‘ਬਿਗੁਲ ਬੰਗਾਲ ਚੋਣਾਂ ਦਾ’ ‘ਇਸ ਵਾਰ ਭਾਜਪਾ ਖੇਡ ਰਹੀ ਪੂਰਾ ਦਾਅ’

11/23/2020 2:41:12 AM

ਮੱਧਕਾਲੀਨ ਅੰਗਰੇਜ਼ ਕਵੀ ਪੀ.ਬੀ. ਸ਼ਰਲੀ ਨੇ ਆਪਣੀ ਇਕ ਕਵਿਤਾ ’ਚ ਕਿਹਾ ਸੀ ‘‘ਇਫ ਵਿੰਟਰ ਕਮਸ ਕੈਨ ਸਪ੍ਰਿੰਗ ਬੀ ਫਾਰ ਬਿਹਾਈਂਡ’, ਭਾਵ ਜੇਕਰ ਸਰਦੀ ਆਉਂਦੀ ਹੈ ਤਾਂ ਬਸੰਤ ਰੁੱਤ ਵੀ ਬਹੁਤ ਦੂਰ ਨਹੀਂ ਰਹਿ ਸਕਦੀ।

ਯਕੀਨਨ ਉਨ੍ਹਾਂ ਨੇ ਇਹ ਸਤਰਾਂ ਸਿਆਸਤ ਦੇ ਸੰਦਰਭ ’ਚ ਨਹੀਂ ਕਹੀਆਂ ਸਨ ਅਤੇ ਭਾਰਤੀ ਚੋਣਾਂ ਲਈ ਤਾਂ ਬਿਲਕੁਲ ਵੀ ਨਹੀਂ, ਫਿਰ ਵੀ ਇਹ ਕਥਨ ਭਾਰਤੀ ਸਿਆਸਤ ’ਤੇ ਸਟੀਕ ਬੈਠਦਾ ਹੈ ਕਿਉਂਕਿ ਬਿਹਾਰ ਤੋਂ ਬਾਅਦ ਹੁਣ ਬੰਗਾਲ ਚੋਣਾਂ ਦੀ ਚਰਚਾ ਗਰਮ ਹੈ। ਵੇਖਣਾ ਤਾਂ ਇਹ ਹੈ ਕਿ ਅਪ੍ਰੈਲ, 2021 ’ਚ ਹੋਣ ਵਾਲੀਆਂ ਇਨ੍ਹਾਂ ਚੋਣਾਂ ’ਚ ਕਿਸ ਦੀ ‘ਦੁਵਿਧਾ’ ਜਾਂ ‘ਸੀਤ ਲਹਿਰ’ ਖਤਮ ਹੁੰਦੀ ਹੈ ਅਤੇ ਕਿਸ ਦੇ ਲਈ ‘ਬਹਾਰ’ ਆਉਂਦੀ ਹੈ।

ਦੁਰਗਾ ਪੂਜਾ ਅਤੇ ਦੀਵਾਲੀ ਦੇ ਦੋ ਪ੍ਰਮੁੱਖ ਤਿਉਹਾਰਾਂ ਦੇ ਨਾਲ ਰਾਜਧਾਨੀ ਕੋਲਕਾਤਾ ’ਚ ਅਗਲੇ ਵੱਡੇ ਤਿਉਹਾਰ ਦਾ ਬਿਗੁਲ ਵੱਜਣ ਤੋਂ ਪਹਿਲਾਂ ਦੀ ਚੁੱਕ-ਥੱਲ ਵਾਲੀ ਸਥਿਤੀ ਹੈ...ਹਰ ਪੰਜ ਸਾਲ ’ਚ ਆਉਣ ਵਾਲਾ ਤਿਉਹਾਰ ਭਾਵ ਸੂਬੇ ਦੀਅਾਂ ਚੋਣਾਂ।

