ਫੋਰਡ ਦੀ ਨਵੀਂ ਕਰਾਸ ਹੈਚਬੈਕ Freestyle ਨੇ ਭਾਰਤ 'ਚ ਦਿੱਤੀ ਦਸਤਕ

04/26/2018 3:49:33 PM

ਜਲੰਧਰ- ਫੋਰਡ ਇੰਡੀਆ ਨੇ ਨਵੀਂ ਕਰਾਸ ਹੈਚਬੈਕ ਫ੍ਰੀਸਟਾਇਲ ਨੂੰ ਅੱਜ ਦਿੱਲੀ 'ਚ ਲਾਂਚ ਕਰ ਦਿੱਤੀ ਗਈ ਹੈ। ਨਵੀਂ ਫ੍ਰੀਸਟਾਇਲ ਪੈਟਰੋਲ ਅਤੇ ਡੀਜ਼ਲ ਇੰਜਣ 'ਚ ਉਪਲੱਬਧ ਹੋਵੇਗੀ ਇਸ ਦੇ ਪੈਟਰੋਲ ਅਤੇ ਡੀਜ਼ਲ 'ਚ 4-4 ਵੇਰੀਐਂਟ ਮਿਲਣਗੇ। ਫੋਰਡ ਫ੍ਰੀਸਟਾਇਲ ਦੇ ਪੈਟਰੋਲ ਮਾਡਲ ਦੀ ਕੀਮਤ 5.09 ਲੱਖ ਰੁਪਏ ਤੋਂ ਲੈ ਕੇ 6.94 ਲੱਖ ਰੁਪਏ ਦੇ ਵਿਚਕਾਰ ਹੈ ਜਦ ਕਿ ਇਸ ਦੀ ਡੀਜ਼ਲ ਮਾਡਲ ਦੀ ਕੀਮਤ 6.09 ਲੱਖ ਰੁਪਏ ਤੋਂ ਲੈ ਕੇ 7.89 ਲੱਖ ਰੁਪਏ ਦੇ ਵਿਚਕਾਰ ਹੈ।

ਇੰਜਣ ਦੀ ਗੱਲ ਕਰੀਏ ਤਾਂ ਫੋਰਡ ਫ੍ਰੀਸਟਾਇਲ 'ਚ ਪੈਟਰੋਲ ਅਤੇ ਡੀਜ਼ਲ ਦੋਨਾਂ ਇੰਜਣਾਂ ਦੀ ਆਪਸ਼ਨ ਮਿਲੇਗੀ। ਪੈਟਰੋਲ ਵੇਰੀਐਂਟ 'ਚ ਡ੍ਰੈਗਨ ਫੈਮਿਲੀ ਦਾ ਨਵਾਂ 1.2 ਲਿਟਰ 3-ਸਿਲੈਂਡਰ ਇੰਜਣ ਮਿਲੇਗਾ, ਜੋ ਕਿ 96 ਪੀ. ਐੱਸ. ਦੀ ਪਾਵਰ ਅਤੇ 120 ਐੱਨ. ਐੱਮ. ਦਾ ਟਾਰਕ ਦੇਵੇਗਾ। ਇਸ ਦੀ ਮਾਇਲੇਜ ਦਾ ਦਾਅਵਾ 19 ਕਿ. ਮੀ ਪ੍ਰਤੀ ਲਿਟਰ ਹੈ। ਡੀਜ਼ਲ ਵੇਰੀਐਂਟ 'ਚ ਐਸਪਾਇਰ ਅਤੇ ਈਕੋਸਪੋਰਟ ਵਾਲਾ 1.5 ਲਿਟਰ ਇੰਜਣ ਮਿਲੇਗਾ, ਜੋ 100 ਪੀ. ਐੈੱਸ. ਦੀ ਪਾਵਰ ਅਤੇ 215 ਐੱਨ. ਐੱਮ ਦਾ ਟਾਰਕ ਦੇਵੇਗਾ। ਇਸ ਦੇ ਮਾਇਲੇਜ ਦਾ ਦਾਅਵਾ 24.4 ਕਿ. ਮੀ ਪ੍ਰਤੀ ਲਿਟਰ ਹੈ। 

PunjabKesari

 ਫੀਚਰਸ ਦੀ ਗੱਲ ਕਰੀਏ ਤਾਂ ਕਾਰ 'ਚ ਐਂਡ੍ਰਾਇਡ ਆਟੋ ਅਤੇ ਐਪਲ ਕਾਰਪਲੇਅ ਕੁਨੈੱਕਟੀਵਿਟੀ ਸਪੋਰਟ ਕਰਨ ਵਾਲੀ ਫੋਰਡ ਦਾ ਸਿੰਕ3 6.5 ਇੰਚ ਟੱਚ-ਸਕ੍ਰੀਨ ਇੰਫੋਟੇਂਮੈਂਟ ਸਿਸਟਮ, ਪੁੱਸ਼ ਬਟਨ ਸਟਾਰਟ, ਕੀ-ਲੈੱਸ ਐਂਟਰੀ, ਆਟੋ ਹੈੱਡਲੈਂਪਸ, ਰੇਨ-ਸੈਂਸਿੰਗ ਵਾਇਪਰਸ, 15 ਇੰਚ ਅਲੌਏ ਵ੍ਹੀਲ, ਮੈਟਾਲਿਕ ਰੂਫ ਰੇਲਸ ਅਤੇ ਆਟੋ ਏ. ਸੀ. ਜਿਹੇ ਫੀਚਰਸ ਮਿਲਣਗੇ।PunjabKesari

ਜਦ ਕਿ ਸੇਫਟੀ ਫੀਚਰਸ ਦੇ ਤੌਰ 'ਤੇ ਇਸ 'ਚ 6 ਏਅਰਬੈਗ, ਐਂਟੀ-ਲਾਕ ਬ੍ਰੇਕਿੰਗ ਸਿਸਟਮ (ਏ. ਬੀ. ਐੱਸ), ਇਲੈਕਟ੍ਰਾਨਿਕ ਬ੍ਰੇਕ ਫੋਰਸ ਡਿਸਟਰੀਬਿਊਸ਼ਨ (ਈ. ਬੀ. ਡੀ), ਐਕਟਿਵ ਰੋਲਓਵਰ ਪ੍ਰੋਟੈਕਸ਼ਨ,  ਹਿੱਲ ਲਾਂਚ ਅਸਿਸਟ, ਇਲੈੱਕਟ੍ਰਾਨਿਕ ਸਟੇਬੀਲਿਟੀ ਪ੍ਰੋਗਰਾਮ, ਟ੍ਰੈਕਸ਼ਨ ਕੰਟਰੋਲ ਸਿਸਟਮ, ਰਿਅਰ ਵਿਊ ਕੈਮਰਾ ਅਤੇ ਐਮਰਜੈਂਸੀ ਅਸਿਸਟੇਂਸ ਜਿਹੇ ਫੀਚਰ ਮੌਜੂਦ ਹਨ।


Related News