GIIAS 2018 ਦੌਰਾਨ Honda Brio ਦਾ ਹੋਇਆ ਖੁਲਾਸਾ
Thursday, Aug 02, 2018 - 01:12 PM (IST)
ਜਲੰਧਰ— ਇੰਡੋਨੇਸ਼ੀਆ 'ਚ ਚੱਲ ਰਹੇ GIIAS 2018 ਆਟੋ ਸ਼ੋਅ ਦੌਰਾਨ ਹੌਂਡਾ ਨੇ ਬ੍ਰਿਓ ਹੈਚਬੈਕ ਦਾ ਸੈਕਿੰਡ ਜਨਰੇਸ਼ਨ ਮਾਡਲ ਪੇਸ਼ ਕਰ ਦਿੱਤਾ ਹੈ। ਹੌਂਡਾ ਨੇ ਬ੍ਰਿਓ ਨੂੰ ਦੋ ਵੇਰੀਐਂਟਸ 'ਚ ਪੇਸ਼ ਕੀਤਾ ਹੈ ਜਿਸ ਵਿਚ ਇਕ ਇਸ ਦਾ ਸਟੈਂਡਰਡ ਮਾਡਲ ਹੈ ਅਤੇ ਦੂਜਾ ਸਪੋਰਟਸ। ਸਪੋਰਟਸ ਮਾਡਲ ਦਾ ਨਾਂ ਬ੍ਰਿਓ ਆਰ.ਐੱਸ. ਹੈ। ਨਵੀਂ ਹੈਚਬੈਕ 'ਚ ਸਿਮਿਲਰ ਬਾਡੀ ਸ਼ੇਲ ਹੈ ਅਤੇ ਫਰੰਟ ਤੇ ਰੀਅਰ ਸਟਾਈਲ ਨੂੰ ਵੀ ਸਮਾਨ ਰੱਖਿਆ ਗਿਆ ਹੈ।

2019 Honda Brio
ਕਾਰ 'ਚ 1.2 ਲੀਟਰ ਦਾ i-VTEC 4 ਸਿਲੰਡਰ ਪੈਟਰੋਲ ਇੰਜਣ ਹੈ। ਇਹ ਇੰਜਣ 90 ਪੀ.ਐੱਸ. ਦੀ ਪਾਵਰ ਅਤੇ 110 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਫਿਲੀਪੀਂਸ ਅਤੇ ਥਾਈਲੈਂਡ ਦੇ ਬਾਜ਼ਾਰਾਂ 'ਚ ਇਸ ਨੂੰ 1.3 ਲੀਟਰ i-VTEC ਇੰਜਣ ਦੇ ਨਾਲ ਵੇਚਿਆ ਜਾਂਦਾ ਹੈ। ਇਹ ਇੰਜਣ 100 ਪੀ.ਐੱਸ. ਦੀ ਪਾਵਰ ਅਤੇ 127 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ।

ਡਿਜ਼ਾਈਨ
ਨਵੀਂ ਬ੍ਰਿਓ 'ਚ ਪਿਛਲਾ ਦਰਵਾਜਾ ਪੁਰਾਣੇ ਮਾਡਲ ਦੇ ਮੁਕਾਬਲੇ ਵੱਡਾ ਹੈ। ਗੱਡੀ 'ਚ ਨਵੇਂ ਅਲੌਏ ਵ੍ਹੀਲਜ਼, ਐੱਲ.ਈ.ਡੀ. ਪ੍ਰਾਜੈਕਟ ਹੈੱਡਲੈਂਪਸ ਦਿੱਤੇ ਗਏ ਹਨ। ਹੌਂਡਾ ਜਲਦੀ ਹੀ ਇਸ ਦੇ ਇੰਟੀਰੀਅਰ ਨਾਲ ਜੁੜੀ ਜਾਣਕਾਰੀ ਵੀ ਜਨਤਕ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਭਾਰਤ 'ਚ ਫਿਲਹਾਲ ਨਵੀਂ ਹੌਂਡਾ ਬ੍ਰਿਓ ਦੇ ਲਾਂਚ ਦੀ ਉਮੀਦ ਕਾਫੀ ਘੱਟ ਹੈ ਕਿਉਂਕਿ ਇਥੇ ਇਸ ਦੇ ਫਰਸਟ ਜਨਰੇਸ਼ਨ ਮਾਡਲ ਨੂੰ ਬਹੁਤ ਚੰਗਾ ਰਿਸਪਾਂਸ ਨਹੀਂ ਮਿਲਿਆ।