ਕਿਸੇ ਵੀ ਚੋਣ ਦੇ ਵਾਂਗ ਇਨ੍ਹਾਂ ਚੋਣਾਂ ’ਚ ਵੀ ਨਾ ਸਿਰਫ ਬੇਯਕੀਨੀ ਤਾਂ ਬਣੀ ਹੋਈ ਹੈ, ਸਗੋਂ ‘ਕਰੋ ਜਾਂ ਮਰੋ’ ਵਾਲਾ ਭਾਵ ਵੀ ਹੈ। ਕੁਝ ਕਿਹਾ ਨਹੀਂ ਜਾ ਸਕਦਾ ਕਿ ਸਿਆਸੀ ਪਾਰਟੀਆਂ ਦੇ ਦਰਮਿਆਨ ਅਸਲ ’ਚ ਜੰਗ ਰੇਖਾਵਾਂ ਕਿਹੋ ਜਿਹਾ ਆਕਾਰ ਲੈਣਗੀਆਂ ਅਤੇ ਫਿਲਹਾਲ ਕੋਈ ਵੀ ਯਕੀਨੀ ਤੌਰ ’ਤੇ ਨਹੀਂ ਕਹਿ ਸਕਦਾ ਕਿ ਜ਼ਿਆਦਾ ਸੁਪੋਰਟ ਉਸ ਨੂੰ ਮਿਲੇਗੀ।

ਇਕਮਾਤਰ ਯਕੀਨਨ ਇਹ ਵੀ ਹੈ ਕਿ ਵਿਧਾਨ ਸਭਾ ਚੋਣਾਂ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀ.ਐੱਮ. ਸੀ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਰਮਿਆਨ ਸਿੱਧੀ ਟੱਕਰ ਦੇਖਣ ਨੂੰ ਮਿਲੇਗੀ। ਭਾਜਪਾ ਲਈ ਇਹ ਇਕ ਅਜਿਹੀ ਲੜਾਈ ਹੋਵੇਗੀ, ਜਿਸ ’ਚ ਉਨ੍ਹਾਂ ਕੋਲ ਹਾਰਨ ਲਈ ਕੁਝ ਨਹੀਂ ਹੋਵੇਗਾ।

ਜਿੱਥੇ ਤ੍ਰਿਣਮੂਲ ਕਾਂਗਰਸ ਦੋ ਵਾਰ ਸੱਤਾ ’ਚ ਰਹਿਣ ਤੋਂ ਬਾਅਦ ਐਂਟੀ ਇਨਕਮਬੈਂਸੀ (ਸੱਤਾ ਵਿਰੋਧੀ ਲਹਿਰ) ਤਾਂ ਦੇਖ ਰਹੀ ਹੈ ਪਰ ਬੰਗਾਲ ’ਚ ਰਹਿਣ ਵਾਲੇ ਮੁਸਲਿਮ ਮੰਨਦੇ ਹਨ ਕਿ ਐੱਨ.ਆਰ. ਸੀ. ਵਰਗੇ ਕਾਨੂੰਨਾਂ ਦੇ ਵਿਰੁੱਧ ਉਨ੍ਹਾਂ ਦੀ ਆਖਰੀ ਲੜਾਈ ਬੰਗਾਲ ਦੀਆਂ ਚੋਣਾਂ ’ਚ ਹੀ ਹੋਵੇਗੀ।

ਤ੍ਰਿਣਮੂਲ ਕਾਂਗਰਸ ਸ਼ਾਇਦ ਸਭ ਤੋਂ ਮਜ਼ਬੂਤ ਅਤੇ ਅੰਤਿਮ ਵਿਰੋਧੀ ਪਾਰਟੀ ਹੈ, ਜਿਹੜੀ ਜ਼ਮੀਨੀ ਪੱਧਰ ’ਤੇ ਸਿਆਸਤ ਨਾਲ ਪੱਕੇ ਤੌਰ ’ਤੇ ਜੁੜੀ ਹੋਈ ਹੈ। ਮਮਤਾ ਬੈਨਰਜੀ ਵਰਗੇ ਕੁਝ ਹੀ ਨੇਤਾ ਭਾਰਤੀ ਸਿਆਸਤ ’ਚ ਬਚੇ ਹਨ ਅਤੇ ਉਹ ‘ਬੰਗਾਲ ਬੰਗਾਲੀਆਂ ਦੇ ਲਈ’ ਵਰਗੇ ਨਾਅਰੇ ਲਗਾਉਣ ਦੀ ਕੋਸ਼ਿਸ਼ ਕਰੇਗੀ।

