ਸੀ. ਏ. ਏ. ਦੇ ਸਮਰਥਨ ਅਤੇ ਵਿਰੋਧ ’ਚ ਦੰਗਿਆਂ ਨੇ ਦਿੱਲੀ ਪੁਲਸ ਦੀ ਲਾਪਰਵਾਹੀ ਉਜਾਗਰ ਕੀਤੀ

02/26/2020 1:16:41 AM

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਯਾਤਰਾ ’ਤੇ ਦਿੱਲੀ ਪਹੁੰਚਣ ਤੋਂ ਤੁਰੰਤ ਪਹਿਲਾਂ ਉਥੇ ਸ਼ੁਰੂ ਹੋਏ ਦੰਗਿਆਂ ’ਚ 11 ਲੋਕਾਂ ਦੀ ਮੌਤ ਅਤੇ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਮਨ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਕੀ ਇਹ ਦੰਗੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਵਿਰੋਧ ਜਾਂ ਸਮਰਥਨ ਦਾ ਨਤੀਜਾ ਹਨ ਜਾਂ ਇਨ੍ਹਾਂ ਦੇ ਪਿੱਛੇ ਕੋਈ ਹੋਰ ਕਾਰਣ ਹੈ! ਵਰਣਨਯੋਗ ਹੈ ਕਿ 11 ਦਸੰਬਰ 2019 ਨੂੰ ਸੀ. ਏ. ਏ. ਪਾਸ ਹੋਣ ਤੋਂ ਤੁਰੰਤ ਬਾਅਦ ਦੇਸ਼ ’ਚ ਇਸ ਦੇ ਸਮਰਥਨ ਅਤੇ ਵਿਰੋਧ ’ਚ ਸ਼ੁਰੂ ਹੋਇਆ ਧਰਨਿਆਂ ਅਤੇ ਪ੍ਰਦਰਸ਼ਨਾਂ ਦਾ ਸਿਲਸਿਲਾ ਹੁਣ ਤਕ ਲਗਾਤਾਰ ਜਾਰੀ ਹੈ। 23 ਫਰਵਰੀ ਨੂੰ ਸੀ. ਏ. ਏ. ਦੇ ਸਮਰਥਨ ’ਚ ਜਾਫਰਾਬਾਦ (ਪੂਰਬੀ ਦਿੱਲੀ) ’ਚ ਭਾਜਪਾ ਨੇਤਾ ਕਪਿਲ ਮਿਸ਼ਰਾ ਦੀ ਅਗਵਾਈ ’ਚ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਕਥਿਤ ਤੌਰ ’ਤੇ ਸੀ. ਏ. ਏ. ਵਿਰੋਧੀਆਂ ਵਲੋਂ ਕੀਤੇ ਗਏ ਪਥਰਾਅ ਦੇ ਜਵਾਬ ’ਚ ਕਪਿਲ ਮਿਸ਼ਰਾ ਦੇ ਸਮਰਥਕਾਂ ਨੇ ਵੀ ਪਥਰਾਅ ਸ਼ੁਰੂ ਕਰ ਦਿੱਤਾ, ਜੋ ਲੱਗਭਗ ਅੱਧੇ ਘੰਟੇ ਤਕ ਚੱਲਿਆ। ਪੁਲਸ ਮੂਕ ਦਰਸ਼ਕ ਬਣੀ ਰਹੀ ਅਤੇ ਹਾਲਾਤ ਬੇਕਾਬੂ ਹੋਣ ਤੋਂ ਬਾਅਦ ਉਸ ਨੇ ਭੀੜ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਵੀ ਦਾਗੇ ਪਰ ਹਾਲਾਤ ਕਾਬੂ ’ਚ ਨਹੀਂ ਆਏ, ਜਿਸ ਕਾਰਣ ਦਿੱਲੀ ਮੈਟਰੋ ਵਲੋਂ ਆਪਣੇ ਦੋ ਸਟੇਸ਼ਨ ਬੰਦ ਕਰਨ ਤੋਂ ਇਲਾਵਾ ਸੀਲਮਪੁਰ, ਮੌਜਪੁਰ ਅਤੇ ਯਮੁਨਾ ਵਿਹਾਰ ਨੂੰ ਜੋੜਨ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ। ਇਸ ਮੌਕੇ ’ਤੇ ਭਾਸ਼ਣ ਦਿੰਦੇ ਹੋਏ ਕਪਿਲ ਮਿਸ਼ਰਾ ਨੇ ਕਿਹਾ ਕਿ ਅਸੀਂ ਦਿੱਲੀ ਨੂੰ ਦੂਸਰਾ ਸ਼ਾਹੀਨ ਬਾਗ ਨਹੀਂ ਬਣਨ ਦਿਆਂਗੇ। ਬੰਦੂਕਾਂ, ਤਲਵਾਰਾਂ, ਪੱਥਰਾਂ, ਲਾਠੀਆਂ, ਲੋਹੇ ਦੀਆਂ ਛੜਾਂ ਅਤੇ ਪੈਟਰੋਲ ਬੰਬਾਂ ਨਾਲ ਲੈਸ ਸੀ. ਏ. ਏ. ਦੇ ਵਿਰੋਧੀਆਂ ਅਤੇ ਸਮਰਥਕਾਂ ’ਚ ਸ਼ੁਰੂ ਹੋਇਆ ਟਕਰਾਅ 24 ਅਤੇ 25 ਫਰਵਰੀ ਨੂੰ ਵੀ ਜਾਰੀ ਰਹਿਣ ਦੌਰਾਨ ਇਕ ਹੈੱਡ ਕਾਂਸਟੇਬਲ ਰਤਨ ਲਾਲ ਸਮੇਤ 11 ਲੋਕਾਂ ਦੀ ਮੌਤ ਅਤੇ ਦਰਜਨਾਂ ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਹਿੰਸਾ ਨੂੰ ਲੈ ਕੇ 24 ਫਰਵਰੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ 25 ਫਰਵਰੀ ਨੂੰ ਉਨ੍ਹਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਨਾਂ ਨੇਤਾਵਾਂ ਨੇ ਮੁਲਾਕਾਤ ਕੀਤੀ, ਜਿਸ ’ਚ ਅਮਿਤ ਸ਼ਾਹ ਨੇ ਕਿਹਾ ਕਿ ਸਭ ਲੋਕ ਦਿੱਲੀ ’ਚ ਸ਼ਾਂਤੀ ਵਿਵਸਥਾ ਬਣਾਉਣ ਲਈ ਯਤਨ ਕਰਨਗੇ ਅਤੇ ਪੁਲਸ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਚੋਪੜਾ ਦੇ ਇਸ ਦੋਸ਼ ਦੇ ਜਵਾਬ ’ਚ ਕਿ ਜਿਸ ਤਰ੍ਹਾਂ ਭੜਕਾਊ ਭਾਸ਼ਣ ਆਏ ਹਨ, ਜਦੋਂ ਤਕ ਇਨ੍ਹਾਂ ’ਤੇ ਰੋਕ ਨਹੀਂ ਲਾਈ ਜਾਵੇਗੀ, ਉਦੋਂ ਤਕ ਹਿੰਸਾ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ, Üਜਿਸ ’ਤੇ ਭੜਕਾਊ ਭਾਸ਼ਣ ਦੇ ਕੇ ਹਾਲਾਤ ਵਿਗਾੜਨ ਵਾਲਿਆਂ ਵਿਰੁੱਧ ਵੀ ਅਮਿਤ ਸ਼ਾਹ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਹੁਣ ਜਦਕਿ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਇਨ੍ਹਾਂ ਦੁਖਦਾਈ ਘਟਨਾਵਾਂ ਦੇ ਪਿੱਛੇ ਵੱਖ-ਵੱਖ ਨੇਤਾਵਾਂ ਦੇ ਭੜਕਾਊ ਭਾਸ਼ਣਾਂ ਦਾ ਵੀ ਕੁਝ ਯੋਗਦਾਨ ਜ਼ਰੂਰ ਹੈ, ਇਨ੍ਹਾਂ ਦੇ ਲਈ ਪ੍ਰਤੱਖ ਜ਼ਿੰਮੇਵਾਰ ਤੱਤਾਂ ਵਿਰੁੱਧ ਕਾਰਵਾਈ ਕਰਨ ਦੇ ਨਾਲ-ਨਾਲ ਭੜਕਾਊ ਭਾਸ਼ਣ ਦੇਣ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਵੀ ਲੋੜ ਹੈ, ਜਿਸ ਬਾਰੇ ਅਮਿਤ ਸ਼ਾਹ ਨੇ ਅਜਿਹਾ ਕਰਨ ਦਾ ਭਰੋਸਾ ਵੀ ਦਿੱਤਾ ਹੈ।

–ਵਿਜੇ ਕੁਮਾਰ


Bharat Thapa

Content Editor

Related News