ਇਹ ਹੈ ਭਾਰਤ ਦੇਸ਼ ਅਸਾਡਾ: ਭੈਣਾਂ-ਧੀਆਂ ’ਤੇ ਜ਼ੁਲਮ ਅਤੇ ਜਬਰ-ਜ਼ਨਾਹ ਨਸ਼ੇ ਅਤੇ ਜ਼ਮੀਨ-ਜਾਇਦਾਦ ਦੇ ਲਈ ਹੱਤਿਆਵਾਂ

Wednesday, Feb 08, 2023 - 01:16 AM (IST)

ਜਿੰਨੀ ਤੇਜ਼ੀ ਨਾਲ ਸਾਡਾ ਦੇਸ਼ ਵੱਖ-ਵੱਖ ਖੇਤਰਾਂ ’ਚ ਤਰੱਕੀ ਦੀਆਂ ਪੌੜ੍ਹੀਆਂ ਚੜ੍ਹ ਰਿਹਾ ਹੈ, ਓਨੀ ਹੀ ਤੇਜ਼ੀ ਨਾਲ ਇਸ ਦਾ ਨੈਤਿਕ ਪਤਨ ਵੀ ਹੋ ਰਿਹਾ ਹੈ। ਅੱਜ ਅਸੀਂ ਆਪਣੇ ਉੱਚ ਸੰਸਕਾਰਾਂ, ਮਾਨਤਾਵਾਂ ਅਤੇ ਮਰਿਆਦਾਵਾਂ ਤੋਂ ਕਿਸ ਕਦਰ ਦੂਰ ਹੋ ਗਏ ਹਾਂ, ਇਹ ਸਿਰਫ ਪਿਛਲੇ 15 ਦਿਨਾਂ ਦੀਆਂ ਹੇਠਲੀਆਂ ਦਿਲ-ਕੰਬਾਊ ਘਟਨਾਵਾਂ ਤੋਂ ਸਪੱਸ਼ਟ ਹੈ :

* 23 ਜਨਵਰੀ ਨੂੰ ਹਲਦਵਾਨੀ (ਉੱਤਰਾਖੰਡ) ’ਚ ਇਕ ਨੌਜਵਾਨ ਨੂੰ ਆਪਣੀ ਭੈਣ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 26 ਜਨਵਰੀ ਨੂੰ ਗਵਾਲੀਅਰ (ਮੱਧ ਪ੍ਰਦੇਸ਼) ’ਚ ਇਕ ਵਿਆਹ ਸਮਾਗਮ ’ਚ ‘ਮੁਰੈਨਾ’ ਤੋਂ ਆਏ ਨੌਜਵਾਨ ਨੇ ਆਪਣੀ ਫੁਫੇਰੀ ਨਾਬਾਲਗ ਭੈਣ ਨੂੰ ਡਰਾ-ਧਮਕਾ ਕੇ ਕਮਰੇ ’ਚ ਸੱਦ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

* 28 ਜਨਵਰੀ ਨੂੰ ਮੁਕੇਰੀਆਂ (ਪੰਜਾਬ) ਦੇ ਪਿੰਡ ‘ਨੌਸ਼ਹਿਰਾ ਪੱਤਣ’ ’ਚ ਨਸ਼ੇ ਦੇ ਲਈ ਪੈਸੇ ਨਾ ਦੇਣ ’ਤੇ ਇਕ ਨੌਜਵਾਨ ਨੇ ਕੁਹਾੜੀ ਮਾਰ ਕੇ ਆਪਣੀ ਮਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਦੀ ਹਸਪਤਾਲ ’ਚ ਇਲਾਜ ਦੇ ਦੌਰਾਨ ਮੌਤ ਹੋ ਗਈ।

