suzuki 2018 ਦੀ ਇਸ ਬਾਈਕ 'ਚ ਦੇਖਣ ਨੂੰ ਮਿਲੇਗੀ ਨਵੀਂ ਲੁੱਕ ਅਤੇ ਤਕਨੀਕ

Tuesday, Jul 25, 2017 - 02:15 PM (IST)

suzuki 2018 ਦੀ ਇਸ ਬਾਈਕ 'ਚ ਦੇਖਣ ਨੂੰ ਮਿਲੇਗੀ ਨਵੀਂ ਲੁੱਕ ਅਤੇ ਤਕਨੀਕ

ਜਲੰਧਰ- Suzuki ਮੋਟਰਸਾਈਕਲ ਇੰਡੀਆ ਪ੍ਰਾਇਵੇਟ ਲਿਮਟਿਡ ਦੇ ਵਲੋਂ ਅਗਲੀ ਸਭ ਤੋਂ ਵੱਡੀ ਲਾਂਚ 2018 Suzuki V-Strom 1000 ਹੋਵੇਗੀ। ਇਸ ਬਾਈਕ ਨੂੰ ਸਿਤੰਬਰ 'ਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਸੁਜ਼ੂਕੀ ਨੇ ਹਾਲ ਹੀ 'ਚ GSX-R1000 ਅਤੇ GSX-R1000R ਲਾਂਚ ਕੀਤਾ ਸੀ। ਇਸ ਬਾਈਕ ਦੇ ਅਪਡੇਟਡ ਵਰਜ਼ਨ 'ਚ ਪਿੱਛਲੀ ਮਾਡਲ ਦੀ ਤਰ੍ਹਾਂ ਹੀ ਫੀਚਰਸ ਹੋਣਗੇ ਪਰ ਕਾਫ਼ੀ ਟੈਕਨਾਲੋਜੀ ਨਵੀਂ ਹੋਵੇਗੀ।

ਕਾਰ ਐਂਡ ਬਾਈਕ ਦੀ ਖਬਰ  ਮੁਤਾਬਕ, Suzuki V-Strom 1000 ਦਾ ਅਪਡੇਟਡ 2018 ਵਰਜਨ ਕਿਸੇ ਵੀ ਸਮੇਂ ਸਤੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ 'ਚ ਪਿੱਛਲੀ ਮਾਡਲ ਦੀ ਤਰ੍ਹਾਂ 1,037 cc ਲਿਕਵਿਡ ਕੂਲਡ , V-ਟਵਿਨ ਇੰਜਣ ਹੋਵੇਗਾ , ਜੋ 98 bhp ਦਾ ਪਾਵਰ 103 Nm ਦਾ ਪਿੱਕ ਟਾਰਕ ਜਨਰੇਟ ਕਰੇਗਾ। 2018 ਨੂੰ 2017 'ਚ ਲਾਂਚ ਕੀਤਾ ਜਾਵੇਗਾ ਅਤੇ ਇਸ 'ਚ ਕੁੱਝ ਸਟਾਇਲ ਨੂੰ ਲੈ ਕੇ ਅਪਡੇਟ ਹੋਵੇਗਾ ਨਾਲ ਹੀ ਨਵੀਂ ਟੈਕਨਾਲੋਜੀ ਵੀ ਹੋਵੇਗੀ।

PunjabKesari

Suzuki V-Strom 1000 ਅੰਤਰਰਾਸ਼ਟਰੀ ਬਾਜ਼ਾਰ 'ਚ ਕਰੀਬ 2002 ਨਾਲ ਹੈ ਅਤੇ ਇਸ ਨੂੰ ਆਖਰੀ ਵਾਰ 2014 'ਚ ਅਪਡੇਟ ਕੀਤਾ ਗਿਆ ਸੀ। 2014 'ਚ ਅਪਡੇਟ  ਦੇ ਦੌਰਾਨ 90 ਡਿਗਰੀ V-ਟਵਿਨ, ਟਰੈਕਸ਼ਨ ਕੰਟਰੋਲ ਅਤੇ ABS ਦਿੱਤੇ ਗਏ ਸਨ। ਨਵੇਂ ਮਾਡਲ 'ਚ ਅੰਤਰਰਾਸ਼ਟਰੀ ਬਾਜ਼ਾਰ 'ਚ V-Strom 1000 ਦੋ ਵੇਰੀਅੰਟ 'ਚ ਪੇਸ਼ ਕੀਤਾ ਜਾਵੇਗਾ। ਸਟੈਂਡਰਡ V - Strom 1000 ਅਤੇ V-Strom 1000XT। ਹਾਲਾਂ ਕਿ ਭਾਰਤ 'ਚ ਕੇਵਲ V-Strom 1000XT ਦੇ ਹੀ ਲਾਂਚ ਹੋਣ ਦੀ ਉਮੀਦ ਹੈ। ਇਸ 'ਚ ਸਪੋਕਡ ਵ੍ਹੀਲਸ ਅਤੇ ਵੱਡੇ ਡਾਇਮੀਟਰ ਵਾਲੇ ਹੈਂਡਲਬਾਰ ਹੋਣਗੇ।

2018 Suzuki V-Strom 1000XT 'ਚ 5-ਐਕਸਿਸ IMU (ਇਨਰਸ਼ਿਅਲ ਮੇਜਰਮੈਂਟ ਯੂਨਿਟ) ਮਤਲਬ ਮੋਸ਼ਨ ਟ੍ਰੈਕ ਬ੍ਰੇਕਿੰਗ ਸਿਸਟਮ ਦਿੱਤਾ ਜਾਵੇਗਾ। ਪਿੱਛਲੀ Suzuki V-Strom 1000 ਦੀ ਕੀਮਤ 13,45,000 ਰੁਪਏ ਹੈ। ਪਰ ਨਵੇਂ ਮਾਡਲ ਦੀ ਕੀਮਤ ਐਡਵਾਂਸਡ ਫੀਚਰਸ ਅਤੇ ਟੈਕਨਾਲੋਜ਼ੀ ਦੀ ਵਜ੍ਹਾ ਨਾਲ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ।


Related News