2019 Ducati Scrambler ਜਲਦ ਹੋਵੇਗੀ ਭਾਰਤ 'ਚ ਲਾਂਚ, ਜਾਣੋ ਖੂਬੀਆਂ

Sunday, Sep 23, 2018 - 05:12 PM (IST)

2019 Ducati Scrambler ਜਲਦ ਹੋਵੇਗੀ ਭਾਰਤ 'ਚ ਲਾਂਚ, ਜਾਣੋ ਖੂਬੀਆਂ

ਜਲੰਧਰ- Ducati ਦੀ ਕਰੀਬ ਤਿੰਨ ਸਾਲ ਪਹਿਲਾਂ ਲਾਂਚ ਹੋਈ Scrambler ਬਾਈਕ ਆਪਣੇ ਕਲਾਸਿਕ ਲੁੱਕ ਦੇ ਕਾਰਨ ਬਾਈਕ ਲਵਰਸ ਨੂੰ ਖੂਬ ਪਸੰਦ ਆਈ। ਡੁਕਾਟੀ ਸਕਰੈਂਬਲਰ ਕੰਪਨੀ ਦੀ ਸਭ ਤੋਂ ਘੱਟ ਕੀਮਤ ਦੀ ਬਾਈਕ ਹੈ। ਹਾਲਾਂਕਿ, ਘੱਟ ਕੀਮਤ ਹੋਣ ਦੇ ਕਾਰਨ ਸਕਰੈਂਬਲਰ 'ਚ ਕਈ ਇਲੈਕਟ੍ਰਾਨਿਕਸ ਤੇ ਹੋਰ ਫੀਚਰਸ ਨਹੀਂ ਦਿੱਤੇ ਗਏ। ਮਗਰ ਸਕਰੈਂਬਲਰ ਲਵਰਸ ਨੂੰ ਹੁਣ ਇਨ੍ਹਾਂ 'ਚੋਂ ਕਈ ਫੀਚਰਸ ਦੀ ਕਮੀ ਮਹਿਸੂਸ ਨਹੀਂ ਹੋਵੇਗੀ, ਕਿਉਂਕਿ ਕੰਪਨੀ ਨੇ 2019 Ducati Scrambler 'ਚ ਕਈ ਨਵੇਂ ਤੇ ਇਲੈਕਟ੍ਰਾਨਿਕਸ ਫੀਚਰਸ ਜੋੜ ਦਿੱਤੇ ਹਨ।

2019 ਡੁਕਾਟੀ ਸਕਰੈਂਬਲਰ 'ਚ ਨਵਾਂ ਐੱਲ. ਈ. ਡੀ ਹੈੱਡਲੈਂਪ ਤੇ ਐੱਲ. ਈ. ਡੀ ਇੰਡੀਕੇਟਰਸ ਦਿੱਤੇ ਗਏ ਹਨ। ਇਹ ਇੰਡੀਕੇਟਰਸ ਟਰਨ ਖਤਮ ਹੋਣ 'ਤੇ ਆਪਣੇ ਆਪ ਬੰਦ ਹੋ ਜਾਂਦੇ ਹਨ। ਨਵੀਂ ਸਕਰੈਂਬਲਰ 'ਚ ਕੁਝ ਕਾਸਮੈਟਿਕ ਅਪਡੇਟਸ ਵੀ ਕੀਤੇ ਗਏ ਹਨ। ਇਸ ਦੇ ਇੰਜਣ ਕਵਰ 'ਤੇ ਬਰਸ਼ਡ ਐਲੂਮਿਨੀਅਮ ਫਿਨੀਸ਼ ਦਿੱਤਾ ਗਿਆ ਹੈ। ਟੈਂਕ ਪੈਨਲ ਦੇ ਡਿਜ਼ਾਈਨ 'ਚ ਵੀ ਹਲਕਾ ਬਦਲਾਵ ਕੀਤਾ ਗਿਆ ਹੈ।  2019 ਸਕਰੈਂਬਲਰ ਬਾਈਕ 'ਚ ਡੁਕਾਟੀ ਸਕਰੈਂਬਲਰ 1100 ਵਾਲਾ ਨਵਾਂ 10-ਸਪੋਕ ਅਲੌਏ ਵ੍ਹੀਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਬਾਈਕ ਅਟਾਮਿਕ ਟੈਂਗਰਿਨ ਨਾਂ ਦੇ ਨਵੇਂ ਕਲਰ 'ਚ ਵੀ ਉਪਲੱਬਧ ਹੋਵੇਗੀ।

2019 ਸਕਰੈਂਬਲਰ 'ਚ ਇਲੈਕਟ੍ਰਾਨਿਕਸ ਅਪਡੇਟ ਦੀ ਗੱਲ ਕਰੋ, ਤਾਂ ਇਸ 'ਚ ਡਿਊਲ ਚੈਨਲ ਕਾਰਨਿੰਗ ਏ. ਬੀ. ਡੀ ਦਿੱਤਾ ਗਈ ਹੈ। ਡੁਕਾਟੀ ਦਾ ਕਹਿਣਾ ਹੈ ਕਿ ਇਹ ਬਾਈਕ ਪੂਰੀ ਤਰ੍ਹਾਂ ਝੁੱਕੀ ਹੋਣ 'ਤੇ ਵੀ ਪੈਨਿਕ ਬ੍ਰੇਕ ਨੂੰ ਸੰਭਾਲ ਸਕਦੀ ਹੈ। ਡੁਕਾਟੀ ਨੇ ਇਸ ਸਕਰੈਂਬਲਰ 'ਚ ਨਵੀਂ ਸੀਟ ਦਿੱਤੀ ਹੈ, ਜਿਸ ਦੀ ਉਚਾਈ ਥੋੜ੍ਹੀ ਘੱਟ ਹੈ। ਇਸ 'ਚ ਨਵਾਂ ਸਵਿੱਚ ਗਿਅਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 2019 ਡੁਕਾਟੀ ਸਕਰੈਂਬਲਰ 'ਚ ਨਵਾਂ ਐੱਲ. ਸੀ. ਡੀ ਕੰਸੋਲ, ਹਾਇਡ੍ਰੋਲਿਕ ਕਲਚ ਕੰਟਰੋਲ ਤੇ ਨਵਾਂ ਸਸਪੈਂਸ਼ਨ ਸੈੱਟਅਪ ਦਿੱਤਾ ਗਿਆ ਹੈ।  

ਭਾਰਤ 'ਚ ਕਦੋਂ ਮਿਲੇਗੀ 2019 ਡੁਕਾਟੀ ਸਕਰੈਂਬਲਰ 
ਨਵੰਬਰ 2018 'ਚ ਯੂਰਪ ਤੇ ਯੂ. ਐੱਸ. ਏ 'ਚ 2019 ਡੁਕਾਟੀ ਸਕਰੈਂਬਲਰ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਸੰਭਾਵਨਾ ਹੈ ਕਿ ਭਾਰਤ 'ਚ ਇਸ ਨੂੰ 2018 ਦੇ ਅੰਤ 'ਚ ਜਾਂ 2019 ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾ ਸਕਦੀ ਹੈ।


Related News