* 31 ਜਨਵਰੀ ਨੂੰ ਏਟਾ (ਉੱਤਰ ਪ੍ਰਦੇਸ਼) ਦੇ ‘ਸ਼੍ਰੀਕਰਾ’ ਪਿੰਡ ’ਚ ਜ਼ਮੀਨ ਦੇ ਲਾਲਚ ’ਚ ਇਕ ਨੌਜਵਾਨ ਨੇ ਆਪਣੇ ਸਕੇ ਭਰਾ ਅਤੇ ਭਾਬੀ ਦੀ ਚਾਕੂ ਨਾਲ ਤਾਬੜਤੋੜ ਵਾਰ ਕਰ ਕੇ ਹੱਤਿਆ ਕਰ ਦਿੱਤੀ।

* 2 ਫਰਵਰੀ ਨੂੰ ਫਤਿਹਾਬਾਦ (ਹਰਿਆਣਾ) ਦੇ ‘ਕਾਠਮੰਡੀ’ ਇਲਾਕੇ ’ਚ ਇਕ ਨਜ਼ਦੀਕੀ ਰਿਸ਼ਤੇਦਾਰ ਦੇ ਨਾਲ ਪ੍ਰਾਪਰਟੀ ਵਿਵਾਦ ਦੇ ਕਾਰਨ ਡਿਪ੍ਰੈਸ਼ਨ ’ਚ ਆਏ ਨੌਜਵਾਨ ਨੇ ਪਹਿਲਾਂ ਆਪਣੀ ਭੈਣ ਨੂੰ ਜ਼ਹਿਰੀਲਾ ਪਦਾਰਥ ਖਵਾਇਆ ਤੇ ਫਿਰ ਖੁਦ ਵੀ ਜ਼ਹਿਰ ਨਿਗਲ ਲਿਆ ਤਾਂ ਕਿ ਉਸ ਦੇ ਮਰਨ ਦੇ ਬਾਅਦ ਭੈਣ ਨੂੰ ਕਿਸੇ ’ਤੇ ਨਿਰਭਰ ਨਾ ਹੋਣਾ ਪਵੇ।

* 3 ਫਰਵਰੀ ਨੂੰ ਸੋਨੀਪਤ (ਹਰਿਆਣਾ) ਦੇ ‘ਸਿਟਾਵਾਲੀ’ ਪਿੰਡ ’ਚ ਨਸ਼ਾ ਕਰਨ ਤੋਂ ਮਨ੍ਹਾ ਕਰਨ ’ਤੇ ਇਕ ਨੌਜਵਾਨ ਨੇ ਆਪਣੇ ਵੱਡੇ ਭਰਾ ਦੀ ਛਾਤੀ ’ਚ ਚਾਕੂ ਨਾਲ ਤਾਬੜਤੋੜ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।

* 3 ਫਰਵਰੀ ਨੂੰ ਹੀ ਮੁੰਬਈ ’ਚ ਨਸ਼ੇ ਦੀ ਹਾਲਤ ’ਚ ਆਪਣੀ ਪਤਨੀ ਨੂੰ ਕੁੱਟਣ ਅਤੇ ਅਪਸ਼ਬਦ ਬੋਲਣ ਦੇ ਦੋਸ਼ ’ਚ ਪ੍ਰਸਿੱਧ ਕ੍ਰਿਕਟ ਖਿਡਾਰੀ ਵਿਨੋਦ ਕਾਂਬਲੀ ਦੇ ਵਿਰੁੱਧ ਬਾਂਦਰਾ ਦੀ ਪੁਲਸ ਨੇ ਕੇਸ ਦਰਜ ਕੀਤਾ।

* 3 ਫਰਵਰੀ ਨੂੰ ਹੀ ਨਵੀਂ ਦਿੱਲੀ ’ਚ ਇਕ 20 ਸਾਲਾ ਨੌਜਵਾਨ ਨੇ ਪਹਿਲਾਂ ਤਾਂ ਲਕਵੇ ਦੇ ਸ਼ਿਕਾਰ ਆਪਣੇ ਪਿਤਾ ਦੇ ਨਾਲ ਬੈਠ ਕੇ ਸ਼ਰਾਬ ਪੀਤੀ ਅਤੇ ਫਿਰ ਜਦੋਂ ਪਿਤਾ ਨੇ ਬਿਸਤਰੇ ’ਤੇ ਪਿਸ਼ਾਬ ਕਰ ਦਿੱਤਾ ਤਾਂ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।

