Bajaj ਨੇ ਆਪਣੀ ਦਮਦਾਰ ਬਾਈਕ Dominar 400 ਦੀ ਕੀਮਤ 'ਚ ਕੀਤਾ ਵਾਧਾ

Saturday, Mar 31, 2018 - 05:27 PM (IST)

Bajaj ਨੇ ਆਪਣੀ ਦਮਦਾਰ ਬਾਈਕ Dominar 400 ਦੀ ਕੀਮਤ 'ਚ ਕੀਤਾ ਵਾਧਾ

ਜਲੰਧਰ- ਬਜਾਜ ਆਟੋ ਨੇ ਚੁੱਪ ਚਾਪ ਤਰੀਕੇ ਨਾਲ ਕੰਪਨੀ ਦੀ ਸਭ ਤੋਂ ਮਹਿੰਗੀਆਂ ਬਾਈਕ ਬਜਾਜ਼ ਡਾਮਿਨਾਰ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਬਜਾਜ ਨੇ ਇਸ ਨੈਕੇਡ ਮੋਟਰਸਾਇਕਲ ਦੇ ਏ. ਬੀ. ਐੈੱਸ ਵਰਜ਼ਨ ਦੀਆਂ ਕੀਮਤਾਂ 'ਚ 2,000 ਰੁਪਏ ਦਾ ਇਜ਼ਾਫਾ ਕੀਤਾ ਹੈ ਜਿਸ ਦੀ ਦਿੱਲੀ 'ਚ ਐਕਸਸ਼ੋਰੂਮ ਕੀਮਤ ਹੁਣ 1,58,275 ਰੁਪਏ ਹੋ ਗਈ ਹੈ। ਡਾਮਿਨਾਰ ਦੇ ਨਾਨ-ਏ. ਬੀ. ਐੈੱਸ ਵੇਰੀਐਂਟ ਦੀ ਕੀਮਤ ਵੀ 2,000 ਰੁਪਏ ਵਧੀ ਹੈ ਜਿਸ ਤੋਂ ਬਾਅਦ ਇਸ ਦੀ ਐਕਸਸ਼ੋਰੂਮ ਕੀਮਤ 1,44,113 ਰੁਪਏ ਹੋ ਗਈ ਹੈ।PunjabKesari

2018 ਡਾਮਿਨਾਰ ਨੂੰ ਨਵੀਂ ਕਲਰ ਸਕਿਮਸ ਅਤੇ ਸਟੈਂਡਰਡ ਗੋਲਡ ਅਲੌਏ ਵ੍ਹੀਲਸ ਦਿੱਤੇ ਹਨ, ਉਥੇ ਬਜਾਜ਼ ਨੇ ਇਸ ਦੇ ਇੰਜਣ 'ਚ ਕੋਈ ਵੀ ਤਕਨੀਕੀ ਬਦਲਾਅ ਨਹੀਂ ਕੀਤਾ ਹੈ। ਬਾਈਕ 'ਚ ਸਮਾਨ ਪਾਵਰ ਵਾਲਾ 373cc ਦਾ ਸਿੰਗਲ-ਸਿਲੰਡਰ, ਲਿਕਵਿਡ - ਕੂਲਡ ਇੰਜਣ ਲਗਾਇਆ ਗਿਆ ਹੈ ਜੋ 34.5 bhp ਪਾਵਰ ਅਤੇ 35 Nm ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਬਾਈਕ ਦੇ ਇੰਜਣ ਨੂੰ ਸਲਿਪਰ ਕਲਚ ਵਾਲੇ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।


Related News