ਹਾਈਵੇਅ ''ਤੇ ਬਾਂਦਰ ਨੇ ਪਾਇਆ ਖੌਰੂ, ਲੋਕਾਂ ਵਿਚ ਡਰ ਦਾ ਮਾਹੌਲ

Wednesday, Nov 20, 2024 - 04:03 PM (IST)

ਹਾਈਵੇਅ ''ਤੇ ਬਾਂਦਰ ਨੇ ਪਾਇਆ ਖੌਰੂ, ਲੋਕਾਂ ਵਿਚ ਡਰ ਦਾ ਮਾਹੌਲ

ਅਜਨਾਲਾ (ਬਾਠ) : ਅਜਨਾਲਾ ਚੋਗਾਵਾਂ ਰੋਡ 'ਤੇ ਇਕ ਬਾਂਦਰ ਨੇ ਖੌਰੂ ਪਾ ਦਿੱਤਾ। ਬਾਂਦਰ ਵਲੋਂ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨ ਕੀਤਾ ਗਿਆ, ਜਿਸ ਕਾਰਣ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕਿ ਇਸ ਬਾਂਦਰ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ। 

ਬਾਂਦਰ ਸੜਕ ਤੋਂ ਲੰਘਣ ਵਾਲੇ ਮੋਟਰਸਾਈਕਲ ਚਾਲਕਾਂ ਦੇ ਪਿੱਛੇ ਭੱਜ ਰਿਹਾ ਹੈ ਜਿਸ ਕਾਰਣ ਲੋਕਾਂ ਵਿਚ ਡਰ ਹੈ ਕਿ ਬਾਂਦਰ ਕਿਤੇ ਉਨ੍ਹਾਂ ਦਾ ਕੋਈ ਨੁਕਸਾਨ ਨਾ ਕਰ ਦਵੇ। ਇਸ ਮੌਕੇ ਰਾਹਗੀਰਾਂ ਨੇ ਕਿਹਾ ਕਿ ਇਸ ਰੋਡ ਉਪਰ ਇਕ ਬਾਂਦਰ ਘੁੰਮ ਰਿਹਾ ਹੈ ਜਿੱਥੇ ਉਹ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੱਢਣ ਦੀ ਕੋਸ਼ਿਸ਼ ਕਰ ਰਿਹਾ ਹੈ, ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਬਾਂਦਰ ਨੂੰ ਫੜਕੇ ਜੰਗਲ ਵਿਚ ਛੱਡਿਆ ਜਾਵੇ ਤਾਂ ਜੋ ਲੋਕ ਪ੍ਰੇਸ਼ਾਨ ਨਾ ਹੋਣ ਅਤੇ ਬਾਂਦਰ ਦਾ ਵੀ ਕੋਈ ਨੁਕਸਾਨ ਨਾ ਹੋਵੇ। 


author

Gurminder Singh

Content Editor

Related News