ਹੋਂਡਾ HR-V ਜਲਦ ਭਾਰਤ ''ਚ ਹੋਵੇਗੀ ਲਾਂਚ, ਜਾਣੋ ਫੀਚਰਸ
Saturday, Aug 25, 2018 - 11:10 AM (IST)

ਜਲੰਧਰ-ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੋਂਡਾ (Honda) ਹੁਣ ਭਾਰਤ 'ਚ ਆਪਣੀ ਇਕ ਹੋਰ ਨਵੀਂ ਐੱਸ. ਯੂ. ਵੀ. (SUV) ਪੇਸ਼ ਕਰਨ ਦੀ ਪਲਾਨਿੰਗ ਬਣਾ ਰਹੀ ਹੈ। ਕੰਪਨੀ ਭਾਰਤ 'ਚ ਨਵੀਂ ਐੱਚ. ਆਰ-ਵੀ (HR-V) ਲਾਂਚ ਕਰੇਗੀ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ ਅਗਲੇ ਸਾਲ ਦਿਵਾਲੀ ਤੱਕ ਪੇਸ਼ ਕੀਤੀ ਜਾ ਸਕਦੀ ਹੈ।ਰਿਪੋਰਟ ਮੁਤਾਬਕ ਹੋਂਡਾ ਗਲੋਬਲ ਬਾਜ਼ਾਰ 'ਚ ਐੱਚ. ਆਰ- ਵੀ. (HR-V) ਨੂੰ ਪਹਿਲਾਂ ਤੋਂ ਹੀ ਵੇਚ ਰਹੀ ਹੈ ਅਤੇ ਪਸੰਦ ਵੀ ਕੀਤੀ ਜਾ ਰਹੀ ਹੈ। ਕੰਪੈਕਟ ਐੱਸ. ਯੂ. ਵੀ. ਸੈਗਮੈਂਟ 'ਚ ਹੋਂਡਾ ਦੇ ਕੋਲ ਫਿਲਹਾਲ ਕੋਈ ਵੀ ਗੱਡੀ ਭਾਰਤ 'ਚ ਵੇਚਣ ਦੇ ਲਈ ਨਹੀਂ ਹੈ, ਅਜਿਹੇ 'ਚ ਨਵੀਂ HR-V ਇਸ ਸੈਗਮੈਂਟ 'ਚ ਹੋਂਡਾ ਦੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ।
ਨਵੀਂ ਐੱਚ. ਆਰ. ਵੀ (HR-V) ਕੰਪਨੀ ਦੀ ਮਸ਼ਹੂਰ ਡਬਲਿਊ. ਆਰ-ਵੀ (WR-V) 'ਤੇ ਆਧਾਰਿਤ ਹੋਵੇਗੀ ਪਰ ਇਸ ਦੀ ਕੀਮਤ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ। ਇਸ ਦੇ ਫ੍ਰੰਟ 'ਚ ਵੱਡੀ ਅਤੇ ਬੋਲਡ ਗ੍ਰਿਲ ਦੇਖਣ ਨੂੰ ਮਿਲੇਗੀ। ਇੰਨਾ ਹੀ ਨਹੀਂ ਗੱਡੀ ਦੇ ਟੇਲ ਲੈਂਪਸ 'ਚ ਸਲੀਕ ਡਿਜ਼ਾਈਨ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਕੈਬਿਨ ਨੂੰ ਜ਼ਿਆਦਾ ਲਗਜ਼ਰੀ ਕੀਤਾ ਜਾਵੇਗਾ। ਇਸ 'ਚ ਹੋਂਡਾ ਦਾ ਡਿਜੀਪੈਡ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ 'ਚ ਏਅਰਬੈਗਸ ਅਤੇ ਐਂਟੀ ਲਾਕ ਬ੍ਰੇਕਿੰਗ ਸਿਸਟਮ ਦੀ ਸਹੂਲਤ ਮਿਲੇਗੀ।
ਜਾਪਾਨੀ ਕਾਰ ਬਾਜ਼ਾਰ 'ਚ ਐੱਚ. ਆਰ-ਵੀ (HR-V) ਨੂੰ ਪਾਵਰ ਦਿੰਦਾ ਹੈ ਅਤੇ ਇਸ 'ਚ 1.5 ਲਿਟਰ ਅਤੇ 1.8 ਲਿਟਰ ਪੈਟਰੋਲ ਅਤੇ 1.6 ਲਿਟਰ ਡੀਜ਼ਲ ਇੰਜਣ ਲੱਗਾ ਹੈ। ਹੋਂਡਾ ਦੀ ਇਸ ਗੱਡੀ 'ਚ 1.5 ਲਿਟਰ ਪੈਟਰੋਲ ਕਾਰ ਨੂੰ ਹਾਈਬ੍ਰਿਡ ਆਪਸ਼ਨ ਦੇ ਨਾਲ ਵੇਚਿਆ ਜਾਂਦਾ ਹੈ ਪਰ ਭਾਰਤੀ ਬਾਜ਼ਾਰ 'ਚ ਇਹ ਕਾਰ 1.5 ਲਿਟਰ ਪੈਟਰੋਲ ਅਤੇ 1.5 ਲਿਟਰ ਡੀਜ਼ਲ ਇੰਜਣ ਦੇ ਨਾਲ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਭਾਰਤ 'ਚ ਹੋਂਡਾ ਐੱਚ ਆਰ - ਵੀ (HR-V) ਦਾ ਸਿੱਧਾ ਮੁਕਾਬਲਾ ਹੁੰਡਈ ਦੀ ਕ੍ਰੇਟਾ ਅਤੇ ਮਾਰੂਤੀ ਦੀ ਬ੍ਰੇਜ਼ਾ ਵਿਟਾਰਾ ਨਾਲ ਹੋਵੇਗਾ।