Geneva Motor Show 2018:ਬਿਨਾਂ ਪ੍ਰਦੂਸ਼ਣ ਦੇ ਯਾਤਰੀ ਨੂੰ ਮੰਜ਼ਿਲ ਤਕ ਪਹੁੰਚਾਏਗੀ Robotaxi

03/15/2018 10:25:17 AM

ਜਲੰਧਰ- 2018 ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ 'ਚ ਫਰਾਂਸ ਦੀ ਆਟੋਨੋਮਸ ਵ੍ਹੀਕਲ ਨਿਰਮਾਤਾ ਕੰਪਨੀ NAVYA ਨੇ 2018 ਜੇਨੇਵਾ ਮੋਟਰ ਸ਼ੋਅ 'ਚ ਅਜਿਹੀ ਇਲੈਕਟ੍ਰਿਕ ਆਟੋਨੋਮਸ ਕੈਬ ਨੂੰ ਸ਼ੋਅਕੇਸ ਕੀਤਾ ਹੈ ਜੋ ਬਿਨਾਂ ਪ੍ਰਦੂਸ਼ਣ ਕੀਤੇ ਯਾਤਰੀ ਨੂੰ ਸੁਵਿਧਾਜਨਕ ਤਰੀਕੇ ਨਾਲ ਮੰਜ਼ਿਲ ਤਕ ਪਹੁੰਚਾਉਣ 'ਚ ਮਦਦ ਕਰੇਗੀ। ਕੰਪਨੀ ਨੇ ਦੱਸਿਆ ਹੈ ਕਿ ਇਸ ਨੂੰ ਖਾਸ ਤੌਰ 'ਤੇ ਸ਼ਹਿਰਾਂ 'ਚ ਵਰਤੋਂ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਨੂੰ ਆਟੋਨੋਮਸ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ 'ਚ ਡਰਾਈਵਰ ਦੇ ਬੈਠਣ ਦੀ ਜਗ੍ਹਾ, ਸਟੇਅਰਿੰਗ ਵ੍ਹੀਲ ਅਤੇ ਪੈਡਲਸ ਨਹੀਂ ਦਿੱਤੇ ਗਏ ਹਨ ਭਾਵ ਯਾਤਰੀ ਨੂੰ ਬਸ ਆਪਣੇ ਮੋਬਾਇਲ 'ਚ ਐਪ 'ਤੇ ਇਸ ਨੂੰ ਬੁੱਕ ਕਰਨਾ ਹੋਵੇਗਾ, ਜਿਸ ਦੇ ਬਾਅਦ ਇਹ 6 ਕੈਮਰਿਆਂ, 4 ਰਾਡਾਰ ਅਤੇ ਇੰਟਰਨੈੱਟ ਦੀ ਮਦਦ ਨਾਲ ਤੁਹਾਡੇ ਤਕ ਪਹੁੰਚ ਜਾਵੇਗੀ ਅਤੇ ਯਾਤਰੀਆਂ ਦੇ ਬੈਠਣ ਤੋਂ ਬਾਅਦ ਉਨ੍ਹਾਂ ਨੂੰ ਮੰਜ਼ਿਲ ਤਕ ਪਹੁੰਚਾਉਣ 'ਚ ਮਦਦ ਕਰੇਗੀ।

ਇਸ ਤਰ੍ਹਾਂ ਕੰਮ ਕਰਦੀ ਹੈ ਇਹ ਆਟੋਨੋਮਸ ਕੈਬ
ਈਵੈਂਟ 'ਚ ਕੰਪਨੀ ਨੇ ਇਸ ਦੇ ਕੰਮ ਕਰਨ ਦੇ ਤਰੀਕੇ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਪਹਿਲੀ ਆਨ ਡਿਮਾਂਡ ਪਬਲਿਕ ਰੋਬੋਟੈਕਸੀ ਹੈ। ਇਸ ਨੂੰ ਆਨ ਡਿਮਾਂਡ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਯੂਜ਼ਰ ਜਦੋਂ ਚਾਹੇ ਇਸ ਨੂੰ ਆਰਡਰ ਕਰ ਪਾਉਣਗੇ। ਲੋਕੇਸ਼ਨ 'ਤੇ ਇਸ ਦੇ ਪਹੁੰਚਦੇ ਹੀ ਯਾਤਰੀ ਨੂੰ ਇਸ 'ਚ ਬੈਠ ਕੇ ਐਪ ਨਾਲ ਹੀ ਚੱਲਣ ਦਾ ਬਟਨ ਦਬਾਉਣਾ ਹੋਵੇਗਾ, ਜਿਸ ਤੋਂ ਬਾਅਦ ਇਸ ਦੇ ਦਰਵਾਜ਼ੇ ਬੰਦ ਹੋ ਜਾਣਗੇ ਅਤੇ ਇਹ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੁਹਾਨੂੰ ਮੰਜ਼ਿਲ ਤਕ ਪਹੁੰਚਾ ਦੇਵੇਗੀ।

