ਭਾਰਤ ''ਚ ਮੌਜੂਦ ਹਨ ਸਕਿੰਟਾਂ ''ਚ 100 ਦੀ ਰਫਤਾਰ ਫੜਨ ਵਾਲੀਆਂ ਇਹ ਦਮਦਾਰ ਬਾਈਕਸ
Sunday, Sep 30, 2018 - 01:58 PM (IST)
ਜਲੰਧਰ- ਪਿਛਲੇ ਕੁਝ ਸਾਲਾਂ 'ਚ ਭਾਰਤ 'ਚ ਤੇਜ ਰਫਤਾਰ ਭਰਨ ਵਾਲੀਆਂ ਬਾਇਕਸ ਦੀ ਮੰਗ ਵਧੀ ਹੈ। ਇਸ ਸਮੇਂ ਭਾਰਤੀ ਬਾਜ਼ਾਰ 'ਚ ਕਈ ਅਜਿਹੀਆਂ ਬਾਈਕਸ ਮੌਜੂਦ ਹਨ, ਜੋ ਸੈਕਿੰਡਸ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀਆਂ ਹਨ। ਕੀਮਤ ਦੇ ਲਿਹਾਜ਼ ਨਾਲ ਵੀ ਇਹ ਬਾਈਕਸ ਕਿਫਾਇਤੀਆਂ ਹਨ। ਇੱਥੇ ਅਸੀਂ ਤੁਹਾਨੂੰ ਭਾਰਤ 'ਚ ਮੌਜੂਦ ਅਜਿਹੀ ਹੀ ਤੇਜ ਰਫਤਾਰ ਭਰਨ ਵਾਲੀਆਂ ਕਿਫਾਇਤੀ ਬਾਈਕਸ ਦੇ ਬਾਰੇ 'ਚ ਦੱਸ ਰਹੇ ਹਾਂ. . .
ਕੇ. ਟੀ. ਐੱਮ 390 ਡਿਊਕ
ਕੇ. ਟੀ. ਐੱਮ ਦੀ ਇਹ ਬਾਈਕ ਭਾਰਤ 'ਚ ਕਾਫ਼ੀ ਪਾਪੂਲਰ ਹੈ। ਇਸ 'ਚ 373cc, ਲਿਕਵਿਡ-ਕੂਲਡ, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 43 2hp ਦੀ ਪਾਵਰ ਤੇ 37 Nm ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪਰਫਾਰਮੈਂਸ ਬਾਈਕ ਸਿਰਫ 5.6 ਸੈਕਿੰਡਸ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ। K“M 390 4uke ਦੀ ਕੀਮਤ 2.29 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਹੈ।
ਕੇ ਟੀ ਐੱਮ ਆਰਸੀ 390
ਕੇ. ਟੀ. ਐੱਮ ਦੀ ਇਹ ਬਾਈਕ ਅਗ੍ਰੇਸਿਵ ਰਾਈਡਿੰਗ ਪੁਜਿਸ਼ਨ ਦਿੰਦੀ ਹੈ। ਇਸ 'ਚ ਵੀ 373cc, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 43 2hp ਦੀ ਪਾਵਰ ਅਤੇ 37 Nm ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀ ਇਹ ਦਮਦਾਰ ਬਾਈਕ ਵੀ ਸਿਰਫ 5.6 ਸੈਕਿੰਡਸ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ। K“M R3 390 ਦੀ ਕੀਮਤ 2.34 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਹੈ।
ਯਾਮਾਹਾ YZ6-R3
ਯਾਮਾਹਾ ਦੀ ਇਸ ਸਟਾਈਲਿਸ਼ ਬਾਈਕ ਨੂੰ 2018 ਦੇ ਆਟੋ ਐਕਸਪੋ 'ਚ ਲਾਂਚ ਕੀਤਾ ਗਿਆ ਸੀ। ਇਸ 'ਚ 321cc, ਪੈਰਲਲ-ਟਵਿਨ, ਲਿਕਵਿਡ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 41.4 2hp ਦੀ ਪਾਵਰ ਤੇ 29.6 Nm ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀ ਇਹ ਦਮਦਾਰ ਬਾਈਕ ਸਿਰਫ 5.8 ਸੈਕਿੰਡਸ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ। Yamaha YZ6 - R3 ਦੀ ਕੀਮਤ 3.48 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਹੈ।
ਕਾਵਾਸਾਕੀ ਨਿੰਜਾ 300
ਕਾਵਾਸਾਕੀ ਨਿੰਜਾ 300 ਭਾਰਤ 'ਚ ਨਿੰਜਾ ਸੀਰੀਜ ਦੀ ਐਂਟਰੀ ਲੈਵਲ ਬਾਈਕ ਹੈ। ਇਸ 'ਚ 296cc, ਪੈਰਲਲ-ਟਵਿਨ, ਲਿਕਵਿਡ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 38.5 2hp ਦੀ ਪਾਵਰ ਤੇ 27 Nm ਟਾਰਕ ਜਨਰੇਟ ਕਰਦਾ ਹੈ। ਇਸ ਦੀ ਸਪੀਡ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਸਿਰਫ 5.5 ਸੈਕਿੰਡਸ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ। ਇਸ ਦੀ ਦਿੱਲੀ 'ਚ ਐਕਸ-ਸ਼ੋਰੂਮ ਕੀਮਤ 2.98 ਲੱਖ ਰੁਪਏ ਹੈ।
