ਭਾਰਤੀ ਮਹਿਲਾਵਾਂ ਦੀ ਖੇਡਾਂ ’ਚ ਹਿੱਸੇਦਾਰੀ ਘੱਟ ਕਿਉਂ

03/09/2020 1:22:06 AM

ਮੇਨ ਆਰਟੀਕਲ

ਕੁਝ ਦਿਨ ਪਹਿਲਾਂ ਕੋਨੇਰੂ ਹੰਪੀ ਵਿਸ਼ਵ ਰੈਪਿਡ ਚੈੱਸ ਚੈਂਪੀਅਨ ਬਣੀ ਅਤੇ ਫਿਰ ਫਰਵਰੀ ਵਿਚ ਹੀ ਉਨ੍ਹਾਂ ਨੇ ਕੈਰੇਂਸ ਕੱਪ 2020 ’ਚ ਜਿੱਤ ਹਾਸਿਲ ਕੀਤੀ ਪਰ ਭਾਰਤ ’ਚ ਇਹ ਕਿੰਨੇ ਲੋਕ ਜਾਣਦੇ ਹਨ। ਇਕ ਬ੍ਰਿਟਿਸ਼ ਮੀਡੀਆ ਕੰਪਨੀ ਨੇ ਭਾਰਤ ’ਚ ਖੇਡਾਂ ਅਤੇ ਮਹਿਲਾ ਖਿਡਾਰੀਆਂ ਬਾਰੇ ਲੋਕਾਂ ਦੀ ਧਾਰਨਾ ਜਾਣਨ ਲਈ 14 ਸੂਬਿਆਂ ’ਚ ਇਕ ਵਿਸਥਾਰਤ ਖੋਜ ਕੀਤੀ ਹੈ, ਜਿਸ ਵਿਚ 10,181 ਲੋਕਾਂ ਨਾਲ ਗੱਲ ਕੀਤੀ ਗਈ। ਖੋਜ ’ਚ ਹਿੱਸਾ ਲੈਣ ਵਾਲਿਆਂ ਨੇ ਦੱਸਿਆ ਕਿ ਜਿੰਨੇ ਲੋਕ ਮਹਿਲਾਵਾਂ ਦੀਆਂ ਖੇਡਾਂ ਦੇਖਦੇ ਹਨ, ਉਸ ਤੋਂ ਲੱਗਭਗ ਦੁੱਗਣੀ ਗਿਣਤੀ ’ਚ ਮਰਦਾਂ ਦੀਆਂ ਖੇਡਾਂ ਦੇਖਣ ਜਾਂਦੇ ਹਨ। ਖੋਜ ਵਿਚ ਹਿੱਸਾ ਲੈਣ ਵਾਲਿਆਂ ’ਚੋਂ ਲੱਗਭਗ ਅੱਧੇ ਲੋਕਾਂ ਨੇ ਕਿਹਾ ਕਿ ਔਰਤਾਂ ਦੀਆਂ ਖੇਡਾਂ ਓਨੀਆਂ ਮਨੋਰੰਜਕ ਨਹੀਂ ਹੁੰਦੀਅ ਾਂ, ਜਿੰਨੀਆਂ ਮਰਦਾਂ ਦੀਆਂ। ਘੱਟੋ-ਘੱਟ ਇਕ-ਤਿਹਾਈ ਲੋਕਾਂ ਨੇ ਇਹ ਵੀ ਕਿਹਾ ਕਿ ਖੇਡਾਂ ਕਾਰਣ ਮਹਿਲਾਵਾਂ ਦੀ ਮਾਂ ਬਣਨ ਦੀ ਸਮਰੱਥਾ ’ਤੇ ਵੀ ਅਸਰ ਪੈ ਸਕਦਾ ਹੈ। ਖੋਜ ਨੇ ਦਰਸਾਇਆ ਕਿ ਲੱਗਭਗ 64 ਫੀਸਦੀ ਭਾਰਤੀ ਬਾਲਗ ਕਿਸੇ ਵੀ ਤਰ੍ਹਾਂ ਦੀ ਖੇਡ ਜਾਂ ਸਰੀਰਕ ਕਸਰਤ ’ਚ ਹਿੱਸਾ ਨਹੀਂ ਲੈਂਦੇ। ਇਹ ਅੰਕੜਾ ਹੋਰ ਭਿਆਨਕ ਹੋ ਜਾਂਦਾ ਹੈ, ਜਦੋਂ ਲਿੰਗ ਅਨੁਪਾਤ ਦੀ ਗੱਲ ਆਉਂਦੀ ਹੈ-ਮਹਿਲਾਵਾਂ (29) ਫੀਸਦੀ ਦੇ ਮੁਕਾਬਲੇ ਲੱਗਭਗ 50 ਫੀਸਦੀ ਵੱਧ (42 ਫੀਸਦੀ) ਮਰਦਾਂ ਨੇ ਕਿਹਾ ਕਿ ਉਹ ਖੇਡਾਂ ’ਚ ਹਿੱਸਾ ਲੈਂਦੇ ਹਨ, ਕਿਸੇ ਵੀ ਹੋਰ ਉਮਰ ਵਰਗ ਦੇ ਮੁਕਾਬਲੇ 15-24 ਉਮਰ ਵਰਗ ਦੇ ਮਰਦਾਂ ਵਲੋਂ ਖੇਡਾਂ ’ਚ ਹਿੱਸਾ ਲਿਆ ਜਾਂਦਾ ਹੈ। ਹਾਲਾਂਕਿ ਖੇਡਾਂ ਨੂੰ ਦੇਖ ਕੇ ਭਾਰਤੀ ਸੂਬਿਆਂ ਵਿਚ ਵੀ ਕਾਫੀ ਜ਼ਿਆਦਾ ਖਾਮੀਆਂ ਹਨ, ਜਿਨ੍ਹਾਂ ਦੋ ਸੂਬਿਆਂ ’ਚ ਖੇਡਾਂ ਵਿਚ ਸਭ ਤੋਂ ਵੱਧ ਹਿੱਸਾ ਲਿਆ ਜਾਂਦਾ ਹੈ, ਉਹ ਹਨ ਦੱਖਣ ਭਾਰਤੀ ਸੂਬਾ ਤਾਮਿਲਨਾਡੂ (54 ਫੀਸਦੀ) ਅਤੇ ਪੱਛਮੀ ਸੂਬਾ ਮਹਾਰਾਸ਼ਟਰ (53 ਫੀਸਦੀ)। ਉੱਤਰੀ ਸੂਬਿਆਂ ਪੰਜਾਬ ਤੇ ਹਰਿਆਣਾ ’ਚ ਸਿਰਫ 15 ਫੀਸਦੀ ਲੋਕ ਖੇਡਾਂ ’ਚ ਹਿੱਸਾ ਲੈਂਦੇ ਹਨ। ਜਦੋਂ ਲੋਕਾਂ ਨੂੰ ਕਿਸੇ ਭਾਰਤੀ ਖਿਡਾਰੀ ਦਾ ਨਾਂ ਲੈਣ ਲਈ ਕਿਹਾ ਗਿਆ ਤਾਂ ਸਭ ਤੋਂ ਵੱਧ ਪ੍ਰਸਿੱਧ ਕ੍ਰਿਕਟਰ ਸਚਿਨ ਤੇਂਦੁਲਕਰ ਪਾਏ ਗਏ, ਹਾਲਾਂਕਿ ਉਹ ਖੇਡ ਤੋਂ ਰਿਟਾਇਰ ਹੋ ਚੁੱਕੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ 30 ਫੀਸਦੀ ਲੋਕ ਇਕ ਵੀ ਖਿਡਾਰੀ ਦਾ ਨਾਂ ਨਹੀਂ ਦੱਸ ਸਕੇ। ਮਹਿਲਾਵਾਂ ਦੇ ਮਾਮਲੇ ’ਚ ਇਹ ਗਿਣਤੀ ਹੋਰ ਵੀ ਖਰਾਬ ਹੈ ਅਤੇ 50 ਫੀਸਦੀ ਨੂੰ ਇਕ ਵੀ ਮਹਿਲਾ ਖਿਡਾਰੀ ਦਾ ਨਾਂ ਨਹੀਂ ਪਤਾ ਸੀ। ਹਾਂਲਾਂਕਿ 18 ਫੀਸਦੀ ਨੇ ਸਾਨੀਆ ਮਿਰਜ਼ਾ ਦਾ ਨਾਂ ਲਿਆ। ਉਸ ਤੋਂ ਇਲਾਵਾ ਕੁਝ ਨੇ ਪੀ. ਟੀ. ਊਸ਼ਾ, ਪੀ. ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਦਾ ਨਾਂ ਲਿਆ। ਪੁੱਛਣ ’ਤੇ ਲੱਗਭਗ 83 ਫੀਸਦੀ ਨੇ ਐਥਲੀਟਸ ਨੂੰ ਲੈ ਕੇ ਕੁਝ ਪਛਾਣ ਦਿਖਾਈ, ਹਾਲਾਂਕਿ ਇਹ ਵਧੇੇਰੇ ਮਰਦਾਂ ਦੇ ਪੱਖ ਵਿਚ ਸੀ। ਖੋਜ ਦੌਰਾਨ ਲੋਕਾਂ ਨੇ ਦੱਸਿਆ ਕਿ ਸਕੂਲਾਂ ’ਚ ਖੇਡਣ ਦੀਆਂ ਸਹੂਲਤਾਂ ਦੀ ਕਮੀ ਅਤੇ ਸਕੂਲਾਂ ਵਲੋਂ ਖੇਡਾਂ ’ਤੇ ਜ਼ੋਰ ਨਾ ਦਿੱਤਾ ਜਾਣਾ ਨੌਜਵਾਨਾਂ, ਖਾਸ ਕਰਕੇ ਮਹਿਲਾਵਾਂ ਦੇ ਖੇਡਾਂ ’ਚ ਹਿੱਸਾ ਨਾ ਲੈਣ ਦੇ ਵੱਡੇ ਕਾਰਣ ਹਨ। ਮਰਦਾਂ ਅਤੇ ਮਹਿਲਾਵਾਂ ਦੋਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਦਾ ਜ਼ੋਰ ਪੜ੍ਹਾਈ ਵਿਚ ਚੰਗੇ ਪ੍ਰਦਰਸ਼ਨ ’ਤੇ ਸੀ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਖੇਡਣਾ ਸਮੇਂ ਦੀ ਚੰਗੀ ਵਰਤੋਂ ਨਹੀਂ ਹੈ। ਅਸਲ ’ਚ ਮਹਿਲਾਵਾਂ ਦੀ ਬਰਾਬਰੀ ਬਾਰੇ ਲੋਕਾਂ ਦੀ ਸੋਚ ਹੀ ਖੇਡ ਵਿਚ ਉਨ੍ਹਾਂ ਦੀ ਹਿੱਸੇਦਾਰੀ ਪ੍ਰਤੀ ਵਤੀਰਾ ਤੈਅ ਕਰਦੀ ਹੈ। ਜਿਵੇਂ-ਜਿਵੇਂ ਮਹਿਲਾਵਾਂ ਸਿੱਖਿਆ, ਕਰੀਅਰ ਅਤੇ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈਣ ’ਚ ਸਮਰੱਥ ਹੋ ਜਾਣਗੀਆਂ ਅਤੇ ਲੋਕ ਇਸ ਨੂੰ ਪ੍ਰਵਾਨ ਕਰਨ ਲੱਗਣਗੇ, ਤਿਵੇਂ-ਤਿਵੇਂ ਖੇਡਾਂ ’ਚ ਵੀ ਉਨ੍ਹਾਂ ਦੀ ਹਿੱਸੇਦਾਰੀ ਸੁਧਰ ਜਾਵੇਗੀ।


Bharat Thapa

Content Editor

Related News