ਹੁੰਡਈ ਕ੍ਰੇਟਾ ਨੂੰ ਟੱਕਰ ਦੇਵੇਗੀ Toyota ਦੀ ਨਵੀਂ ਪ੍ਰੀਮੀਅਮ ਸੇਡਾਨ Yaris

01/24/2018 7:22:07 PM

ਜਲੰਧਰ : ਭਾਰਤ 'ਚ ਫਰਵਰੀ ਮਹੀਨੇ ਆਟੋ ਐਕਸਪੋ 2018 ਅਯੋਜਿਤ ਹੋਣ ਜਾ ਰਿਹਾ ਹੈ ਅਤੇ ਇਸ ਵੱਡੇ ਆਟੋ ਸ਼ੋਅ 'ਚ ਆਉਣ ਵਾਲੇ ਸਾਲਾਂ 'ਚ ਲਾਂਚ ਦੀ ਜਾਣ ਵਾਲੀ ਬਾਈਕਸ ਅਤੇ ਕਾਰਾਂ ਨੂੰ ਪੇਸ਼ ਕੀਤਾ ਜਾਵੇਗਾ। ਇਸ ਈਵੈਂਟ ਦੇ ਦੌਰਾਨ ਟੌਇਟਾ ਵੀ ਆਪਣੀ ਪ੍ਰੀਮੀਅਮ ਸੇਡਾਨ ਯਾਰਿਸ ਨੂੰ ਪੇਸ਼ ਕਰੇਗੀ। ਤੁਹਾਨੂੰ ਦੱਸ ਦਈਏ ਕਿ ਯਰਿਸ ਸੇਡਾਨ ਇਸ ਸਮੇਂ ਏਸ਼ੀਆਈ ਬਾਜ਼ਾਰਾਂ 'ਚ ਉਪਲੱਬਧ ਹੈ।

ਯਾਰਿਸ ਦੇ ਇੰਟਰਨੈਸ਼ਨਲ ਮਾਡਲ ਦੀ ਲੰਬਾਈ 4,425mm ਅਤੇ ਵ੍ਹੀਲਬੇਸ 2,550mm ਹੈ ਕੰਪਨੀ ਭਾਰਤ 'ਚ ਇਸ ਨੂੰ BS-VI ਇੰਜਣ ਦੇ ਨਾਲ ਉਤਾਰੇਗੀ। ਕੰਪਨੀ ਇਸ 'ਚ 107hp ਵਾਲਾ 1.5 ਲਿਟਰ ਪਟਰੋਲ ਇੰਜਣ ਦੇ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਇਸ 'ਚ ਹਾਇ-ਬਰਿਡ ਵਰਜ਼ਨ ਵੀ ਦੇ ਸਕਦੀ ਹੈ। ਯਾਰਿਸ ਸੇਡਾਨ 'ਚ ਸਟੈਂਡਰਡ 5 ਸਪੀਡ ਮੈਨੂਅਲ ਗਿਅਰਬਾਕਸ ਅਤੇ 7 ਸਪੀਡ ਸਟੈਪ CVT  ਇੰਜਣ ਦਿੱਤਾ ਜਾਵੇਗਾ। ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਇਸ ਦੀ ਕੀਮਤ 8.5 ਤੋਂ 11 ਲੱਖ ਰੁਪਏ ਐਕਸ ਸ਼ੋਰੂਮ ਦਿੱਲੀ) ਰੱਖ ਸਕਦੀ ਹੈ।PunjabKesari

ਹੁੰਡਈ ਵਰਨਾ ਨਾਲ ਹੋਵੇਗਾ ਮੁਕਾਬਲਾ : 
ਭਾਰਤ 'ਚ ਪ੍ਰੀਮੀਅਮ ਸੇਡਾਨ ਸੈਗਮੈਂਟ 'ਚ ਟੌਇਟਾ ਯਾਰਿਸ ਦਾ ਮੁਕਾਬਲਾ ਹੁੰਡਈ ਵਰਨਾ ਨਾਲ ਹੋਵੇਗਾ। ਹੁੰਡਈ ਵਰਨਾ ਦੇ ਪੈਟਰੋਲ ਵੇਰੀਐਂਟ ਦੀ ਕੀਮਤ 7.99 ਲੱਖ ਰੁਪਏ ਹੈ। ਜਦ ਕਿ ਇਸ ਦੇ ਡੀਜ਼ਲ ਮਾਡਲ ਦੀ ਕੀਮਤ 9.19 ਲੱਖ ਰੁਪਏ (ਐਕਸ ਸ਼ੋਰੂਮ) ਹੈ।PunjabKesari


Related News