ਜਿੱਥੋਂ ਤੱਕ ਭਾਜਪਾ ਦਾ ਸਵਾਲ ਹੈ ਤਾਂ 5 ਸਾਲ ਬਹੁਤ ਲੰਬਾ ਸਮਾਂ ਨਹੀਂ ਹੈ ਪਰ ਪ੍ਰਦੇਸ਼ ਭਾਜਪਾ ਨੇ 2016 ਦੀਆਂ ਚੋਣਾਂ ਦੇ ਬਾਅਦ ਤੋਂ ਇਕ ਲੰਬਾ ਸਫਰ ਤਹਿ ਕੀਤਾ ਹੈ, ਜਦੋਂ ਉਹ 294 ਸੀਟਾਂ ’ਚੋਂ ਸਿਰਫ 3 ਸੀਟਾਂ ਲੈ ਸਕੀ ਸੀ।

2019 ’ਚ ਉਸ ਨੇ 42 ਲੋਕ ਸਭਾ ਸੀਟਾਂ ’ਚੋਂ 18 ਸੀਟਾਂ ਜਿੱਤ ਕੇ ਆਪਣੇ ਵਿਰੋਧੀਆਂ ਨੂੰ ਝਟਕਾਅ ਦਿੱਤਾ ਅਤੇ ਹੁਣ 2021 ’ਚ ਸੂਬੇ ’ਚ ਸਰਕਾਰ ਬਣਾਉਣ ਵਾਲੀ ਪਾਰਟੀ ਬਣਨਾ ਉਸ ਲਈ ਕਲਪਨਾ ਤੋਂ ਦੂਰ ਨਹੀਂ ਜਾਪਦਾ।

ਭਾਜਪਾ ਨੇ ਆਪਣੇ ਪ੍ਰਮੁੱਖ ਨੇਤਾਵਾਂ ਨੂੰ ਹੁਣ ਤੋਂ ਬੰਗਾਲ ’ਚ ਉਤਾਰ ਦਿੱਤਾ ਹੈ, ਜਿੱਥੇ ਪਾਰਟੀ ਨੇ ਅਮਿਤ ਮਾਲਵੀਆ ਵਰਗੇ ਆਈ. ਟੀ. ਸੈੱਲ ਦੇ ਨਿਰਦੇਸ਼ਕ ਨੂੰ ਉੱਥੇ ਭੇਜਿਆ ਹੈ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉੱਥੇ ਦੇਖੇ ਜਾ ਰਹੇ ਹਨ।

ਭਾਜਪਾ ਦੇ ਪੱਖ ’ਚ ਚੱਲਣ ਵਾਲੀਆਂ ਲਹਿਰਾਂ ਦੇ ਨਾਲ ਵਿਸ਼ੇਸ਼ ਤੌਰ ’ਤੇ ਹਾਲ ਹੀ ’ਚ ਹੋਈਆਂ ਬਿਹਾਰ ਚੋਣਾਂ ’ਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਪੱਛਮੀ ਬੰਗਾਲ ’ਚ ਵੀ ਸਵਿਚਓਵਰ ਹੋਣ ਦੀ ਆਸ ਹੈ।

ਬੰਗਾਲ ਦੀ ਦਿਸ਼ਾ ਹੁਣ ਮੁਖ ਤੌਰ ’ਤੇ ‘ਪਛਾਣ ਦੀ ਸਿਆਸਤ’ ਦੁਆਰਾ ਤੈਅ ਕੀਤੀ ਜਾਵੇਗੀ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਪੱਛਮੀ ਬੰਗਾਲ ਵੱਡੇ ਪੱਧਰ ’ਤੇ ਫਿਰਕੂ ਧਰੁਵੀਕਰਨ ਦੇਖ ਰਿਹਾ ਹੈ। ਹੁਣ ਤੱਕ ਖੱਬੇ-ਪੱਖੀ ਵਿਚਾਰਧਾਰਾ ਅਤੇ ਕਾਂਗਰਸ ’ਚੋਂ ਨਿਕਲੀ ਹੋਈ ਸੋਚ ਦੇ ਦਰਮਿਆਨ ਚੋਣ ਲੜੀ ਜਾਂਦੀ ਸੀ ਪਰ ਆਉਣ ਵਾਲੀਆਂ ਚੋਣਾਂ ’ਚ ‘ਪਛਾਣ’ ਜਾਂ ਵਿਅਕਤੀਵਾਦ ਦੀ ਸਿਆਸਤ ਇਕ ਪ੍ਰਮੁੱਖ ਭੂਮਿਕਾ ਨਿਭਾਉਣ ਜਾ ਰਹੀ ਹੈ।

