ਚੀਨੀਆਂ ਦੀ ਗਰੀਬੀ ਸੋਸ਼ਲ ਮੀਡੀਆ ’ਤੇ ਦਿਖਣ ਲੱਗੀ

Tuesday, Nov 28, 2023 - 01:03 PM (IST)

ਚੀਨੀਆਂ ਦੀ ਗਰੀਬੀ ਸੋਸ਼ਲ ਮੀਡੀਆ ’ਤੇ ਦਿਖਣ ਲੱਗੀ

ਨਵੀਂ ਦਿੱਲੀ- ਸੀ.ਪੀ.ਸੀ. ਦੇ ਵਰਕਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੋਂ ਬਹੁਤ ਡਰੇ ਹੋਏ ਹਨ, ਇਸ ਦਾ ਕਾਰਨ ਇਹ ਹੈ ਕਿ ਚੀਨ ’ਚ ਕੋਰੋਨਾ ਮਹਾਮਾਰੀ ਪਿੱਛੋਂ ਚੀਨੀ ਪ੍ਰਸ਼ਾਸਨ ਨਾਲ ਪੂਰੇ ਦੇਸ਼ ਦੀ ਜਨਤਾ ਗੁੱਸੇ ਹੈ। ਚੀਨੀ ਜਨਤਾ ਦਾ ਇਹ ਪੱਕੇ ਤੌਰ ’ਤੇ ਮੰਨਣਾ ਹੈ ਕਿ ਜੇ ਕਮਿਊਨਿਸਟ ਸਰਕਾਰ ਨੇ ਦਿਮਾਗ ਲਾ ਕੇ ਕੰਮ ਕੀਤਾ ਹੁੰਦਾ ਤਾਂ ਉਨ੍ਹਾਂ ਲੋਕਾਂ ਦੀ ਇੰਨੀ ਭੈੜੀ ਹਾਲਤ ਨਾ ਹੋਈ ਹੁੰਦੀ ਜਿੰਨੀ ਸੀ. ਪੀ. ਸੀ. ਦੀਆਂ ਗਲਤ ਨੀਤੀਆਂ ਨੇ ਕੀਤੀ ਹੈ। ਅਜਿਹੇ ’ਚ ਹਰ ਪੀੜਤ ਆਦਮੀ ਸੋਸ਼ਲ ਮੀਡੀਆ ’ਤੇ ਆਪਣੇ ਨਾਲ ਹੋਈ ਆਪ-ਬੀਤੀ ਨੂੰ ਸੋਸ਼ਲ ਮੀਡੀਆ ’ਤੇ ਲੋਕਾਂ ਸਾਹਮਣੇ ਰੱਖ ਰਿਹਾ ਹੈ। ਕੁਝ ਲੋਕ ਅਜਿਹੇ ਵੀ ਹਨ ਜੋ ਚੀਨੀ ਜਨਤਾ ਸਾਹਮਣੇ ਚੀਨ ਦੇ ਗਰੀਬ ਤਬਕੇ ਦੀਆਂ ਪ੍ਰੇਸ਼ਾਨੀਆਂ ਨੂੰ ਰੱਖ ਰਹੇ ਹਨ, ਜਿਸ ਨਾਲ ਚੀਨ ਦੀ ਕਮਿਊਨਿਸਟ ਪਾਰਟੀ ਦੀ ਪੋਲ ਖੁੱਲ੍ਹ ਰਹੀ ਹੈ। ਅਜਿਹੇ ’ਚ ਸੀ. ਪੀ. ਸੀ. ਦੇ ਵਰਕਰਾਂ ਨੇ ਉਨ੍ਹਾਂ ਲੋਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਦੂਜਿਆਂ ਦੀਆਂ ਅਤੇ ਆਪਣੀਆਂ ਪ੍ਰੇਸ਼ਾਨੀਆਂ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰ ਰਹੇ ਹਨ। ਇੰਝ ਕਰਨ ਨਾਲ ਇਹ ਸਾਰੀਆਂ ਖਬਰਾਂ ਪੂਰੀ ਦੁਨੀਆ ’ਚ ਜੰਗਲ ਦੀ ਅੱਗ ਵਾਂਗ ਫੈਲ ਰਹੀਆਂ ਹਨ ਅਤੇ ਇਸ ਨਾਲ ਦੁਨੀਆ ਦੀ ਦੂਜੀ ਸਭ ਤੋਂ ਸ਼ਕਤੀਸ਼ਾਲੀ ਅਰਥਵਿਵਸਥਾ ਦੀ ਸਾਖ ਨੂੰ ਵੱਟਾ ਲੱਗ ਰਿਹਾ ਹੈ, ਜਿਸ ਨੂੰ ਸੀ. ਪੀ. ਸੀ. ਦੇ ਲੋਕ ਪਸੰਦ ਨਹੀਂ ਕਰ ਰਹੇ ਹਨ। 13 ਨਵੰਬਰ ਨੂੰ ਚੀਨ ਦੇ ਇਕ ਸੋਸ਼ਲ ਮੀਡੀਆ ਪ੍ਰਸਿੱਧੀ ਪ੍ਰਾਪਤ ਹੂ ਛਿੰਗ ਫੋਂਗ ਨੇ ਚੀਨ ਦੇ ਸੋਸ਼ਲ ਮੀਡੀਆ ਬਿਲੀਬਿਲੀ ’ਤੇ ਇਕ ਵੀਡੀਓ ਪੋਸਟ ਕੀਤੀ ਜਿਸ ਕਾਰਨ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ।

