WhatsApp ਨੂੰ ਲੈ ਕੇ ਭਾਰਤ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ
Wednesday, Apr 20, 2016 - 11:04 AM (IST)
.jpg)
ਜਲੰਧਰ : ਵਾਟਸਐਪ ਯੂਜ਼ਰਸ ਲਈ ਵੱਡੀ ਖਬਰ ਹੈ। ਹੁਣ ਵਾਟਸਐਪ ਗਰੁਪ ਬਣਾਉਣ ਲਈ ਲਾਇਸੰਸ ਲੈਣਾ ਪਵੇਗਾ । ਜੀ ਹਾਂ, ਜੇਕਰ ਤੁਸੀਂ ਕੋਈ ਵਾਟਸਐਪ ਗਰੁਪ ਬਣਾਉਣ ਜਾ ਰਹੇ ਹੋ ਤਾਂ ਪਹਿਲਾਂ ਤੁਹਾਨੂੰ ਲਾਇਸੰਸ ਲੈਣਾ ਹੋਵੇਗਾ। ਕੇਂਦਰ ਸਰਕਾਰ ਨੇ ਲਾਈਸੈਂਸ ਲੈਣ ਲਈ ਆਪਣੀ ਇੱਛਾ ਸਾਫ਼ ਕਰ ਦਿੱਤੀ ਹੈ ਅਤੇ ਇਸ ਦੇ ਲਈ ਬਕਾਇਦਾ ਸਰਕੁਲਰ ਵੀ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਭਾਰਤ ''ਚ ਵਾਟਸਐਪ ਇਸਤੇਮਾਲ ਕਰਨ ਵਾਲੀਆਂ ਦੀ ਗਿਣਤੀ ਕਰੋੜਾਂ ''ਚ ਹੈ ਅਤੇ ਸਰਕਾਰ ਦੇ ਫੈਸਲੇ ਦੀ ਜਦ ''ਚ ਉਹ ਵੀ ਆਣਗੇ।
ਨਵੇਂ ਨਿਯਮਾਂ ਦੇ ਤਹਿਤ, ਵਾਟਸਐਪ ਗਰੁਪ ਬਣਾਉਂਦੇ ਵਕਤ ਐਡਮਿਨ ਨੂੰ ਲਾਇਸੰਸ ਲਈ ਸਰਕਾਰੀ ਅਧਿਕਾਰੀ ਦੇ ਸਾਹਮਣੇ ਆਵੇਦਨ ਕਰਨਾ ਹੋਵੇਗਾ। ਦੱਸ ਦਿਨਾਂ ਦੇ ਅੰਦਰ ਜਾਂਚ ਦੇ ਬਾਅਦ ਵਾਟਸਐਪ ਗਰੁਪ ਦਾ ਲਾਈਸੈਂਸ ਦਿੱਤਾ ਜਾਵੇਗਾ। ਗਰੁਪ ਦਾ ਐਡਮਿਨ ਹੀ ਸਾਰੇ ਕੰਟੈਂਟ ਅਤੇ ਪੋਸਟ ਲਈ ਜ਼ਿੰਮੇਦਾਰ ਹੋਵੇਗਾ। ਇਸ ਗਰੁਪ ''ਚ ਕਿਸੇ ਵੀ ਇਤਰਾਜ਼ਯੋਗ ਪੋਸਟ ਨੂੰ ਭੇਜਣ ''ਤੇ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲਾਇਸੰਸ ਲੈਣ ਦਾ ਇਹ ਨਿਯਮ ਫਿਲਹਾਲ ਜੰਮੂ-ਕਸ਼ਮੀਰ ''ਚ ਲਾਗੂ ਕੀਤਾ ਗਿਆ ਹੈ।
ਦਰਅਸਲ, ਘਾਟੀ ''ਚ ਇਨ ਦਿਨਾਂ ''ਚ ਹਿੰਸਾ ਦੇ ਵੱਧਦੇ ਮਾਮਲੀਆਂ ਨੇ ਸਰਕਾਰ ਦੇ ਕੰਨ ਖੜੇ ਕਰ ਦਿੱਤੇ ਹਨ। ਅਜਿਹੇ ''ਚ ਕਿਸੇ ਵੀ ਅਫਵਾਹ ਨੂੰ ਰੋਕਣ ਅਤੇ ਉਸ ਤੋਂ ਬਚਣ ਲਈ ਜੰਮੂ- ਕਸ਼ਮੀਰ ''ਚ ਵਾਟਸਐਪ ਗਰੁਪ ਬਣਾਉਣ ਲਈ ਲਾਈਸੈਂਸ ਲੈਣਾ ਲਾਜ਼ਮੀ ਕਰ ਦਿੱਤਾ ਹੈ। ਸਬੰਧਿਤ ਗਰੁਪ ''ਤੇ ਕੋਈ ਵੀ ਇਤਰਾਜ਼ਯੋਗ ਕੰਟੈਂਟ ਭੇਜਣ ''ਤੇ ਐਡਮਿਨ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ।