ਪਾਬੰਦੀਸ਼ੁਦਾ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ 2 ਵਿਅਕਤੀਆਂ ਨੂੰ ਅਦਾਲਤ ਨੇ ਸੁਣਾਈ 12-12 ਸਾਲ ਦੀ ਸਜ਼ਾ

Wednesday, Apr 05, 2023 - 06:21 PM (IST)

ਪਾਬੰਦੀਸ਼ੁਦਾ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ 2 ਵਿਅਕਤੀਆਂ ਨੂੰ ਅਦਾਲਤ ਨੇ ਸੁਣਾਈ 12-12 ਸਾਲ ਦੀ ਸਜ਼ਾ

ਅੰਮ੍ਰਿਤਸਰ : ਸੈਪਸ਼ਲ਼ ਜੱਜ ਦਲਜੀਤ ਸਿੰਘ ਦੀ ਅਦਾਲਤ ਨੇ ਪਾਬੰਦੀਸ਼ੁਦਾ ਦਵਾਈਆਂ ਦੀ ਤਸਕਰੀ ਦੇ ਇਸ ਵੱਡੇ ਮਾਮਲੇ 'ਚ ਲਖਨਪਾਲ ਭਾਟੀਆ ਅਤੇ ਨਵਲ ਸੂਦ ਨੂੰ 12-12 ਸਾਲ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ਨੂੰ 1.20-1.20 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ ਤੇ ਇਸ ਦਾ ਭੁਗਤਾਨ ਨਾ ਕਰਨ 'ਤੇ ਦੋਸ਼ੀਆਂ ਨੂੰ ਇਕ-ਇਕ ਸਾਲ ਦੀ ਅਗਾਊਂ ਸਜ਼ਾ ਭੁਗਤਣੀ ਪਵੇਗੀ। ਫ਼ੈਸਲੇ ਦੌਰਾਨ ਅਦਾਲਤ ਨੇ ਸਿਮਰਤਪਾਲ ਸਿੰਘ ਨੂੰ ਭਗੌੜਾ ਐਲਾਨ ਦਿੱਤਾ ਹੈ ਅਤੇ 3 ਮੁਲਜ਼ਮਾਂ ਨੂੰ ਦੋਸ਼ ਸਾਬਿਤ ਨਾ ਹੋਣ ਦੇ ਚੱਲਦਿਆਂ ਬਰੀ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ- ਮਾਮੂਲੀ ਵਿਵਾਦ ਨੇ ਧਾਰਿਆ ਖੌਫ਼ਨਾਕ ਰੂਪ, ਜਲਾਲਾਬਾਦ 'ਚ 3 ਧੀਆਂ ਦੇ ਪਿਓ ਦਾ ਬੇਰਹਿਮੀ ਨਾਲ ਕਤਲ

ਸੀ. ਆਈ. ਏ. ਸਟਾਫ਼ ਨੇ 28 ਅਪ੍ਰੈਲ 2020 ਨੂੰ ਗੇਟ ਹਕੀਮਾਂ ਪੁਲਸ ਥਾਣਾ 'ਚ ਸਿਮਰਤਪਾਲ ਸਿੰਘ ਵਾਸੀ ਰਿਸ਼ੀ ਵਿਹਾਰ ਮਜੀਠਾ ਰੋਡ, ਕੌਸ਼ਲ ਭਾਟਿਆ ਵਾਸੀ ਨਿਉਂ ਨਹਿਰੂ ਕਾਲੋਨੀ, ਅਮਰਜੀਤ ਸਿੰਘ ਵਾਸੀ ਸੰਧੂ ਕਾਲੋਨੀ, ਖੂਹ ਕੰਡਿਆ ਵਾਵਲਾ ਬਟਾਲਾ ਰੋਡ, ਲਖਨਪਾਲ ਭਾਟਿਆ ਵਾਸੀ ਨਿਉਂ ਨਹਿਰੂ ਕਾਲੋਨੀ, ਨਵਲ ਸੂਦ ਵਾਸੀ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਰਤਨ ਸਿੰਘ ਵਾਸੀ ਨਵੀਂ ਆਬਾਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ 

ਇਹ ਵੀ ਪੜ੍ਹੋ- ਡਰੱਗ ਮਾਮਲੇ 'ਤੇ ਬੋਲੇ ਕੇਜਰੀਵਾਲ: ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹਾਂ 'ਚ ਸੁੱਟੇਗੀ ਪੰਜਾਬ ਸਰਕਾਰ

ਸਾਬਕਾ ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਨੇ 28 ਮਾਰਚ 2020 ਨੂੰ ਭਗਤਾਂਵਾਲਾ ਨਜ਼ਦੀਕ ਸਥਿਤ ਗੋਲਡਨ ਦੀਪ ਇੰਟਰਪ੍ਰਾਈਸ ਤੋਂ ਪਾਬੰਦੀਸ਼ੁਦਾ ਦਵਾਈਆਂ ਦੀ ਖੇਪ ਬਰਾਮਦ ਕੀਤੀ ਸੀ। ਪੁਲਸ ਨੂੰ ਇਸ ਦੀ ਸੂਚਨਾ ਦਿੱਤਾ ਗਈ ਸੀ ਕਿ ਨਵਲ ਸੂਦ ਅਤੇ ਲਖਨਪਾਲ ਸਿੰਘ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਦਾ ਕਾਰੋਬਾਰ ਕਰ ਰਿਹਾ ਹੈ ਜਿਸ 'ਤੇ ਪੁਲਸ  ਨੇ ਕਾਰਵਾਈ ਕਰਦਿਆਂ 4 ਲੱਖ ਪਾਬੰਦੀਸ਼ੁਦਾ ਗੋਲੀਆਂ ਦੀ ਖੇਪ ਬਰਾਮਦ ਕੀਤੀ ਸੀ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News