* 3 ਫਰਵਰੀ ਨੂੰ ਹੀ ਸੰਭਲ (ਉੱਤਰ ਪ੍ਰਦੇਸ਼) ਦੇ ‘ਅਸਮੋਲੀ’ ਪਿੰਡ ’ਚ ਆਪਣੇ ਚਚੇਰੇ ਭਰਾ ਵੱਲੋਂ ਜਬਰ-ਜ਼ਨਾਹ ਦੀ ਸ਼ਿਕਾਰ ਪੀੜਤਾ ਨੇ ਬੱਚੇ ਨੂੰ ਜਨਮ ਦਿੱਤਾ ਜਿਸ ਦੀ ਬਾਅਦ ’ਚ ਮੌਤ ਹੋ ਗਈ। ਇਸ ਸਿਲਸਿਲੇ ’ਚ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੋ ਪਹਿਲਾਂ ਹੀ 2 ਬੱਚਿਆਂ ਦਾ ਪਿਤਾ ਹੈ।

* 3 ਫਰਵਰੀ ਨੂੰ ਹੀ ਹੈਦਰਾਬਾਦ (ਤੇਲੰਗਾਨਾ) ਦੇ ‘ਪਹਾੜੀ ਸ਼ਰੀਫ’ ਇਲਾਕੇ ’ਚ ਇਕ ਨੌਜਵਾਨ ਨੂੰ ਆਪਣੀ ਭੈਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 4 ਫਰਵਰੀ ਨੂੰ ਬੇਂਗਲੁਰੂ ’ਚ ਇਕ ਬੇਔਲਾਦ ਜੋੜੇ ਦੇ ਗੋਦ ਲਏ ਕਲਯੁਗੀ ਬੇਟੇ ਨੇ ਆਪਣੀ ਪਾਲਕ ਮਾਂ ਨੂੰ ਜ਼ਿੰਦਾ ਸਾੜ ਕੇ ਮਾਰ ਦਿੱਤਾ।

* 4 ਫਰਵਰੀ ਨੂੰ ਹੀ 24 ਪਰਗਨਾ (ਪੱਛਮੀ ਬੰਗਾਲ) ਜ਼ਿਲੇ ਦੇ ਭਾਟਪਾੜਾ ਇਲਾਕੇ ’ਚ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹੋਏ 2 ਕਲਯੁਗੀ ਪੁੱਤਰ ਆਪਣੀ ਬੁੱਢੀ ਮਾਂ ਨੂੰ ਨੀਂਦ ਦੀਆਂ ਗੋਲੀਆਂ ਖਵਾ ਕੇ ਅੱਧੀ ਰਾਤ ਦੇ ਸਮੇਂ ਗੰਗਾ ਕੰਢੇ ਇਕ ਸਕੂਲ ਦੇ ਸਾਹਮਣੇ ਫੁੱਟਪਾਥ ’ਤੇ ਇਕੱਲੀ ਛੱਡ ਕੇ ਫਰਾਰ ਹੋ ਗਏ।

* 5 ਫਰਵਰੀ ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ਜ਼ਿਲੇ ਦੇ ‘ਦੇਵਕਲੀ’ ਪਿੰਡ ’ਚ ਕਰਜ਼ ਦੇ ਬੋਝ ਹੇਠ ਦੱਬੇ ਅਤੇ ਨਸ਼ੇ ਦੀ ਆਦਤ ਦੇ ਸ਼ਿਕਾਰ ਇਕ ਵਿਅਕਤੀ ਨੇ ਆਪਣੀ ਪਤਨੀ ਤੇ 2 ਬੱਚਿਆਂ ਦੀ ਹੱਤਿਆ ਕਰਨ ਦੇ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ।

