suzuki ਨੇ ਪੇਸ਼ ਕੀਤਾ ਆਪਣੀ ਇਸ ਸਪੋਰਟਸ ਬਾਈਕ ਦਾ ਲਿਮਟਿਡ ਐਡੀਸ਼ਨ
Saturday, Apr 07, 2018 - 12:51 PM (IST)

ਜਲੰਧਰ- ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਆਪਣੀ ਸਪੋਰਟਸਬਾਈਕ GSX-R1000 ਦਾ origins ਐਡੀਸ਼ਨ ਪੇਸ਼ ਕੀਤਾ ਹੈ ਜੋ ਕਿ ਲਿਮਟਿਡ ਨੰਬਰਸ 'ਚ ਹੀ ਆਵੇਗੀ। ਸੁਜ਼ੂਕੀ ਨਵੀਂ GSX-R1000 ਦੇ origins ਐਡੀਸ਼ਨ ਦੀ ਸਿਰਫ 33 ਯੂਨਿਟਸ ਹੀ ਬਣਨਗੀਆਂ। ਲਿਮਟਿਡ ਐਡੀਸ਼ਨ 'ਚ ਕੁੱਝ ਅਪਡੇਟ ਮਿਲਣਗੇ ਪਰ ਇਸ ਦੇ ਇੰਜਣ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।
ਸੁਜ਼ੂਕੀ ਦੀ GSX-R1000 ਇਸ ਬਾਈਕ ਤੋਂ ਨਿਕਲੀ ਹੈ। ਬਾਈਕ ਦੇ ਇੰਜਣ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਹੈ, ਇਹ ਬਾਈਕ ਆਪਣੇ 999cc ਇੰਜਣ ਦੇ ਦਮ 'ਤੇ ਰਫ਼ਤਾਰ ਫੜੇਗੀ, ਇਹ ਇੰਜਣ 4 ਸਿਲੰਡਰ ਵਾਲਾ ਹੋਵੇਗਾ, ਜੋ 202 bhp ਦੀ ਪਾਵਰ ਅਤੇ 118 Nm ਦਾ ਟਾਰਕ ਦੇਵੇਗਾ, ਕੀਮਤ ਦੀ ਗੱਲ ਕਰੀਏ ਤਾਂ ਰੇਗੂਲਰ 7SX-R1000R ਮਾਡਲ ਦੀ ਭਾਰਤ 'ਚ ਕੀਮਤ 19.8 ਲੱਖ ਰੁਪਏ ਰੱਖੀ ਹੈ।
ਫੀਚਰਸ : ਸੁਜ਼ੂਕੀ 7SX-R1000 ਇੱਕ ਦਮ ਨਵੀਂ ਬਾਈਕ ਦੇ ਰੂਪ 'ਚ ਆਈ ਹੈ। ਜਿਸ 'ਚ ਅਗ੍ਰੈਸਿਵ ਲੁੱਕ ਅਤੇ ਇਸ ਦੇ ਐਰੋਡਾਇਨੇਮਿਕ ਨੂੰ ਪਹਿਲਾਂ ਤੋਂ ਬਿਹਤਰੀਨ ਕੀਤਾ ਹੈ। ਇਸ ਤੋਂ ਇਲਾਵਾ ਇਸ 'ਚ ਨਵੇਂ ਫੀਚਰਸ ਨੂੰ ਵੀ ਸ਼ਾਮਿਲ ਕੀਤਾ ਹੈ। ਇੰਨਾ ਹੀ ਨਹੀਂ ਇਸ 'ਚ ਲਗਾ ਨਵਾਂ ਇੰਜਣ ਛੋਟਾ ਹੋਣ ਦੇ ਬਾਵਜੂਦ ਹਲਕਾ ਹੈ। ਇਸ 'ਚ ਪਾਵਰ ਨੂੰ ਅਤੇ ਜ਼ਿਆਦਾ ਵਧਾਇਆ ਗਿਆ ਹੈ। ਇਸ ਇੰਜਣ ਨੂੰ ਨਵੀਂ ਚੇਸੀ ਤੇ ਰੱਖਿਆ ਹੈ ਜੋ ਕਿ ਛੋਟੀ ਹੈ ਜਿਸ ਦੀ ਮਦਦ ਨਾਲ ਬਾਈਕ ਦੀ ਹੈਂਡਲਿੰਗ ਹੱਲਕੀ ਅਤੇ ਬਿਹਤਰ ਬਣਦੀ ਹੈ। ਬਾਈਕ 'ਚ RS10 ਰੇਡੀਅਲ ਟਾਈਰਸ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਬਾਈਕ 'ਚ 12S, L54 ਹੈੱਡਲਾਈਟ ਅਤੇ ਟੇਲਲਾਈਟ ਨਾਲ ਹੀ ਫੁੱਲ ਸਪੀਡੋਮੀਟਰ ਦਿੱਤਾ ਗਿਆ ਹੈ।