ਗੇਮਿੰਗ ਦੇ ਸ਼ੌਕੀਨਾਂ ਲਈ ਉਪਲੱਬਧ ਹੋਈ ਨਵੀਂ ਗੇਮ
Monday, Oct 03, 2016 - 01:24 PM (IST)
.jpg)
ਜਲੰਧਰ : ਪਲੇ ਸਟੋਰ ''ਤੇ ਗੇਮਸ ਕੈਟਾਗਰੀ ਨੂੰ ਪਹਿਲੀ ਵਾਰ 22 ਅਕਤੂਬਰ 2008 ''ਚ ਸ਼ੁਰੂ ਕੀਤਾ ਗਿਆ ਸੀ ਜੋ ਅੱਜ ਆਪਣੀ ਵੱਖ-ਵੱਖ ਤਰ੍ਹਾਂ ਦੀ ਗੇਮਸ ਨੂੰ ਲੈ ਕੇ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਹਾਲ ਹੀ ''ਚ ਰੇਸਿੰਗ ਦੇ ਸ਼ੌਕੀਨਾਂ ਲਈ ''ਪਲੇ ਸਟੋਰ'' ''ਤੇ ਨਵੀਂ Vertigo Racing ਗੇਮ ਉਪਲੱਬਧ ਹੋਈ ਹੈ ਜੋ ਗੇਮਰਸ ਨੂੰ ਰਿਆਲਿਟੀ ਦਾ ਅਨੁਭਵ ਦੇਵੇਗੀ।
ਇਸ ਗੇਮ ''ਚ ਨਵੇਂ-ਨਵੇਂ ਟਰੈਕਸ ''ਤੇ ਯੂਜ਼ਰ ਨੂੰ ਆਪਣੀ ਕਾਰ ਚਲਾਉਣੀ ਹੋਵੇਗੀ ਅਤੇ ਚੈਲੇਂਜੇਜ ਦਾ ਸਾਮਣਾ ਕਰਦੇ ਹੋਏ ਟਰਾਫੀਆਂ ਜਿੱਤਣੀਆਂ ਹੋਣਗੀਆਂ। 10 ਨਵੇਂ ਵ੍ਹੀਕਲਸ ਦੇ ਨਾਲ ਗੇਮ ''ਚ ਇਕ ਪੇਂਟ ਸ਼ਾਪ ਵੀ ਦਿੱਤੀ ਗਈ ਹੈ ਜੋ ਕਾਰਾਂ ਦਾ ਰੰਹ ਬਦਲਣ ''ਚ ਮਦਦ ਕਰੇਗੀ। ਇਸ 83 ਮੈਗਾਬਾਇਟ ਸਾਈਜ਼ ਦੀ ਗੇਮ ਨੂੰ ਤੁਸੀ 4.0.3 ਅਤੇ ਇਸ ਤੋਂ ਉਪਰ ਦੇ ਵਰਜ਼ਨਸ ''ਤੇ ਇੰਸਟਾਲ ਕਰ ਯੂਜ਼ ਕਰ ਸਕਦੇ ਹੋ।