* 5 ਫਰਵਰੀ ਨੂੰ ਬਾਰਾਂ (ਰਾਜਸਥਾਨ) ’ਚ ਇਕ ਵਿਅਕਤੀ ’ਤੇ ਆਪਣੀ 13 ਸਾਲਾ ਮਤਰੇਈ ਧੀ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ’ਚ ਪੀੜਤਾ ਦੇ ਮਾਮੇ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।

* 6 ਫਰਵਰੀ ਨੂੰ ਸਮਸਤੀਪੁਰ (ਬਿਹਾਰ) ’ਚ 6 ਸਾਲ ਦੀ ਬੱਚੀ ਵੱਲੋਂ ਘਰ ’ਚ ਰੱਖੇ 5 ਰੁਪਏ ਚੁੱਕ ਕੇ ਬਿਸਕੁਟ ਲੈਣ ’ਤੇ ਗੁੱਸੇ ’ਚ ਆਏ ਬੱਚੀ ਦੇ ਪਿਤਾ ਨੇ ਉਸ ਨੂੰ ਜ਼ੰਜੀਰ ਦੇ ਨਾਲ ਟੰਗ ਕੇ ਕੁੱਟਿਆ। ਉਸ ਦਾ ਕੰਨ ਪੁੱਟ ਦਿੱਤਾ ਅਤੇ ਪੈਰ ਤੋੜ ਦਿੱਤਾ ਅਤੇ ਜਦੋਂ ਇੰਨੇ ’ਤੇ ਵੀ ਗੁੱਸਾ ਠੰਡਾ ਨਾ ਹੋਇਆ ਤਾਂ ਗਰਮ ਸੀਖ ਨਾਲ ਕੁੱਟ ਦਿੱਤਾ।

* 6 ਫਰਵਰੀ ਨੂੰ ਹੀ ਮੋਹਾਲੀ (ਪੰਜਾਬ) ਦੇ ਪਿੰਡ ‘ਬੜੀ ਕਰੋਰਾਂ’ ’ਚ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਇਕ ਔਰਤ ਨੇ ਆਪਣੀ 3 ਦਿਨਾਂ ਦੀ ਨਵਜੰਮੀ ਧੀ ਨੂੰ ਜ਼ਿੰਦਾ ਦਫਨਾ ਦਿੱਤਾ। ਬੱਚੀ ਦੇ ਪਿਤਾ ਨੇ ਉਸ ਨੂੰ ਪੁਲਸ ਦੀ ਸਹਾਇਤਾ ਨਾਲ ਬਾਹਰ ਕੱਢਿਆ ਪਰ ਇਲਾਜ ਦੇ ਦੌਰਾਨ ਬੱਚੀ ਦੀ ਮੌਤ ਹੋ ਗਈ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਲੋਕ ਕਿਸ ਕਦਰ ਨੈਤਿਕ ਪਤਨ ਦੇ ਖੱਡੇ ’ਚ ਡਿੱਗਦੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਖੂਨ ਕਿਸ ਕਦਰ ਸਫੈਦ ਹੁੰਦਾ ਜਾ ਰਿਹਾ ਹੈ।

ਇਸ ਨੂੰ ਰੋਕਣ ਲਈ ਧਾਰਮਿਕ, ਸਮਾਜਿਕ ਸੰਸਥਾਵਾਂ ਨੂੰ ਲੋਕਾਂ ’ਚ ਉੱਚ ਸੰਸਕਾਰ ਭਰਨ ਦੀ ਲੋੜ ਹੈ ਤਾਂ ਕਿ ਇਕ ਤੰਦਰੁਸਤ ਸਮਾਜ ਦਾ ਨਿਰਮਾਣ ਹੋ ਸਕੇ। ਅਜਿਹੇ ’ਚ ਕਾਸ਼ ਕੋਈ ਮਹਾਤਮਾ ਆਵੇ ਅਤੇ ਬੁੱਧੀ ਭ੍ਰਿਸ਼ਟ ਲੋਕਾਂ ਨੂੰ ਸੁਮੱਤ ਬਖਸ਼ੇ।

-ਵਿਜੇ ਕੁਮਾਰ


Anmol Tagra

Content Editor

Related News