ਹੌਂਡਾ ਕਾਰਸ ਇੰਡੀਆਂ ਨੇ ਲਾਂਚ ਕੀਤਾ ਹੌਂਡਾ ਅਮੇਜ਼ ਦਾ Privilege Edition

Thursday, Jul 20, 2017 - 01:01 PM (IST)

ਹੌਂਡਾ ਕਾਰਸ ਇੰਡੀਆਂ ਨੇ ਲਾਂਚ ਕੀਤਾ ਹੌਂਡਾ ਅਮੇਜ਼ ਦਾ Privilege Edition

ਜਲੰਧਰ- ਵਾਹਨ ਨਿਰਮਾਤਾ ਹੌਂਡਾ ਕਾਰਸ ਇੰਡੀਆ ਲਿਮਟਿਡ (ਐੱਚ. ਸੀ. ਆਈ. ਐੱਲ) ਨੇ ਹੌਂਡਾ ਅਮੇਜ਼ ਦੇ 2017 ਦਾ 'ਪ੍ਰਿਵਿਲੇਜ਼ ਐਡੀਸ਼ਨ' ਲਾਂਚ ਕੀਤਾ। ਕੰਪਨੀ ਨੇ ਦੱਸਿਆ ਕਿ ਪ੍ਰਿਵਿਲੇਜ਼ ਐਡੀਸ਼ਨ ਦੀ ਖਾਸੀਅਤ ਉੱਨਤ ਇੰਫੋਟੇਨਮੇਂਟ ਸਿਸਟਮ, ਪਹਿਲਾਂ ਤੋਂ ਬਿਹਤਰ ਐਕਸਟੀਰਿਅਰ ਅਤੇ ਸੁਰੱਖਿਆ ਖੂਬੀਆਂ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਅਮੇਜ਼ 2017 ਪ੍ਰੀਮੀਅਮ ਨਵੇਂ ਸੀਟ ਕਵਰਸ ਬੇਹੱਦ ਆਰਾਮਦਾਇਕ ਸੀਟਿੰਗ ਪ੍ਰਦਾਨ ਕਰਦੇ ਹਨ ਅਤੇ ਇਨ੍ਹਾਂ ਨੂੰ 'ਪ੍ਰਿਵਿਲੇਜ਼ ਐਡੀਸ਼ਨ' ਦੇ ਨਾਲ ਉਭਾਰਿਆ ਗਿਆ ਹੈ। ਡਰਾਇਵਰ ਲਈ ਨਵੇਂ ਪੇਸ਼ ਕੀਤੇ ਗਏ ਸੈਂਟਰ ਆਰਮ ਰੈਸਟ ਅਮੇਜ਼ 'ਚ ਹਰ ਇੱਕ ਸਫਰ ਦੇ ਦੌਰਾਨ ਅਸਾਨੀ ਅਤੇ ਆਰਾਮ ਪ੍ਰਦਾਨ ਕਰਦੇ ਹਨ। ਰਿਅਰ ਪਾਰਕਿੰਗ ਸੈਂਸਰਸ ਜ਼ਿਆਦਾ ਸੁਰੱਖਿਅਤ ਅਤੇ ਜ਼ਿਆਦਾ ਸਹਿਜ ਪਾਰਕਿੰਗ ਅਨੁਭਵ 'ਚ ਮਦਦ ਕਰਦੇ ਹਨ। 

PunjabKesari

ਹੌਂਡਾ ਅਮੇਜ਼ 'ਪ੍ਰਿਵਿਲੇਜ ਐਡਿਸ਼ਨ' ਦੇ ਪੈਟਰੋਲ ਵੇਰਿਅੰਟ ਦੀ ਦਿੱਲੀ ਐਕਸ-ਸ਼ੋਰੂਮ ਕੀਮਤ 6,48,888 ਰੁਪਏ ਅਤੇ ਡੀਜ਼ਲ ਵੇਰੀਅੰਟ ਦੀ 773,631 ਰੁਪਏ ਹੈ। ਕੰਪਨੀ ਨੇ ਕਿਹਾ ਕਿ ਅਮੇਜ ਨੂੰ ਆਪਣੇ ਲਾਂਚ ਦੇ ਸਮੇਂ ਤੋਂ ਹੀ ਭਾਰਤੀ ਬਾਜ਼ਾਰ 'ਚ ਸ਼ਾਨਦਾਰ ਸਫਲਤਾ ਮਿਲੀ ਹੈ। ਸਾਲ 2013 ਦੇ ਅਪ੍ਰੈਲ 'ਚ ਇਸ ਦੇ ਲਾਂਚ ਤੋਂ ਬਾਅਦ ਇਸ ਦੀ ਵਿਕਰੀ ਦਾ ਸੰਖਿਆ 2.4 ਲੱਖ ਨੂੰ ਪਾਰ ਕਰ ਗਿਆ ਹੈ।


Related News