ਨਵੀਂ ਲੁਕਸ ਅਤੇ ਬਿਹਤਰੀਨ ਫੀਚਰਸ ਨਾਲ ਆਵੇਗੀ Ford ਦੀ ਇਹ ਪਾਵਰਫੁਲ ਕਾਰ

02/16/2018 5:25:34 PM

ਜਲੰਧਰ- ਫੋਰਡ ਆਪਣੀਆਂ ਸਭ ਤੋਂ ਪਾਪੂਲਰ ਕਾਰ ਮਸਟੈਂਗ ਦਾ ਨਵਾਂ ਮਾਡਲ ਇਸ ਸਾਲ ਭਾਰਤ 'ਚ ਲਾਂਚ ਕਰ ਸਕਦੀ ਹੈ, ਹਾਲ ਹੀ 'ਚ 2018 ਫੋਰਡ ਮਸਟੈਂਗ ਨੂੰ ਭਾਰਤ 'ਚ ਵੇਖਿਆ ਗਿਆ ਹੈ ਅਤੇ ਇਸਦੀ ਸਪਾਈ ਤਸਵੀਰਾਂ ਸਾਹਮਣੇ ਆਈਆਂ ਹਨ। 

ਨਵੀਂ ਫੋਰਡ ਮਸਟੈਂਗ 'ਚ ਮਿਲਣਗੇ ਇਹ ਫੀਚਰਸ : ਜਾਣਕਾਰਾਂ ਦੀ ਮੰਨੀਏ ਤਾਂ ਨਵੀਂ ਮਸਟੈਂਗ 'ਚ ਇਸ ਵਾਰ ਨਵੇਂ ਹੈੱਡਲੈਂਪ ਦੇਖਣ ਨੂੰ ਮਿਲ ਸਕਦੇ ਹਨ, ਇਸ ਤੋਂ ਇਲਾਵਾ ਵੱਡੇ ਰੇਡਿਏਟਰ ਗਰਿਲ,  ਇੰਟੀਗ੍ਰੇਟਡ ਏਅਰ ਵੇਂਟਸ, ਨਵੀਂ LED ਟੇਲ-ਲਾਈਟਸ, 19 ਇੰਚ ਦੇ ਨਵੇਂ ਅਲੌਏ ਵਹੀਲਸ, ਜਦ ਕਿ ਅੰਦਰ ਤੋਂ ਵੀ ਕਾਰ 'ਚ ਕਾਫ਼ੀ ਬਦਲਾਅ ਕੀਤੇ ਜਾਣਗੇ, ਜਿਵੇਂ 12-ਇੰਚ ਫੁੱਲੀ ਡਿਜੀਟਲ ਇੰਸਟਰੂਮੇਂਟ ਕਲਸਟਰ, ਡਰਾਇਵਰ ਅਸਿਸਟ ਟੈਕਨਾਲੌਜੀ, ਅਤੇ SYNC ਕੁਨੈੱਕਟ ਜਿਹੇ ਫੀਚਰਸ ਖਾਸ ਹੋਣਗੇ।

ਭਾਰਤ 'ਚ ਮੌਜੂਦਾ ਫੋਰਡ ਮਸਟੈਂਗ ਦੀ ਕੀਮਤ 71.62 ਲੱਖ ਰੁਪਏ ਹੈ। ਪਰ ਮੀਡੀਆ ਰਿਪੋਰਟਸ ਮੁਤਾਬਕ ਨਵੀਂ ਮਸਟੈਂਗ ਦੀ ਅਨੁਮਾਨਿਤ ਕੀਮਤ 75 ਲੱਖ ਰੁਪਏ ਹੋ ਸਕਦੀ ਹੈ। ਕਾਰ ਦੀ ਜ਼ਿਆਦਾ ਕੀਮਤ ਇਸ 'ਚ ਸ਼ਾਮਿਲ ਹੋਣ ਵਾਲੇ ਇਲਾਵਾ ਫੀਚਰਸ ਦੀ ਵਜ੍ਹਾ ਨਾਲ ਹੋਵੇਗੀ।

ਇੰਜਣ ਦੀ ਗੱਲ ਕਰੀਏ ਤਾਂ ਨਵੀਂ ਫੋਰਡ ਮਸਟੈਂਗ ਦੇ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਕਾਰ 'ਚ ਮੌਜੂਦਾ 5.0 ਲਿਟਰ V8 Ti-VCT V ਇੰਜਣ ਲਗਾ ਹੋਵੇਗਾ ਜੋ 395bhp ਦੀ ਪਾਵਰ ਅਤੇ 515Nm ਦਾ ਟਾਰਕ ਦੇਵੇਗਾ। ਇਹ ਇੰਜਣ 6-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਤੋਂ ਲੈਸ ਹੋਵੇਗਾ ਅਤੇ ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ।


Related News