ਜਨਵਰੀ 2017 ''ਚ ਗੂਗਲ ਦੀ ਡਿਵਾਇਸ ਨੂੰ ਮਿਲੇਗੀ ਐਂਡ੍ਰਾਇਡ 7.1.1 ਨੂਗਟ ਦੀ ਅਪਡੇਟ

12/28/2016 1:41:38 PM

ਜਲੰਧਰ- ਨੈਕਸਸ 6 ਨੂੰ ਦੁਨੀਆ ਦੀ ਸਭ ਤੋਂ ਵਧੀਆ ਡਿਵਾਈਸਿਸ ''ਚੋਂ ਇਕ ਮੰਨਿਆ ਜਾਂਦਾ ਹੈ ਅਤੇ ਇਸ ਡਿਵਾਇਸ ਦਾ ਇਸਤੇਮਾਲ ਕਾਫੀ ਯੂਜਰਸ ਕਰ ਵੀ ਰਹੇ ਹਨ। ਹੁਣ ਨੈਕਸਸ 6 ਨੂੰ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਇਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਨੈਕਸਸ 6 ਨੂੰ ਜਨਵਰੀ 2017 ''ਚ ਐਂਡ੍ਰਾਇਡ 7.1.1 ਦਾ ਅਪਡੇਟ ਮਿਲੇਗਾ। ਗੂਗਲ ਨੇ ਖੁਦ ਇਸ ਬਾਰੇ ''ਚ ਜਾਣਕਾਰੀ ਦਿੱਤੀ ਹੈ। ਉਂਝ ਦੱਸ ਦਈਏ ਕਿ ਅਜੇ ਤੱਕ ਸਿਰਫ ਗੂਗਲ ਪਿਕਸਲ ਹੀ ਅਜਿਹਾ ਗੂਗਲ ਦੀ ਡਿਵਾਈਸ ਹੈ ਜਿਸ ਲਈ ਐਂਡ੍ਰਾਇਡ 7.1.1 ਦਾ ਅਪਡੇਟ ਉਪਲਬੱਧ ਕੀਤਾ ਗਿਆ ਹੈ

 

ਨੈਕਸਸ 6 ਸਮਾਰਟਫ਼ੋਨ ''ਚ 5.96-ਇੰਚ ਦੀ AMOLED ਰੈਜ਼ੋਲਿਊਸ਼ਨ 1440x2560 ਪਿਕਸਲ ਦੀ ਡਿਸਪਲੇ ਜੋ ਕਾਰਨਿੰਗ ਗੋਰਿੱਲਾ ਗਲਾਸ 3 ਦੀ ਪ੍ਰੋਟੈਕਸ਼ਨ ਨਾਲ ਲੈਸ ਹੈ। ਇਹ ਸਮਾਰਟਫ਼ੋਨ 2.7GHz ਕਵਾਲਕਾਮ ਸਨੈਪਡ੍ਰੈਗਨ 805 ਕਵਾਡ ਕੋਰ ਪ੍ਰੋਸੈਸਰ ਅਤੇ 3GB ਰੈਮ ਨਾਲ ਲੈਸ ਹੈ। ਇਸ ''ਚ Adreno 420 GPU ਵੀ ਮੌਜੂਦ ਹੈ। ਇਸ ਸਮਾਰਟਫ਼ੋਨ ''ਚ 2 ਮੈਮੋਰੀ ਵੇਰਿਅੰਟਸ (32GB/64GB) ''ਚ ਮਿਲਦੇ ਹਨ। ਹੈਂਡਸੈੱਟ ਮਿਡਨਾਈਟ ਬਲੂ ਅਤੇ ਕਲਾਊਡ ਵਾਈਟ ਕਲਰ ਵੇਰਿਅੰਟਸ ''ਚ ਉਪਲੱਬਧ ਹੈ। ਇਹ ਸਮਾਰਟਫ਼ੋਨ 13 ਮੈਗਾਪਿਕਸਲ ਦੇ ਰਿਅਰ ਕੈਮਰੇ ਅਤੇ 2 ਮੈਗਾਪਿਕਸਲ ਦੇ ਫ੍ਰੰਟ ਫੇਸਿੰਗ ਕੈਮਰੇ ਨਾਲ ਲੈਸ ਹੈ। ਇਸ ''ਚ 3220mAh ਦੀ ਬੈਟਰੀ ਦਿੱਤੀ ਗਈ ਹੈ, ਜੋ 330 ਘੰਟਿਆਂ ਦਾ ਸਟੈਂਡਬਾਏ ਟਾਇਮ ਅਤੇ 24 ਘੰਟਿਆਂ ਦਾ ਟਾਕਟਾਈਮ ਦਿੰਦੀ ਹੈ।


Related News