ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਅੰਮ੍ਰਿਤਸਰ ਹਵਾਈ ਅੱਡੇ ਤੋਂ ਇਸ ਤਾਰੀਖ ਨੂੰ ਸ਼ੁਰੂ ਹੋਣਗੀਆਂ ਨਵੀਂਆਂ ਉਡਾਣਾਂ
Thursday, Dec 12, 2024 - 01:42 PM (IST)
ਅੰਮ੍ਰਿਤਸਰ/ਜਲੰਧਰ- ਏਅਰ ਇੰਤੀਆ ਐਕਸਪ੍ਰੈਸ ਨੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਅੰਮ੍ਰਿਤਸਰ ਤੋਂ ਬੈਂਕਾਕ ਤੇ ਬੈਂਗਲਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਐਕਸਪ੍ਰੈੱਸ 27 ਦਸੰਬਰ ਤੋਂ ਅੰਮ੍ਰਿਤਸਰ-ਬੈਂਕਾਕ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ, ਜੋ ਹਫ਼ਤੇ ਵਿਚ 4 ਦਿਨ ਉਡਾਣ ਭਰੇਗੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਇਹ ਉਡਾਣ ਸ਼ਾਮ ਨੂੰ ਬੈਂਕਾਕ ਤੋਂ ਰਵਾਨਾ ਹੋਵੇਗੀ ਅਤੇ ਰਾਤ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਵਾਪਸ ਆਵੇਗੀ। ਇਸੇ ਤਰ੍ਹਾਂ ਸਵੇਰ ਦੀ ਫਲਾਈਟ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ ਬਾਅਦ ਬੈਂਕਾਕ ਪਹੁੰਚੇਗੀ, ਨਾਲ ਹੀ ਬੇਇੰਗ 737 ਮੈਕਸ 8 ਜਹਾਜ਼ ਦੁਆਰਾ ਸੰਚਾਲਿਤ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਵੇਖੋ ਸ਼ਡੀਊਲ
ਅੰਮ੍ਰਿਤਸਰ-ਬੈਂਕਾਕ ਸੇਵਾ (ਹਫ਼ਤੇ ਵਿਚ 4 ਦਿਨ)
ਅੰਮ੍ਰਿਤਸਰ ਤੋਂ ਬੈਂਕਾਕ: ਸਵੇਰੇ 10:40 ਤੋਂ ਸ਼ਾਮ 5:00 ਵਜੇ (ਫਲਾਈਟ IX168)
ਬੈਂਕਾਕ ਤੋਂ ਅੰਮ੍ਰਿਤਸਰ: ਸ਼ਾਮ 6:00 ਵਜੇ - ਰਾਤ 9:30 ਵਜੇ (ਫਲਾਈਟ IX167)
ਅੰਮ੍ਰਿਤਸਰ-ਬੈਂਗਲੁਰੂ ਸੇਵਾ (ਹਫ਼ਤੇ ਵਿਚ 4 ਦਿਨ)
ਬੈਂਗਲੁਰੂ ਤੋਂ ਅੰਮ੍ਰਿਤਸਰ: ਸਵੇਰੇ 5:55 ਤੋਂ ਸਵੇਰੇ 9:20 ਵਜੇ (ਫਲਾਈਟ IX1975)
ਅੰਮ੍ਰਿਤਸਰ ਤੋਂ ਬੈਂਗਲੁਰੂ: ਦੁਪਹਿਰ 11:30 - 2:45 ਵਜੇ (ਫਲਾਈਟ IX1976)
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਸ ਹਸਪਤਾਲ 'ਚ ਮਿਲੇਗੀ ਖ਼ਾਸ ਸਹੂਲਤ, ਨਜ਼ਦੀਕੀ ਸੂਬਿਆਂ ਨੂੰ ਵੀ ਹੋਵੇਗਾ ਲਾਭ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8