26 ਅਪ੍ਰੈਲ ਨੂੰ ਟੋਇਟਾ Etios ਨੂੰ ਟੱਕਰ ਦੇਣ ਆ ਰਹੀ ਹੈ ਫ੍ਰੀਸਟਾਇਲ

Wednesday, Apr 18, 2018 - 01:24 PM (IST)

26 ਅਪ੍ਰੈਲ ਨੂੰ ਟੋਇਟਾ Etios ਨੂੰ ਟੱਕਰ ਦੇਣ ਆ ਰਹੀ ਹੈ ਫ੍ਰੀਸਟਾਇਲ

ਜਲੰਧਰ- ਫੋਰਟ ਇੰਡੀਆ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਫ੍ਰੀਸਟਾਇਲ 26 ਅਪ੍ਰੈਲ ਨੂੰ ਦਿੱਲੀ 'ਚ ਲਾਂਚ ਹੋਵੇਗੀ, ਫੋਰਡ ਨੇ ਇਸ ਈਵੈਂਟ ਦੇ ਲਈ ਮੀਡੀਆ ਇਨਵਾਈਟ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੂੰ ਇਸ ਕਾਰ ਨਾਲ ਕਾਫੀ ਉਮੀਦਾਂ ਹਨ, ਹੁਣ ਹਾਲ ਹੀ 'ਚ ਪੋਰਡ ਨੇ 24 ਘੰਟੇ ਦੇ ਲਈ ਇਸ ਕਾਰ ਦੀ ਬੂਕਿੰਗ ਈ-ਕਾਮਰਸ ਵੈੱਬਸਾਈਟ ਅਮੇਜ਼ਾਨ ਇੰਡੀਆ 'ਤੇ ਸ਼ੁਰੂ ਕੀਤੀ ਸੀ। ਬੂਕਿੰਗ ਕੀਮਤ 11,000 ਰੁਪਏ ਰੱਖੀ ਗਈ ਹੈ।

ਕੀ ਹੋਵੇਗੀ ਕੀਮਤ? -
ਫ੍ਰੀਸਟਾਇਲ ਦੀ ਸੰਭਾਵਿਤ ਕੀਮਤ 5,99 ਲੱਖ ਰੁਪਏ ਤੋਂ ਲੈ ਕੇ 8,59 ਲੱਖ ਰੁਪਏ ਤੱਕ ਹੋ ਸਕਦੀ ਹੈ। ਇੰਨਾ ਹੀ ਨਹੀਂ ਕੰਪਨੀ ਨੇ ਕੁਝ ਸਮੇਂ ਪਹਿਲਾਂ ਸੰਕੇਤ ਦਿੱਤੇ ਸਨ ਕਿ ਇਹ ਫੀਗੋ ਹੈਚਬੈਕ ਤੋਂ 50-60 ਹਜ਼ਾਰ ਰੁਪਏ ਮਹਿੰਗੀ ਹੋ ਸਕਦੀ ਹੈ।

ਮੁਕਾਬਲਾ - 
ਫੋਰਡ ਫ੍ਰੀਸਟਾਇਲ ਦਾ ਮੁਕਾਬਲਾ ਟੋਇਟਾ ਇਟੀਆਸ ਕ੍ਰਾਸ ਨਾਲ ਹੋਵੇਗਾ। ਇਹ ਕਾਰ ਪੈਟਰੋਲ ਅਤੇ ਡੀਜਲ ਇੰਜਣ 'ਚ ਉਪਲੱਬਧ ਹੈ ਟੋਇਟਾ ਇਟੀਆਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 6.41 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ 7.88 ਲੱਖ ਰੁਪਏ (ਐੱਕਸ-ਸ਼ੋਅਰੂਮ, ਦਿੱਲੀ) ਤੱਕ ਜਾਂਦੀ ਹੈ।

ਫ੍ਰੀਸਟਾਇਲ 'ਚ 1.2 ਲੀਟਰ ਦਾ ਪੈਟਰੋਲ ਅਤੇ 1.5 ਲੀਟਰ ਦਾ ਡੀਜਲ ਇੰਜਣ ਮਿਲੇਗਾ। ਪੈਟਰੋਲ ਮਾਡਲ 19kmpl ਦੀ ਮਾਈਲੇਜ ਦੇਵੇਗਾ, ਜਦਕਿ ਡੀਜਲ ਮਾਡਲ ਦੀ ਮਾਈਲੇਜ 24.4kmph ਦੇਵੇਗਾ। ਸੈਫਟੀ ਦੇ ਲਈ ਇਸ 'ਚ 6 ਏਅਰਬੈਗ ਮਿਲਣਗੇ, ਐਕਟਿਵ ਰੋਲਆਵਰ ਪ੍ਰੀਵੈਂਸ਼ਨ ਸਿਸਟਮ, ਟ੍ਰੈਕਸ਼ਨ ਕੰਟਰੋਲ, ਹਿਲ ਅਸਿਸਟ, ਇਲੈਕਟ੍ਰਾਨਿਕ ਸਟੇਬਿਲਿਟੀ, ਹਾਈ ਸਪੀਡ ਵਾਰਨਿੰਗ ਅਤੇ ਆਟੋਮੈਟਿਕ ਡੋਰ ਲਾਕ ਫੰਕਸ਼ਨ ਜਿਹੇ ਫੀਚਰਸ ਮਿਲਣਗੇ।


Related News