ਹੁਣ ਏ. ਆਈ. ਦੀ ਗਲਤ ਵਰਤੋਂ?

03/27/2023 2:37:20 AM

ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) (ਬਨਾਉਟੀ ਸਿਆਣਪ) ਨਾਲ ਬਣਾਈਆਂ ਫੇਕ ਤਸਵੀਰਾਂ ਦੀ ਵਰਤੋਂ ਅੱਜਕਲ ਨਿੱਜੀ ਸਵਾਰਥਾਂ ਲਈ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾਣ ਲੱਗੀ ਹੈ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਵੱਲੋਂ ਪੋਰਨ ਸਟਾਰ ਸਟੋਰਮੀ ਡੈਨਿਲਸ ਨੂੰ ‘ਹਸ਼ ਮਨੀ’ ਦੇਣ ਦੇ ਮਾਮਲੇ ’ਚ ਸੰਭਾਵਿਤ ਗ੍ਰਿਫਤਾਰੀ ਨੂੰ ਲੈ ਕੇ ਮੁਕੱਦਮੇ ਦੇ ਫੈਸਲੇ ਦੀ ਉਡੀਕ ’ਚ ਖੜ੍ਹੇ ਬ੍ਰਿਟੇਨ ਦੇ ਇਕ ਪੱਤਰਕਾਰ ਇਲੀਅਟ ਹਿਗਿੰਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਟ੍ਰੰਪ ਦੀ ਗ੍ਰਿਫਤਾਰੀ ਦੀਆਂ ਬਿਲਕੁਲ ਅਸਲ ਵਰਗੀਆਂ ਦਿਸਣ ਵਾਲੀਆਂ ਤਸਵੀਰਾਂ ਬਣਾ ਕੇ ਵਾਇਰਲ ਕਰ ਦਿੱਤੀਆਂ ਹਨ।

ਕਿਸੇ ਤਸਵੀਰ ’ਚ ਪੁਲਸ ਮੁਲਾਜ਼ਮਾਂ ਨੂੰ ਟ੍ਰੰਪ ਨੂੰ ਘੇਰ ਕੇ ਉਨ੍ਹਾਂ ਦਾ ਪਿੱਛਾ ਕਰ ਕੇ ਫੜਦੇ ਹੋਏ, ਕਿਸੇ ’ਚ ਟ੍ਰੰਪ ਨੂੰ ਆਪਣੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ ਅਤੇ ਕਿਸੇ ਤਸਵੀਰ ’ਚ ਪੁਲਸ ਵਾਲੇ ਦੇ ਭੇਸ ’ਚ ਰਾਸ਼ਟਰਪਤੀ ਜੋਅ ਬਾਈਡੇਨ ਟ੍ਰੰਪ ਨੂੰ ਲਿਜਾਂਦੇ ਹੋਏ ਦਿਖਾਈ ਦੇ ਰਹੇ ਹਨ।

ਇਕ ਤਸਵੀਰ ’ਚ ਪੁਲਸ ਮੁਲਾਜ਼ਮ ਟ੍ਰੰਪ ਨੂੰ ਜ਼ਮੀਨ ’ਤੇ ਪਟਕਦੇ ਅਤੇ ਘਸੀਟ ਰਹੇ ਹਨ। ਕੁਝ ਤਸਵੀਰਾਂ ’ਚ ਟ੍ਰੰਪ ਨੂੰ ਜੇਲ ’ਚ ਸਫਾਈ ਕਰਦੇ ਹੋਏ ਦਿਖਾਇਆ ਗਿਆ ਹੈ। ਇਨ੍ਹਾਂ ਫੇਕ ਤਸਵੀਰਾਂ ਨੇ ਸੋਸ਼ਲ ਮੀਡੀਆ ’ਤੇ ਹੰਗਾਮਾ ਕਰ ਦਿੱਤਾ ਹੈ, ਜੋ ਦੋ ਦਿਨਾਂ ’ਚ ਹੀ 50 ਲੱਖ ਲੋਕਾਂ ਵੱਲੋਂ ਦੇਖੀਆਂ ਗਈਆਂ।

