ਬਜਾਜ ਨੇ ਲਾਂਚ ਕੀਤਾ Pulsar ਦਾ 125cc ਮਾਡਲ, ਜਾਣੋ ਖੂਬੀਆਂ
Sunday, Oct 14, 2018 - 02:44 PM (IST)

ਆਟੋ ਡੈਸਕ- ਮਸ਼ਹੂਰ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ਼ ਨੇ Pulsar NS 125 ਨੂੰ ਪੋਲੈਂਡ 'ਚ ਲਾਂਚ ਕਰ ਦਿੱਤੀ ਹੈ। 125cc Pulsar 'ਚ ਫਿਊਲ ਇੰਜੈਕਸ਼ਨ ਤੇ ਸੀ. ਬੀ. ਐੱਸ ਦਿੱਤਾ ਗਿਆ ਹੈ। ਇਹ ਨਵੀਂ ਬਾਈਕ ਪਲਸਰ 135 ਦੀ ਤਰ੍ਹਾਂ ਹੀ ਵਿੱਖਦੀ ਹੈ ਹਾਲਾਂਕਿ ਪਲਸਰ ਐੱਨ. ਐੱਸ 125 'ਚ ਡਿਊਲ ਸੀਟ ਸੈੱਟ-ਅਪ ਦਿੱਤਾ ਗਿਆ ਹੈ। ਨਵੀਂ ਬਾਈਕ 'ਚ ਹੋਰ ਐੱਨ. ਐੱਸ ਮਾਡਲਸ ਦੀ ਤਰ੍ਹਾਂ ਸੰਗੀ ਪੈਨ ਵੀ ਹੈ। ਐੱਨ. ਐੱਸ 125 'ਚ ਪਲਸਰ ਐੱਨ. ਐੱਸ 160 ਤੇ ਐੱਨ. ਐੱਸ 200 ਵਰਗਾ ਮੈਟ ਕਲਰ ਸਕੀਮ ਦੇਖਣ ਨੂੰ ਮਿਲੇਗੀ। ਦੱਸ ਦੇਈਏ ਕਿ ਕੰਪਨੀ ਨੇ ਇਸ ਦੀ ਕੀਮਤ 7,999 ਪੋਲੈਂਡ ਕਰੰਸੀ ਮਤਲਬ ਕਰੀਬ 1.59 ਲੱਖ ਰੁਪਏ ਰੱਖੀ ਹੈ।
ਇੰਜਣ ਪਾਵਰ
125 ਸੀ. ਸੀ ਵਾਲੀ ਨਵੀਂ ਪਲਸਰ 'ਚ ਸਿੰਗਲ-ਸਿਲੰਡਰ, 4-ਵਾਲਵ, ਫਿਊਲ ਇੰਜੈਕਟਿਡ, ਏਅਰ-ਕੂਲਡ, 4“S - i 124.4cc ਇੰਜਣ ਦਿੱਤਾ ਗਿਆ ਹੈ। ਇਹ ਇੰਜਣ 8,500rpm 'ਤੇ 12hp ਦੀ ਪਾਵਰ ਤੇ 6,000rpm 'ਤੇ 11Nm ਟਾਰਕ ਜਨਰੇਟ ਕਰਦਾ ਹੈ।ਸਸਪੈਂਸ਼ਨ ਤੇ ਬਰੇਕਿੰਗ ਸਿਸਟਮ
ਸਸਪੈਂਸ਼ਨ ਲਈ ਇਸ ਨਵੀਂ ਬਾਈਕ 'ਚ ਟੈਲੀਸਕੋਪਿਕ ਫਾਰਕ ਤੇ ਮੋਨੋਸ਼ਾਕ ਹੈ। ਇਸ ਦੇ ਫਰੰਟ 'ਚ 240mm ਡਿਸਕ ਤੇ ਰੀਅਰ 'ਚ 130mm ਡਰਮ ਬ੍ਰੇਕ ਦਿੱਤੀ ਗਈ ਹੈ। ਬਾਈਕ 'ਚ ਸੀ. ਬੀ. ਐੱਸ ਸਟੈਂਡਰਡ ਦਿੱਤਾ ਗਿਆ ਹੈ। ਇਸ ਦਾ ਭਾਰ 126.5 ਕਿੱਲੋਗ੍ਰਾਮ ਤੇ ਗਰਾਊਂਡ ਕਲੀਅਰੇਂਸ 170mm ਹੈ।
ਭਾਰਤ 'ਚ ਉਪਲੱਬਧਤਾ
ਹਾਲਾਂਕਿ ਕੰਪਨੀ ਨੇ ਅਜੇ ਤੱਕ ਆਪਣੀ ਇਸ ਨਵੀਂ ਬਾਈਕ ਦੀ ਭਾਰਤ 'ਚ ਲਾਂਚਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਇਸ ਨੂੰ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ। ਭਾਰਤ 'ਚ ਇਸ ਦੀ ਕੀਮਤ ਪਲਸਰ 135 ਐੱਲ. ਐੱਸ ਤੋਂ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ।