ਡੁਕਾਟੀ ਮਲਟੀਸਟਰਾਂਡਾ 1260 Pikes Peak ਐਡੀਸ਼ਨ ਭਾਰਤ ''ਚ ਹੋਇਆ ਲਾਂਚ
Tuesday, Jun 26, 2018 - 01:52 PM (IST)

ਜਲੰਧਰ-ਮੋਟਰਸਾਈਕਲ ਨਿਰਮਾਤਾ ਕੰਪਨੀ ਡੁਕਾਟੀ (Ducati)ਨੇ ਹਾਲ ਹੀ 'ਚ ਆਪਣੀ ਮਲਟੀਸਟਰਾਡਾ 1260 ( Ducati Multistrada 1260) ਬਾਈਕ ਭਾਰਤ 'ਚ ਕੀਤੀ ਸੀ। ਹੁਣ ਕੰਪਨੀ ਨੇ ਇਸ ਦਾ ਜ਼ਿਆਦਾ ਪਰਫਾਰਮੇਂਸ ਫੋਕਸਡ ਵੇਰੀਐਂਟ ਲਾਂਚ ਕਰ ਦਿੱਤਾ ਹੈ। ਡੁਕਾਟੀ ਨੇ ਮਲਟੀਸਟਰਾਡਾ 1260 ਦਾ ਪਾਈਕਸ ਪੀਕ ਐਡੀਸ਼ਨ (Multistrada 1260 Pikes Peak ) ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਬਾਈਕ ਦਾ ਨਾਂ ਅਮਰੀਕਾ ਦੀ ਆਈਕਾਨਿਕ ਰੇਸ ਦੇ ਨਾਂ ਤੋਂ ਰੱਖਿਆ ਗਿਆ ਹੈ। ਇਸ ਬਾਈਕ ਦੀ ਕੀਮਤ 21.42 ਲੱਖ ਰੁਪਏ (ਐਕਸ ਸ਼ੋ-ਰੂਮ) ਰੱਖੀ ਗਈ ਹੈ। ਇਸ ਬਾਈਕ 'ਚ ਰੈੱਡ, ਬਲੈਕ ਅਤੇ ਵਾਈਟ ਕਲਰ ਦਾ ਮਿਸ਼ਰਣ ਦਿੱਤਾ ਗਿਆ ਹੈ।
ਫੀਚਰਸ-
ਇਸ ਵੇਰੀਐਂਟ 'ਚ ਸਪੋਰਟੀ ਲਿਟਲ ਕਾਰਬਨ ਫਾਈਬਰ ਫਲਾਈ ਸਕਰੀਨ ਮੌਜੂਦ ਹੈ। ਇਸ ਬਾਈਕ 'ਚ ਫਰੰਟ ਫੇਂਡਰ ਅਤੇ ਦੂਜੇ ਕੁਝ ਕੰਪੋਨੈਂਟਸ 'ਚ ਕਾਰਬਨ ਫਾਈਬਰ ਦੀ ਵਰਤੋਂ ਕੀਤੀ ਗਈ ਹੈ। ਇਸ ਬਾਈਕ 'ਚ ਹਲਕੇ ਐਲੂਮੀਨੀਅਮ ਵ੍ਹੀਲਜ਼ ਦੀ ਵਰਤੋਂ ਕੀਤੀ ਗਈ ਹੈ। ਬਾਈਕ 'ਚ ਪਰਫਾਰਮੇਂਸ ਓਰੀਐਂਟਿਡ ਓਲਿਨਸ ਫਰੰਟ ਫਾਕਰਸ ਅਤੇ ਰਿਅਰ 'ਚ TTX36 ਮੋਨੋਸ਼ਾਕ ਦੀ ਵਰਤੋਂ ਕੀਤੀ ਗਈ ਹੈ।
ਡੁਕਾਟੀ ਮਲਟੀਸਟਰਾਡਾ 1260 ਪਾਈਕ ਪੀਕ ਬਾਈਕ 'ਚ 1262 ਸੀ. ਸੀ. ਐੱਲ. ਟਵਿਨ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 156 ਬੀ. ਐੱਚ. ਪੀ. ਦੀ ਪਾਵਰ ਅਤੇ 96 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਸਟੈਂਡਰਡ ਬਾਈਕ ਵਰਗੀ ਇਸ 'ਚ ਇਲੈਕਟ੍ਰੋਨਿਕ ਪੈਕੇਜ ਦਿੱਤੇ ਗਏ ਹਨ, ਜਿਸ 'ਚ ਕਾਰਨਿੰਗ ਏ. ਬੀ. ਐੱਸ , 8-ਲੈਵਲ, ਵ੍ਹੀਲੀ ਕੰਟਰੋਲ, 8-ਲੈਵਲ ਟ੍ਰੈਕਸ਼ਨ ਕੰਟਰੋਲ ਅਪਹਿਲ ਸਟਾਰਟ ਲਈ ਵ੍ਹੀਕਲ ਹੋਲਡ ਕੰਟਰੋਲ ਅਤੇ ਕਰੂਜ਼ ਕੰਟਰੋਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡੁਕਾਟੀ ਮਲਟੀਸਟਰਾਡਾ 1260 ਦਾ ਭਾਰਤ 'ਚ ਮੁਕਾਬਲਾ ਟਾਇੰਫ ਟਾਇਗਰ 1200 ਨਾਲ ਹੋਵੇਗਾ।