ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਵੱਲੋਂ ਚੌਹਾਨ ਵੱਲੋਂ ਭੇਜੇ ਗਏ ਸੁਝਾਅ ਦੀ ਕੀਤੀ ਸਰਾਹਣਾ

02/14/2024 5:31:59 PM

ਅੰਮ੍ਰਿਤਸਰ (ਸਰਬਜੀਤ) : ਲੋਕ ਕ੍ਰਾਂਤੀ ਕੌਂਸਲ ਪੰਜਾਬ ਦੇ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਭਾਰਤ ਸਕਾਊਟ ਐਂਡ ਗਾਈਡ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਪ੍ਰਸ਼ਾਂਤ ਚੌਹਾਨ ਨੇ ਕਿਹਾ ਕਿ ਪਿਛਲੇ ਦਿਨੀਂ ਮੇਰੇ ਵੱਲੋਂ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਬੁਢਾਪਾ ਪੈਨਸ਼ਨ ਲਾਭਪਾਤਰੀਆਂ ਨੇ ਆਪਣੇ ਖਾਤੇ ਤੋਂ ਪੈਸੇ ਕਢਵਾਉਣ ਲਈ ਏ. ਟੀ. ਐੱਮ. ਕਾਰਡ ਜਾਰੀ ਕਰਵਾਏ ਹੋਏਹਨ ਜਦੋ ਉਨ੍ਹਾਂ ਲਾਭਪਾਤਰੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਏਟੀਐਮ ਕਾਰਡ ਰਾਹੀਂ ਪੈਨਸ਼ਨ ਦੇ ਪੈਸੇ ਹਰ ਮਹੀਨੇ ਕਢਵਾ ਲਏ ਜਾਂਦੇ ਹਨ ਅਤੇ ਵਿਧਵਾ/ਡੇਸਟਿਟਯੂਟ ਪੈਨਸ਼ਨਾਂ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਦਾ ਦੁਬਾਰਾ ਵਿਆਹ ਹੋ ਜਾਣ ਦੇ ਬਾਵਜੂਦ ਵੀ ਉਹ ਪੈਨਸ਼ਨ ਪ੍ਰਾਪਤ ਕਰਦਿਆਂ ਰਹਿੰਦੀਆਂ ਹਨ। ਇਸ ਕਾਰਨ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ।  

PunjabKesari

ਚੌਹਾਨ ਨੇ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਦੇ ਦਫ਼ਤਰ ਤੋਂ ਮੈਨੂੰ ਫ਼ੋਨ ਆਇਆ ਤੇ ਉਨ੍ਹਾਂ ਵੱਲੋਂ ਮੇਰਾ ਧੰਨਵਾਦ ਕੀਤਾ ਗਿਆ ਹੈ ਤੇ ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਦਿੱਤੇ ਗਏ ਸੁਝਾਅ ਦੀ ਅਸੀਂ ਸਰਾਹਣਾ ਕਰਦੇ ਹਾਂ ਤੇ ਤੁਹਾਡੇ ਵਰਗੇ ਸੂਝਵਾਨ ਵਿਅਕਤੀਆਂ ਦੇ ਹੋਰ ਸੁਝਾਵਾਂ ਦੀ ਸਾਨੂੰ ਜ਼ਰੂਰਤ ਹੈ ਤੇ ਅਸੀਂ ਇਸ ਸੁਝਾਅ ਨੂੰ ਮਨਜ਼ੂਰ ਕਰ ਲਿਆ ਹੈ ਅਤੇ ਸਬੰਧਤ ਵਿਭਾਗ ਦੇ ਐਡਮਿਨ ਸਕੱਤਰ ਨੂੰ ਤੁਰੰਤ ਇਸ ਸੁਝਾਅ ਤੇ ਗੌਰ ਕਰਕੇ ਇਸ ਨੂੰ ਲਾਗੂ ਕਰਨ ਲਈ ਹਿਦਾਇਤ ਦੇ ਦਿੱਤੀ ਹੈ।


Gurminder Singh

Content Editor

Related News