ਮਾਹਿਰਾਂ ਦਾ ਕਹਿਣਾ ਹੈ ਕਿ ਟ੍ਰੰਪ ਦੀ ਪ੍ਰਸਿੱਧੀ ਦੇ ਕਾਰਨ ਨਕਲੀ ਤਸਵੀਰਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਪਰ ਅਣਪਛਾਤੇ ਵਿਅਕਤੀਆਂ ਦੀਆਂ ਤਸਵੀਰਾਂ ਇਸ ਕੰਮ ਨੂੰ ਔਖਾ ਬਣਾ ਸਕਦੀਆਂ ਹਨ ਕਿਉਂਕਿ ਇਸ ਤਕਨੀਕ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ।

ਇਸ ਸਬੰਧ ’ਚ ਇਕ ਡਿਜੀਟਲ ਕੰਟੈਂਟ ਦਾ ਵਿਸ਼ਲੇਸ਼ਣ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਮੁਨੀਰ ਇਬ੍ਰਾਹਿਮ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਫੇਕ ਨਿਊਜ਼ ਦਾ ਭਿਆਨਕ ਸਰੋਤ ਬਣ ਸਕਦੀਆਂ ਹਨ ਅਤੇ ਹੁਣ ਇਹ ਧਾਰਨਾ ਨਵੀਂ ਨਹੀਂ ਰਹੀ ਹੈ।

ਸਾਡੇ ਇੱਥੇ ਵੀ ਕਾਫੀ ਹੱਦ ਤੱਕ ਸਾਡੇ ਵ੍ਹਟਸਐਪ ਗਰੁੱਪਾਂ ਆਦਿ ’ਚ ਸਿਆਸੀ ਪਾਰਟੀਆਂ ਆਪਣੀ ਵਿਚਾਰਧਾਰਾ ਦੱਸਣ ਲਈ ਆਪਣੇ ਸੰਦੇਸ਼ ਪਾਉਂਦੀਆਂ ਹਨ ਪਰ ਜੇਕਰ ਇਨ੍ਹਾਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਤਾਂ ਲੋਕਾਂ ਲਈ ਇਹ ਫੈਸਲਾ ਲੈਣਾ ਬੜਾ ਔਖਾ ਹੋ ਜਾਵੇਗਾ ਕਿ ਕਿਹੜੀ ਵੀਡੀਓ ਅਸਲੀ ਹੈ ਤੇ ਕਿਹੜੀ ਨਕਲੀ।

ਇਸ ਲਈ ਇਸ ਨੂੰ ਰੋਕਣ ਦੇ ਲਈ ਇਕ ਅਜਿਹੀ ਪ੍ਰਣਾਲੀ ਬਣਾਉਣ ਦੀ ਲੋੜ ਹੈ, ਜਿਸ ਨਾਲ ਇਹ ਪਤਾ ਲਾਇਆ ਜਾ ਸਕੇ ਕਿ ਫਲਾਣੀ ਵੀਡੀਓ ਏ. ਆਈ. ਰਾਹੀਂ ਬਣਾਈ ਹੋਈ ਹੈ ਜਾਂ ਅਸਲੀ ਹੈ। ਪ੍ਰਮੋਸ਼ਨਲ ਸਮੱਗਰੀ ਦੇ ਹੇਠਾਂ ‘ਇਸ਼ਤਿਹਾਰ’ ਲਿਖਣ ਦੇ ਨਿਯਮ ਦੇ ਵਾਂਗ ਹੀ ਇਸ ’ਚ ਵੀ ‘ਏ. ਆਈ’ ਹੀ ਲਿਖੇ ਜਾਣ ਦੇ ਨਾਲ-ਨਾਲ ਮੇਟਾ, ਟਵਿੱਟਰ, ਟਿਕਟਾਕ ਅਤੇ ਯੂ-ਟਿਊਬ ਦੇ ਲਈ ਵੀ ਗਲਤ ਅਤੇ ਝੂਠੇ ਬਿਆਨ ਜਾਂ ਤਸਵੀਰਾਂ ਨਾ ਪ੍ਰਦਰਸ਼ਿਤ ਕੀਤੀਆਂ ਜਾਣ, ਇਸ ਦੇ ਲਈ ਕਾਨੂੰਨ ਚਾਹੀਦਾ ਹੈ।


Mukesh

Content Editor

Related News