ਫੰਕਸ਼ਨ ਪਾਰਟੀ ’ਚ ਹੈਵੀ ਵਰਕ ਆਊਟਫਿੱਟਸ ਪਸੰਦ ਕਰਦੀਆਂ ਹਨ ਔਰਤਾਂ

Saturday, Sep 28, 2024 - 02:00 PM (IST)

ਅੰਮ੍ਰਿਤਸਰ, (ਕਵਿਸ਼ਾ)- ਫੰਕਸ਼ਨ ਪਾਰਟੀ ਵਿਚ ਔਰਤਾਂ ਕਾਫੀ ਹੈਵੀ ਵਰਕ ਆਊਟਫਿੱਟਸ ਪਾਉਣਾ ਪਸੰਦ ਕਰਦੀਆਂ ਹਨ, ਜਿਸ ਨਾਲ ਕਿ ਉਨ੍ਹਾਂ ਦੇ ਆਊਟਫਿੱਟ ਦੀ ਖੂਬਸੂਰਤੀ ਵਿਚ ਇਕ ਵੱਖਰੀ ਜਾਨ ਪੈ ਜਾਂਦੀ ਹੈ ਅਤੇ ਆਪਣੇ-ਆਪ ਵਿਚ ਕਾਫੀ ਦਿਲਕਸ਼ ਲੱਗਦੇ ਹਨ, ਜੋ ਦੇਖਣ ਵਾਲੇ ਦਾ ਧਿਆਨ ਪੂਰੀ ਤਰ੍ਹਾ ਨਾਲ ਆਪਣੀ ਵੱਲ ਆਕਰਿਸ਼ਤ ਕਰ ਲੈਂਦੇ ਹਨ। 

ਇਸ ਤਰ੍ਹਾਂ ਦੇ ਹੈਵੀ ਵਰਕ ਆਊਟਫਿਟ ਵਿਚ ਵੱਖ-ਵੱਖ ਤਰ੍ਹਾ ਦੇ ਹੈਂਡ ਵਰਕ ਕੀਤੇ ਜਾਂਦੇ ਹਨ। ਸਮੇਂ-ਸਮੇਂ ’ਤੇ ਹੈਂਡ ਵਰਕ ਦੇ ਤਰ੍ਹਾਂ ਅਤੇ ਸਟਾਈਲ ਬਦਲਦੇ ਰਹਿੰਦੇ ਹਨ। ਔਰਤਾਂ ਅੱਜ-ਕੱਲ ਇੰਡੀਅਨ ਜਾਂ ਵੈਸਟਰਨ ਆਊਟਫਿੱਟਸ ਵਿਚ ਲੋਕ ਗਾਊਂਸ ਵਿਚ ਇਸ ਤਰ੍ਹਾਂ ਦੇ ਮੋਤੀ ਦੀ ਖੂਬਸੂਰਤ ਅਬ੍ਰਾਯਡਰੀ ਵਾਲੇ ਆਊਟਫਿੱਟ ਖੂਬ ਪਸੰਦ ਕਰ ਰਹੀ ਹੈ। ਇਸ ਟ੍ਰੇਂਡ ਨੂੰ ਅੱਜ-ਕੱਲ ਅੰਮ੍ਰਿਤਸਰ ਦੀਆਂ ਔਰਤਾਂ ਵੀ ਖੂਬ ਫੋਲੋ ਕਰਦੀਆਂ ਨਜ਼ਰ ਆ ਰਹੀਆਂ ਹਨ। 


Tarsem Singh

Content Editor

Related News