ਗੜ੍ਹੇਮਾਰੀ ਨਾਲ ਫਸਲਾਂ ਦੇ ਭਾਰੀ ਨੁਕਸਾਨ ਦਾ ਖ਼ਦਸ਼ਾ
Wednesday, Apr 19, 2023 - 05:57 PM (IST)

ਚਮਿਆਰੀ (ਸੰਧੂ) : ਅੱਜ ਸ਼ਾਮ ਨੂੰ ਕਸਬਾ ਚਮਿਆਰੀ (ਅਜਨਾਲਾ) ਅਤੇ ਨੇੜਲੇ ਕੁੱਝ ਪਿੰਡਾਂ ਅੰਦਰ ਬੇ-ਮੌਸਮੀ ਬਰਸਾਤ ਦੌਰਾਨ ਭਾਰੀ ਗੜ੍ਹੇਮਾਰੀ ਹੋਈ ਹੈ। ਜਿਸ ਕਾਰਨ ਪੱਕੀ ਕਣਕ ਦੀ ਫ਼ਸਲ ਤੋਂ ਇਲਾਵਾ ਸਬਜ਼ੀਆਂ ਆਦਿ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ। ਭਾਰੀ ਗੜੇਮਾਰੀ ਤੋਂ ਬਾਅਦ ਗੱਲਬਾਤ ਕਰਦਿਆਂ ਉੱਘੇ ਖੇਤੀ ਮਾਹਿਰ ਅਤੇ ਡੀ.ਪੀ. ਫਾਰਮ ਚਮਿਆਰੀ ਦੇ ਮਾਲਕ ਡਾ. ਸੁਖਦੇਵ ਸਿੰਘ ਵੜੈਚ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ’ਚ ਪੱਕੀ ਕਣਕ ਤੋਂ ਇਲਾਵਾ ਸਬਜ਼ੀਆਂ ਅਤੇ ਫਲਦਾਰ ਬੂਟਿਆਂ ਦਾ ਬਹੁਤ ਨੁਕਸਾਨ ਹੋਇਆ ਹੈ।