ਸਿਰਫ ਇੰਨਾ ਹੀ ਨਹੀਂ, ਛਿੰਗ ਫੋਂਗ ਨੂੰ ਉਸ ਦੇ ਪੂਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਇਕ ਅਨਾਮ ਸ਼ਖਸ ਨੇ ਦਿੱਤੀ। ਆਮ ਤੌਰ ’ਤੇ ਚੀਨ ’ਚ ਇਸ ਤਰ੍ਹਾਂ ਦੀਆਂ ਧਮਕੀਆਂ ਕਮਿਊਨਿਸਟ ਪਾਰਟੀ ਦੇ ਵਰਕਰ ਚੋਟੀ ਦੀ ਲੀਡਰਸ਼ਿਪ ਦੇ ਇਸ਼ਾਰੇ ’ਤੇ ਦਿੰਦੇ ਹਨ ਕਿਉਂਕਿ ਉੱਥੇ ਸ਼ਾਸਨ ਇੰਨਾ ਸਖਤ ਰਹਿੰਦਾ ਹੈ ਕਿ ਕੋਈ ਆਮ ਆਦਮੀ ਕਿਸੇ ਨੂੰ ਧਮਕੀ ਨਹੀਂ ਦੇ ਸਕਦਾ। ਚੀਨ ’ਚ ਹਰ ਜੁਰਮ ਲਈ ਸਖਤ ਸਜ਼ਾ ਦੀ ਵਿਵਸਥਾ ਹੈ, ਇਸ ਲਈ ਆਮ ਤੌਰ ’ਤੇ ਉੱਥੇ ਅਪਰਾਧ ਘੱਟ ਹੀ ਦੇਖਣ ਨੂੰ ਮਿਲਦੇ ਹਨ। ਹੂ ਛਿੰਗ ਫੋਂਗ ਨੇ ਇਸ ਦੀ ਸ਼ਿਕਾਇਤ ਪੁਲਸ ’ਚ ਦਰਜ ਕਰਾਈ ਹੈ। ਇਸ ਦੇ ਨਾਲ ਹੀ ਹੂ ਛਿੰਗ ਫੋਂਗ ਨੇ ਸੋਸ਼ਲ ਮੀਡੀਆ ’ਤੇ ਇਹ ਵੀ ਦੱਸਿਆ ਕਿ ਕੁਝ ਅਣਪਛਾਤੇ ਲੋਕ ਉਸ ਦਾ ਪਤਾ ਜਾਣਨ ਲਈ 5000 ਯੂਆਨ ਦੀ ਪੇਸ਼ਕਸ਼ ਵੀ ਕਰ ਰਹੇ ਹਨ, ਜਿਸ ਨਾਲ ਉਹ ਫੋਂਗ ਦੇ ਘਰ ਪਹੁੰਚ ਕੇ ਆਪਣੀ ਦਿੱਤੀ ਹੋਈ ਧਮਕੀ ਨੂੰ ਅੰਜਾਮ ਦੇ ਸਕਣ। ਹੂ ਛਿੰਗ ਫੋਂਗ ਨੇ ਸੋਸ਼ਲ ਮੀਡੀਆ ’ਤੇ ਉਸ ਨੂੰ ਮਿਲਣ ਵਾਲੀਆਂ ਧਮਕੀਆਂ ਦਾ ਸਕ੍ਰੀਨਸ਼ਾਟ ਪੋਸਟ ਕੀਤਾ ਹੈ ਜਿਸ ’ਚ ਇਕ ਵਿਅਕਤੀ ਬੋਲ ਰਿਹਾ ਹੈ, ‘‘ਮੈਂ ਆਪਣੇ ਨਾਲ ਇਕ ਚਾਕੂ ਲੈ ਕੇ ਚੀਲਿਨ ਆਵਾਂਗਾ ਜਿਸ ਨਾਲ ਮੈਂ ਤੈਨੂੰ ਵੱਢ ਸਕਾਂ। ਕੀ ਤੂੰ ਡਰਿਆ ਹੋਇਆ ਹੈਂ? ਮੈਂ ਤੇਰੇ ਪਰਿਵਾਰ ਦੇ ਘਰ ਦੇ ਪਤੇ ’ਤੇ ਨਜ਼ਰ ਰੱਖੀ ਹੋਈ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸ ਬਸੰਤ ਰੁੱਤ ’ਤੇ ਮੈਂ ਤੈਨੂੰ ਤੇਰੇ ਪੂਰੇ ਪਰਿਵਾਰ ਸਣੇ ਮਾਰ ਦੇਵਾਂਗਾ? ਮੈਂ ਜਾਣਨਾ ਚਾਹੁੰਦਾ ਹਾਂ ਕਿ ਕੀ ਤੂੰ ਡਰਿਆ ਹੋਇਆ ਹੈਂ?


author

DIsha

Content Editor

Related News