ਔਰਤਾਂ ’ਚ ਵੱਖ-ਵੱਖ ਤਰ੍ਹਾਂ ਦੇ ਵੈਸਟਰਨ ਆਊਟਫਿੱਟਸ ਹੋ ਰਹੇ ਫੇਮਸ

Friday, Sep 19, 2025 - 10:16 AM (IST)

ਔਰਤਾਂ ’ਚ ਵੱਖ-ਵੱਖ ਤਰ੍ਹਾਂ ਦੇ ਵੈਸਟਰਨ ਆਊਟਫਿੱਟਸ ਹੋ ਰਹੇ ਫੇਮਸ

ਅੰਮ੍ਰਿਤਸਰ (ਕਵਿਸ਼ਾ) : ਅਜੋਕੇ ਸਮੇਂ ’ਚ ਫੈਸ਼ਨ ਅਤੇ ਸਟਾਈਲ ਸਿਰਫ ਇਕ ਜ਼ਰੂਰਤ ਨਹੀਂ ਸਗੋਂ ਸੈਲਫ ਪ੍ਰੈਜ਼ੈਂਟੇਸ਼ਨ ਦਾ ਇਕ ਸੋਰਸ ਹੈ। ਔਰਤਾਂ ’ਚ ਅੱਜਕਲ ਵੱਖ-ਵੱਖ ਸਟਾਈਲਜ਼ ਦੇ ਵੈਸਟਰਨ ਆਊਟਫਿੱਟਸ ਦੀ ਲੋਕਪ੍ਰਿਯਤਾ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਪਹਿਲਾਂ ਜਿੱਥੇ ਰਵਾਇਤੀ ਕੱਪੜੇ ਜਿਵੇਂ ਸਾੜ੍ਹੀ, ਸਲਵਾਰ-ਕੁੜਤਾ ਆਦਿ ਔਰਤਾਂ ਦੀ ਪਹਿਲੀ ਪਸੰਦ ਹੋਇਆ ਕਰਦੇ ਸਨ, ਉਥੇ ਹੀ ਹੁਣ ਵੈਸਟਰਨ ਪਹਿਰਾਵੇ ਨੇ ਉਨ੍ਹਾਂ ਦੇ ਵਾਰਡਰੋਬ ’ਚ ਇਕ ਖਾਸ ਥਾਂ ਬਣਾ ਲਈ ਹੈ।
ਬਦਲਦੇ ਲਾਈਫਸਟਾਈਲ ਅਤੇ ਪ੍ਰੋਫੈਸ਼ਨਲ ਲਾਈਫ ਦੀ ਡਿਮਾਂਡ ਅਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਵੈਸਟਰਨ ਫੈਸ਼ਨ ਨੂੰ ਉਤਸ਼ਾਹ ਦੇਣ ’ਚ ਪ੍ਰਮੁੱਖ ਭੂਮਿਕਾ ਨਿਭਾਅ ਰਹੇ ਹਨ।
ਇਸ ਵਜ੍ਹਾ ਨਾਲ ਔਰਤਾਂ ’ਚ ਵੱਖ-ਵੱਖ ਤਰ੍ਹਾਂ ਦੇ ਵੈਸਟਰਨ ਆਊਟਫਿੱਟਸ ਕਾਫੀ ਜਲਦੀ ਲੋਕਪ੍ਰਿਯ ਹੋ ਜਾਂਦੇ ਹਨ, ਜਿਨ੍ਹਾਂ ’ਚ ਜੀਨਸ ਅਤੇ ਟਾਪ ਦਾ ਕੰਬੀਨੇਸ਼ਨ ਸਭ ਤੋਂ ਆਮ ਅਤੇ ਪਸੰਦੀਦਾ ਵੈਸਟਰਨ ਆਊਟਫਿੱਟਸ ’ਚੋਂ ਇਕ ਹੈ। ਇਹ ਨਾ ਸਿਰਫ ਆਰਾਮਦਾਇਕ ਹੁੰਦਾ ਹੈ, ਸਗੋਂ ਹਰ ਮੌਕੇ ’ਤੇ ਪਾਇਆ ਜਾ ਸਕਦਾ ਹੈ।
ਕਾਲਜ ਜਾਣ ਵਾਲੀਆਂ ਲੜਕੀਆਂ ਤੋਂ ਲੈ ਕੇ ਆਫਿਸ ਜਾਣ ਵਾਲੀਆਂ ਔਰਤਾਂ ਤਕ ਸਾਰਿਆਂ ਲਈ ਇਹ ਇਕ ਪ੍ਰਫੈਕਟ ਚੁਆਇਸ ਹੈ। ਇਸ ਤੋਂ ਬਾਅਦ ਜੋ ਸਭ ਵੱਧ ਲੋਕਪ੍ਰਿਯ ਆਊਟਫਿੱਟ ਹੈ, ਉਹ ਹੈ ਵੈਸਟਰਨ ਡਰੈੱਸ, ਜਿਸ ’ਚ ਲਾਂਗ ਗਾਊਨ ਅਤੇ ਸ਼ਾਰਟ ਡਰੈੱਸ ਅੱਜਕਲ ਪਾਰਟੀਜ਼ ਅਤੇ ਸੋਸ਼ਲ ਫੰਕਸ਼ਨਜ਼ ’ਚ ਕਾਫੀ ਫੇਮਸ ਹੋ ਚੁੱਕੇ ਹਨ। ਇਹ ਆਊਟਫਿੱਟਸ ਔਰਤਾਂ ਨੂੰ ਇਕ ਗਲੈਮਰਜ਼ ਅਤੇ ਐਲੀਗੈਂਟ ਲੁਕ ਦਿੰਦੇ ਹਨ।
