਟਾ ਦੇ ਟਾਪ ਵਰਜ਼ਨ 'ਚ ਦੇਵੇਗੀ। 

ਫਰੰਟ ਅਤੇ ਰਿਅਰ 'ਚ ਹਨ ਕਾਫ਼ੀ ਬਦਲਾਅ
ਭਾਰਤ 'ਚ ਲਾਂਚ ਹੋਣ ਵਾਲੀ ਹੁੰਡਈ ਕ੍ਰੇਟਾ ਸਾਊਥ ਅਮਰੀਕੀ ਬਾਜ਼ਾਰ 'ਚ ਵੇਚੀ ਜਾ ਰਹੀ ਕ੍ਰੇਟਾ ਵਰਗੀ ਹੋਵੇਗੀ। ਟੈਸਟਿੰਗ ਦੇ ਦੌਰਾਨ ਵੇਖੀ ਗਈ ਕਾਰ ਦੇ ਫਰੰਟ ਅਤੇ ਰਿਅਰ ਕਾਫ਼ੀ ਬਦਲਾਵ ਕੀਤੇ ਗਏ ਹਨ। ਕਾਰ 'ਚ ਕਲਰ ਸਕੀਮ ਦੇ ਨਾਲ ਅਲੌਏ ਵ੍ਹੀਲ ਡਿਜ਼ਾਇਨ ਦਿੱਤਾ ਜਾਵੇਗਾ ਜੋ ਸਾਊਥ ਅਮਰੀਕਾ 'ਚ ਵੇਚੀ ਜਾ ਰਹੀ ਕ੍ਰੇਟਾ ਸਪੋਰਟ ਵੇਰੀਐਂਟ ਵਰਗਾ ਹੋਵੇਗਾ। ਤੁਹਾਨੂੰ ਦਸ ਦਈਏ ਹੁੰਡਈ ਕ੍ਰੇਟਾ ਨੂੰ ਭਾਰਤ, ਸਾਊਥ ਅਮਰੀਕਾ ਅਤੇ ਚੀਨ ਦੇ ਬਾਜ਼ਾਰ 'ਚ ਵੱਖ-ਵੱਖ ਲੁਕਸ ਦੇ ਨਾਲ ਵੇਚਿਆ ਜਾ ਰਿਹਾ ਹੈ।PunjabKesari

ਭਾਰਤ 'ਚ ਲਾਂਚ ਹੋਣ ਵਾਲੀ ਕ੍ਰੇਟਾ 'ਚ ਬਹੁਤ ਹੈਕਸਾਗਨਲ ਗਰਿਲ ਦੇ ਨਾਲ ਚੌੜਾ ਕ੍ਰੋਮ ਦਿੱਤੀ ਜਾਵੇਗੀ। ਗਰਿਲ ਨੂੰ ਨਵੇਂ ਫਰੰਟ ਬੰਪਰ ਦੇ ਨਾਲ ਜੋੜਿਆ ਜਾਵੇਗਾ ਜਿਸ ਦੇ ਨਾਲ ਕਾਰ 'ਚ ਸਪੋਰਟੀ ਫੀਲ ਆਵੇਗੀ ਅਤੇ ਇਸ 'ਚ ਅਲਗ ਤੋਂ ਫਾਗ ਲੈਂਪਸ ਲਗਾਏ ਗਏ ਹਨ। ਰਿਅਰ ਦੀ ਗੱਲ ਕਰੀਏ ਤਾਂ ਨਵੀਂ ਕ੍ਰੇਟਾ 'ਚ ਫਿਰ ਤੋਂ ਡਿਜ਼ਾਇਨ ਕੀਤਾ ਗਿਆ ਬੰਪਰ, ਟੇਲ-ਲੈਂਪਸ 'ਚ ਹਲਕੇ ਬਦਲਾਅ ਦੇ ਨਾਲ LED ਲਾਈਟਸ ਦਿੱਤੀ ਜਾਣਗੀਆਂ।


Related News