ਫਿਰ ਤੋਂ ਔਰਤਾਂ ਦੇ ਫੇਵਰੇਟ ਬਣੇ 80 ਦੇ ਦਹਾਕੇ ਦੇ ‘ਬੈੱਲ ਬੌਟਮਜ਼’
Saturday, Aug 30, 2025 - 06:18 PM (IST)

ਅੰਮ੍ਰਿਤਸਰ (ਕਵਿਸ਼ਾ)-ਔਰਤਾਂ ਹਮੇਸ਼ਾ ਹੀ ਆਪਣੇ ਆਊਟਫਿਟਸ ਨੂੰ ਲੈ ਕੇ ਕਾਫੀ ਐਕਸਪੈਰੀਮੈਂਟ ਕਰਦੀਆਂ ਰਹਿੰਦੀਆਂ ਹਨ, ਇਸ ਲਈ ਉਹ ਆਪਣੀ ਲੁਕ ਨੂੰ ਵੱਖ-ਵੱਖ ਆਊਟਫਿਟਸ ਨਾਲ ਜਿੱਥੇ ਰੀਕ੍ਰਿਏਟ ਕਰਦੀਆਂ ਹਨ, ਉੱਥੇ ਆਪਣੀ ਲੁਕ ਨੂੰ ਡਿਫਰੈਂਟਲੀ ਪ੍ਰੀਜ਼ੈਂਟ ਕਰਨ ਲਈ ਉਹ ਵੱਖ-ਵੱਖ ਆਊਟਫਿਟਸ ਨੂੰ ਆਪਸ ’ਚ ਪੇਅਰ ਕਰ ਕੇ ਆਪਣੀ ਲੁਕ ਨੂੰ ਵੱਖ-ਵੱਖ ਤਰ੍ਹਾਂ ਨਾਲ ਵੀ ਰੀਪ੍ਰੀਜ਼ੈਂਟ ਕਰਦੀਆਂ ਰਹਿੰਦੀਆਂ ਹਨ, ਜਿਸ ਨਾਲ ਕਿ ਉਨ੍ਹਾਂ ਦੇ ਲੁਕ ’ਚ ਵਾਰ-ਵਾਰ ਨਵਾਪਨ ਆਉਂਦਾ ਰਹਿੰਦਾ ਹੈ, ਜੋ ਉਨ੍ਹਾਂ ਨੂੰ ਬੋਰ ਨਹੀਂ ਕਰਦਾ। 80-90 ਦੇ ਦਹਾਕੇ ’ਚ ਜਦੋਂ ਰੇਟ੍ਰੋ ਲੁਕ ਦਾ ਬੋਲਬਾਲਾ ਸੀ, ਉਸ ’ਚ ਸਾਰਿਆਂ ਤੋਂ ਅਹਿਮ ਭੂਮਿਕਾ ਨਿਭਾਉਣ ਵਾਲੇ ਬੈਲ ਬੌਟਮਜ਼ ਹੀ ਸਨ।
ਅੱਜਕਲ ਔਰਤਾਂ ਉੱਥੇ 80 ਦੇ ਦਹਾਕੇ ਦੀ ਲੁਕ ਨਾਲ ਅੱਜ ਦੀ ਮਾਡਰਨ ਲੁਕ ਦਾ ਇਕ ਅਜਿਹਾ ਹੀ ਬਲੈਡ ਬਣਾ ਕੇ ਆਪਣੀ ਕ੍ਰਿਏਟੀਵਿਟੀ ਦਿਖਾ ਰਹੀ ਹੈ, ਜਿਸ ਨਾਲ ਕਿ ਉਨ੍ਹਾਂ ਦੀ ਲੁਕ ਤਾਂ ਤਬਦੀਲ ਹੋਈ ਹੈ, ਨਾਲ ਹੀ ਨਾਲ ਇਕ ਨਵਾਂ ਫੈਸ਼ਨ ਸਾਹਮਣੇ ਆ ਰਿਹਾ ਹੈ। ਇਸ ’ਚ ਔਰਤਾਂ ਅੱਜ ਦੇ ਮਾਡਰਨ ਸਟਾਈਲ ਦੇ ਟੋਪਸ ਨਾਲ ਉੱਥੇ ਪੁਰਾਣੇ 80 ਦੇ ਦਹਾਕੇ ਵਾਲੇ ਬੈਲ ਬੌਟਮ ਸਟਾਈਲ ਲੋਅਰ ਪਹਿਨਣਾ ਬਹੁਤ ਪਸੰਦ ਕਰ ਰਹੀਆਂ ਹਨ।
ਇਸ ਲਈ ਮਾਰਕੀਟ ’ਚ ਵੀ ਬੈਲ ਬੌਟਮਜ਼ ਦੇ ਕਾਫੀ ਆਪਸ਼ਨਜ਼ ਅੱਜਕਲ ਮਿਲ ਜਾਂਦੇ ਹਨ ਕਿਉਂਕਿ ਡਿਮਾਂਡ ਅਤੇ ਸਪਲਾਈ ਦਾ ਇਕ ਅਟੁੱਟ ਰਿਸ਼ਤਾ ਹੈ, ਇਸ ਲਈ ਜਿਵੇਂ-ਜਿਵੇਂ ਇਹ ਟ੍ਰੈਂਡ ਪ੍ਰੋਗ੍ਰੈੱਸ ਕਰ ਰਿਹਾ ਹੈ, ਉਵੇਂ-ਉਵੇਂ ਵੀ ਵੱਖ-ਵੱਖ ਬ੍ਰਾਂਡ ਐਂਡ ਨਾਨ ਬ੍ਰਾਂਡ ਆਪਣੇ ਹੱਥ ਇਸ ਫੈਸ਼ਨ ’ਚ ਅਜ਼ਮਾ ਰਹੇ ਹਨ ਅਤੇ ਵੱਖ-ਵੱਖ ਕਿਸਮਾਂ ਦੇ ਬੈਲ ਬੌਟਮਜ਼ ਕ੍ਰਿਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਔਰਤਾਂ ਦੀ ਇਨੋਵੇਸ਼ਨ ਨੂੰ ਕਾਫੀ ਸੂਟ ਕਰ ਰਹੇ ਹਨ। ਅੰਮ੍ਰਿਤਸਰ ਦੀਆਂ ਔਰਤਾਂ ਵੀ ਅੱਜਕਲ ਇਸ ਟ੍ਰੈਂਡ ਨੂੰ ਪੂਰੀ ਤਰ੍ਹਾਂ ਫਾਲੋ ਕਰਦੇ ਹੋਏ ਦਿਖਾਈਆਂ ਦੇ ਰਹੀਆਂ ਹਨ ਅਤੇ ਆਪਣੀ ਲੁਕ ਨੂੰ ਬਹੁਤ ਖੂਬਸੂਰਤੀ ਨਾਲ ਡਿਫਰੈਂਟਲੀ ਕ੍ਰਿਏਟ ਕਰ ਰਹੀਆਂ ਹਨ ਅਤੇ ਅੰਮ੍ਰਿਤਸਰ ’ਚ ਹੋਣ ਵਾਲੇ ਵੱਖ-ਵੱਖ ਆਯੋਜਨਾਂ ’ਚ ਇਸ ਲੁਕ ’ਚ ਪੁੱਜ ਰਹੀਆਂ ਹਨ।