PunjabKesari

ਸਕ੍ਰੀਨ 'ਤੇ ਮਿਲੇਗੀ ਲੋਕੇਸ਼ਨ ਦੀ ਪੂਰੀ ਜਾਣਕਾਰੀ
ਰੋਬੋਕੈਬ ਅੰਦਰ ਸਕ੍ਰੀਨ ਲੱਗੀ ਹੈ, ਜਿਸ 'ਚ ਯਾਤਰੀ ਲੋਕੇਸ਼ਨ ਨਾਲ ਜੁੜੀ ਜਾਣਕਾਰੀ ਨੂੰ ਇਕੱਠਾ ਕਰ ਸਕਦੇ ਹਨ ਤੇ ਮੰਜ਼ਿਲ ਤਕ ਪਹੁੰਚਣ ਤੋਂ ਬਾਅਦ ਨਜ਼ਦੀਕ ਖਾਣਾ ਖਾਣ ਲਈ ਕਿਹੜਾ ਹੋਟਲ ਮਿਲੇਗਾ,  ਦੀ ਜਾਣਕਾਰੀ ਵੀ ਇਕੱਠੀ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਯਾਤਰੀ ਦਾ ਸਮਾਂ ਤਾਂ ਬਚੇਗਾ ਹੀ, ਨਾਲ ਹੀ ਦਿੱਲੀ ਵਰਗੇ ਇਲਾਕੇ 'ਚ ਪ੍ਰਦੂਸ਼ਣ ਦੀ ਵਧ ਰਹੀ ਸਮੱਸਿਆ 'ਤੇ ਕੁਝ ਹੱਦ ਤਕ ਤਾਂ ਕੰਟਰੋਲ ਪਾਇਆ ਜਾ ਸਕੇਗਾ।

ਪੈਟਰੋਲ ਤੇ ਡੀਜ਼ਲ ਕਾਰਾਂ ਨਾਲ ਵਧ ਰਿਹਾ ਦੁਨੀਆ ਭਰ ਦੇ ਪ੍ਰਦੂਸ਼ਣ ਦਾ ਪੱਧਰ
- ਪੂਰੀ ਦੁਨੀਆ 'ਚ ਕੁਲ ਮਿਲਾ ਕੇ 1 ਬਿਲੀਅਨ ਕਾਰਾਂ ਚਲਦੀਆਂ ਹਨ, ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ। 
- ਸਾਲ 2016 'ਚ ਪੈਰਿਸ ਨੇ ਕੁਲ ਮਿਲਾ ਕੇ 65 ਘੰਟੇ ਡਰਾਈਵਰਸ ਨੇ ਟ੍ਰੈਫਿਕ ਜਾਮ 'ਚ ਬਿਤਾਏ, ਉਥੇ ਮਾਸਕੋ 'ਚ 91 ਘੰਟੇ ਤੇ ਲਾਸ ਏਂਜਲਸ 'ਚ 104 ਘੰਟੇ ਉਨ੍ਹਾਂ ਨੂੰ ਟ੍ਰੈਫਿਕ ਜਾਮ 'ਚ ਬਿਤਾਉਣੇ ਪਏ (INRIX 2016 ਸਟੱਡੀ)
- WHO ਨੇ ਦਾਅਵਾ ਕੀਤਾ ਹੈ ਕਿ ਜੇਕਰ ਕਾਰਾਂ ਦੀ ਤਾਦਾਦ ਇਸੇ ਤਰ੍ਹਾਂ ਵਧਦੀ ਗਈ ਤਾਂ 2030 ਤਕ 2.3 ਮਿਲੀਅਨ ਲੋਕਾਂ ਦੀ ਮੌਤ ਰੋਡ ਐਕਸੀਡੈਂਟ ਦੀ ਵਜ੍ਹਾ ਨਾਲ ਹੋਵੇਗੀ।
- ਵਾਹਨਾਂ ਨਾਲ ਪੈਦਾ ਹੋ ਰਹੇ ਪ੍ਰਦੂਸ਼ਣ ਨਾਲ 2.6 ਮਿਲੀਅਨ ਲੋਕਾਂ ਦੀ ਮੌਤ ਹਰ ਸਾਲ ਹੁੰਦੀ ਹੈ। (WHO)


Related News