ਕਾਂਗਰਸ ਅਤੇ ਖੱਬੇ-ਪੱਖੀ ਪਾਰਟੀਆਂ ਦੇ ਮੁਸਲਿਮ ਉਮੀਦਵਾਰਾਂ ਅਤੇ ਨੇਤਾਵਾਂ ਦੇ ਟੀ. ਐੱਮ. ਸੀ. ’ਚ ਸ਼ਾਮਲ ਹੋਣ ਅਤੇ ਟੀ. ਐੱਮ. ਸੀ. ਦੇ ਹਿੰਦੂ ਨੇਤਾਵਾਂ ਦੇ ਭਾਜਪਾ ’ਚ ਜਾਣ ਦੀ ਸੰਭਾਵਨਾ ਹੋ ਸਕਦੀ ਹੈ। ਉਂਝ ਤਾਂ ਬੰਗਾਲ ’ਚ ਹੋਣ ਵਾਲੀ ਹਰ ਚੋਣ ’ਚ ਦੰਗਾ ਅਤੇ ਫਸਾਦ ਹੁੰਦਾ ਹੀ ਹੈ ਪਰ ਇਸ ਵਾਰ ਤਾਂ ਬਹੁਤ ਜ਼ਿਆਦਾ ਭਾਜਪਾ ਨੇਤਾਵਾਂ ’ਤੇ ਹਮਲਾ ਹੋ ਚੁੱਕਾ ਹੈ। ਟੀ. ਐੱਮ. ਸੀ. ਦਾ ਕਹਿਣਾ ਹੈ ਕਿ ਜਿੱਥੇ ਕਿਤੇ ਕੋਈ ਹਿੰਸਕ ਵਾਰਦਾਤ ਹੁੰਦੀ ਹੈ, ਭਾਜਪਾ ਪ੍ਰਭਾਵਿਤ ਵਿਅਕਤੀ ਨੂੰ ਆਪਣੀ ਪਾਰਟੀ ਦਾ ਮੈਂਬਰ ਦੱਸ ਦਿੰਦੀ ਹੈ।

ਭਾਜਪਾ ਨੇ ਬੰਗਾਲ ’ਚ ਗੁਜਰਾਤ ਵਰਗੀ ਸਰਕਾਰ ਲਿਆਉਣ ਦਾ ਦਾਅਵਾ ਕੀਤਾ ਹੈ, ਵੇਖਣਾ ਹੁਣ ਇਹ ਹੈ ਕਿ ਬੰਗਾਲੀ ਜਨਤਾ ਇਸ ਨੂੰ ਕਿਵੇਂ ਲੈਂਦੀ ਹੈ! ਚੋਣਾਂ ’ਚ ਜਿੱਤ-ਹਾਰ ਜਿਸ ਕਿਸੇ ਦੀ ਵੀ ਹੋਵੇ ਇਕ ਗੱਲ ਤਾਂ ਤੈਅ ਹੈ ਕਿ ਸੂਬੇ ’ਚ ਹੋਣ ਵਾਲੀਆਂ ਭਾਜਪਾ ਅਤੇ ਟੀ. ਐੱਮ. ਸੀ. ਨਾਲ ਜੁੜੇ ਲੋਕਾਂ ਦੀਆਂ ਹੱਤਿਆਵਾਂ ਨੇ ਵਾਤਾਵਰਣ ਬਹੁਤ ਹੀ ਤਣਾਅਪੂਰਨ ਕਰ ਦਿੱਤਾ ਹੈ, ਜਿਸ ਦਾ ਅਸਰ ਚੋਣਾਂ ’ਚ ਵੀ ਦੇਖਣ ਨੂੰ ਮਿਲੇਗਾ।


Bharat Thapa

Content Editor

Related News