500cc ਸੈਗਮੈਂਟ 'ਚ ਹੌਂਡਾ ਭਾਰਤ 'ਚ ਪੇਸ਼ ਕਰ ਸਕਦੀ ਹੈ CB500X ਬਾਈਕ

05/13/2018 12:02:18 PM

ਜਲੰਧਰ- ਪਾਵਰਫੁਲ ਬਾਈਕ ਸੈਗਮੈਂਟ 'ਚ ਹੌਂਡਾ ਹੁਣ ਨਵੀਂ 500cc ਦੀ ਨਵੀਂ ਬਾਈਕ CB500X ਨੂੰ ਭਾਰਤ 'ਚ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ ਕੰਪਨੀ ਇਸ ਨੂੰ ਇਸ ਅਗਲੇ ਸਾਲ ਤੱਕ ਪੇਸ਼ ਕਰ ਸਕਦੀ ਹੈ। ਪਰ ਅਜੇ ਤੱਕ ਹੌਂਡਾ ਵਲੋਂ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਹੌਂਡਾ CB500X 'ਚ 471cc ਦਾ ਇੰਜਣ ਮਿਲੇਗਾ ਜੋ 48ps ਦੀ ਪਾਵਰ ਅਤੇ 43Nm ਦਾ ਟਾਰਕ ਦੇਵੇਗਾ। ਇੰਨਾ ਹੀ ਨਹੀਂ ਇਹ ਫਿਊਲ ਇੰਜੈਕਸ਼ਨ ਤਕਨੀਕ ਦੇ ਨਾਲ ਆਵੇਗੀ ਇਸ ਤੋਂ ਇਲਾਵਾ ਇਸ 'ਚ ਫਰੰਟ ਅਤੇ ਰਿਅਰ 'ਚ ਡਿਸਕ ਬ੍ਰੇਕ ਦੀ ਸਹੂਲਤ ਮਿਲੇਗੀ। ਨਾਲ ਹੀ ਇਸ 'ਚ 17 ਇੰਚ ਦੇ ਵ੍ਹੀਲਸ ਲੱਗੇ ਹੋਣਗੇ। ਇਸ ਤੋਂ ਇਲਾਵਾ ਬਾਈਕ ਦੀ ਲੁੱਕਸ ਸਪੋਰਟੀ ਹੋਵੇਗਾ ਅਤੇ ਇਸ ਨੂੰ ਹਰ ਤਰ੍ਹਾਂ ਦੇ ਰਸਤਿਆਂ ਦੇ ਹਿਸਾਬ ਨਾਲ ਸੈੱਟ ਕੀਤਾ ਜਾਵੇਗਾ।PunjabKesari

ਕੀਮਤ
ਕੀਮਤ ਨੂੰ ਲੈ ਕੇ ਕੰਪਨੀ ਨੇ ਅਜੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ ਪਰ ਅੰਦਾਜੇ ਲਗਾਏ ਜਾ ਰਹੇ ਹਨ ਕਿ ਬਾਈਕ ਦੀ ਅਨੁਮਾਨਿਤ ਕੀਮਤ 4.2 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।PunjabKesari

ਬਨੇਲੀ TRK 502 ਨਾਲ ਹੋਵੇਗਾ ਮੁਕਾਬਲਾ
ਭਾਰਤ 'ਚ ਹੌਂਡਾ ਦੀ ਇਸ ਬਾਈਕ ਦਾ ਮੁਕਾਬਲਾ ਬਨੇਲੀ TRK 502 ਤੋਂ ਹੋਵੇਗਾ ਇਸ 'ਚ 500cc ਦਾ ਇੰਜਣ ਦਿੱਤਾ ਜਾਵੇਗਾ ਜੋ 47 Ps ਦੀ ਪਾਵਰ ਅਤੇ 45 Nm ਦਾ ਟਾਰਕ ਦਿੰਦੀ ਹੈ ਜੇਕਰ ਤੁਸੀਂ ਟੂਰਿੰਗ ਲਵਰਸ ਹੈ ਤਾਂ ਇਹ ਬਾਈਕ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵੇਗੀ ਇਸ ਦਾ ਦਮਦਾਰ ਇੰਜਣ ਅਤੇ ਸਸਪੈਂਸ਼ਨ ਹਰ ਤਰ੍ਹਾਂ ਦੇ ਰਸਤਿਆਂ 'ਤੋ ਆਰਾਮ ਨਾਲ ਨਿਕਲ ਜਾਂਦੇ ਹੈ।


Related News