ਅੱਜ-ਕੱਲ ਮਿੱਡੀ ਡਰੈੱਸ, ਬਾਡੀਕਾਨ, ਸ਼ਿਫਟ ਡਰੈੱਸ ਅਤੇ ਏ-ਲਾਈਨ ਡਰੈੱਸ ਦਾ ਕਰੇਜ਼ ਵੱਧ ਵੇਖਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਸਟਾਈਲਿਸ਼ ਫੁੱਟਵੀਅਰ ਅਤੇ ਹਲਕੇ ਮੇਕਅਪ ਨਾਲ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ। ਜੇਕਰ ਜੰਪਸੂਟਸ ਅਤੇ ਰੋਮਪਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਖਾਸ ਕਰ ਕੇ ਯੰਗ ਜਨਰੇਸ਼ਨ ’ਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਹਨ। ਇਕ ਹੀ ਕੱਪੜੇ ’ਚ ਟਾਪ ਅਤੇ ਬਾਟਮ ਦਾ ਕੰਬੀਨੇਸ਼ਨ ਹੋਣ ਕਾਰਨ ਇਹ ਪਹਿਨਣ ’ਚ ਬੇਹੱਦ ਆਸਾਨ ਅਤੇ ਆਰਾਮਦਾਇਕ ਹੁੰਦੇ ਹਨ।
ਇਨ੍ਹਾਂ ਨੂੰ ਕੈਜ਼ੁਅਲ ਮੀਟਿੰਗ, ਟ੍ਰੈਵਲਿੰਗ ਜਾਂ ਫਰੈਂਡਜ਼ ਦੇ ਨਾਲ ਆਊਟਿੰਗ ’ਚ ਪਾਇਆ ਜਾ ਸਕਦਾ ਹੈ। ਉਥੇ ਹੀ ਵਰਕਪਲੇਸ ’ਤੇ ਪ੍ਰੋਫੈਸ਼ਨਲ ਲੁਕ ਨੂੰ ਬਣਾਈ ਰੱਖਣ ਲਈ ਵੈਸਟਰਨ ਵੀਅਰ ਜਿਵੇਂ ਬਲੇਜ਼ਰ, ਟ੍ਰਾਊਜ਼ਰ ਅਤੇ ਫਾਰਮਲ ਸ਼ਰਟਸ ਔਰਤਾਂ ’ਚ ਫੇਮਸ ਹਨ। ਇਹ ਆਊਟਫਿੱਟਸ ਨਾ ਸਿਰਫ ਆਤਮਵਿਸ਼ਵਾਸ ਵਧਾਉਂਦੇ ਹਨ, ਸਗੋਂ ਔਰਤਾਂ ਨੂੰ ਇਕ ਸਸ਼ਕਤ ਅਤੇ ਸਮਾਰਟ ਸ਼ਖਸੀਅਤ ਪ੍ਰਦਾਨ ਕਰਦੇ ਹਨ ।
ਅੱਜ-ਕੱਲ ਕਈ ਔਰਤਾਂ ਇੰਡੋ-ਵੈਸਟਰਨ ਫਿਊਜ਼ਨ ’ਚ ਵੀ ਇਨ੍ਹਾਂ ਦੀ ਵਰਤੋਂ ਕਰ ਰਹੀਆਂ ਹਨ। ਵੈਸਟਰਨ ਆਊਟਫਿੱਟਸ ਦੀ ਇਹ ਵੱਖ-ਵੱਖ ਵੈਰਾਇਟੀ ਅੰਮ੍ਰਿਤਸਰੀ ਔਰਤਾਂ ’ਚ ਵੀ ਕਾਫੀ ਪਾਪੂਲਰ ਹੋ ਰਹੀ ਹੈ ਅਤੇ ਅੰਮ੍ਰਿਤਸਰ ਦੀਆਂ ਔਰਤਾਂ ਵੱਖ-ਵੱਖ ਆਯੋਜਨਾਂ ’ਤੇ ਵੱਖ-ਵੱਖ ਸਟਾਈਲਜ਼ ਦੇ ਵੈਸਟਰਨ ਆਊਟਫਿੱਟਸ ਪਹਿਨ ਕੇ ਪਹੁੰਚ ਰਹੀਆਂ ਹਨ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰ ’ਚ ਔਰਤਾਂ ਦੀਆਂ ਖੂਬਸੂਰਤ ਵੈਸਟਰਨ ਆਊਟਫਿੱਟਸ ਪਹਿਨੇ ਤਸਵੀਰਾਂ ਆਪਣੇ ਕੈਮਰੇ ’ਚ ਕੈਦ ਕੀਤੀਆਂ। 


author

Aarti dhillon

Content Editor

Related News