ਕਿਸਾਨਾਂ ਦੀ ਆੜ ਹੇਠ ਵਿਰੋਧੀ ਧਿਰਾਂ ਕਰਵਾ ਰਹੀਆਂ ਹਮਲੇ:  ਬਿਕਰਮ ਸਿੰਘ ਮਜੀਠੀਆ

Thursday, Sep 02, 2021 - 06:18 PM (IST)

ਚੰਡੀਗੜ੍ਹ/ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ ਇਹ ਜਿਹੜੇ ਸ਼੍ਰੋਮਣੀ ਅਕਾਲੀ ਵਿਧਾਇਕਾਂ ਅਤੇ ਵਰਕਰਾਂ ’ਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ, ਇਹ ਬਹੁਤ ਹੀ ਨਿੰਦਣਯੋਗ ਹਨ। ਇਹ ਸਭ ਕੁੱਝ ਕਾਂਗਰਸ ਅਤੇ 'ਆਪ' ਦੀ ਸ਼ਹਿ ’ਤੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਤਾਂ ਕਿਸਾਨੀ ਦਾ ਮੁੱਦਾ ਹੀ ਕੋਈ ਨਹੀਂ। ਪੰਜਾਬ ’ਚ ਤਾਂ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਹਨ।

ਇਹ ਵੀ ਪੜ੍ਹੋ : ਮਲੋਟ ’ਚ ਰਿਸ਼ਤਿਆਂ ਦਾ ਘਾਣ, 2 ਪੁੱਤਰਾਂ ਨੇ ਬਜ਼ੁਰਗ ਪਿਓ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

ਮਜੀਠੀਆਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਹ ਕਾਲੇ ਕਾਨੂੰਨ ਤਾਂ ਕੇਂਦਰ ਸਰਕਾਰ ਨੇ ਲਾਗੂ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਝੰਡੇ ਦੀ ਆੜ ’ਚ ਕਾਂਗਰਸ ਅਤੇ ‘ਆਪ’ ਆਪਣਾ ਏਜੰਡਾ ਚਲਾ ਰਹੀ ਹੈ ਅਤੇ ਅੰਦੋਲਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ, ਜਿਹੜੇ ਚਾਹੁੰਦੇ ਹਨ ਕਿ ਇੱਥੇ ਪੰਜਾਬ ’ਚ ਗਵਰਨਰੀ ਰਾਜ ਲੱਗ ਜਾਵੇ। ਇਹ ਜਿਹੜੇ ਆਪਸ ’ਚ ਛਿੱਤਰੋ-ਛਿੱਤਰੀ ਹੋ ਰਹੇ ਹਨ ਇਸ ਨੂੰ ਵੀ ਕਿਸਾਨੀ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਕਾਂਗਰਸ ਅਤੇ 'ਆਪ' ਦੀ ਬੌਖ਼ਲਾਹਟ ਵੀ ਪੂਰੀ ਤਰ੍ਹਾਂ ਸਮਝ ਆ ਰਹੀ ਹੈ।  

ਇਹ ਵੀ ਪੜ੍ਹੋ :  ਸੰਗਰੂਰ ਦੇ 6 ਸਾਲਾ ਬੱਚੇ ਨੇ ਹੱਥ ਛੱਡ ਕੇ ਸਾਇਕਲ ਚਲਾਉਣ 'ਚ ਬਣਾਇਆ ਰਿਕਾਰਡ, ਏਸ਼ੀਆ ਬੁੱਕ ’ਚ ਦਰਜ ਹੋਇਆ ਨਾਂ


Shyna

Content Editor

Related News