ਖੂਬਸੂਰਤ ਸਕਾਰਫ਼ ਵਧਾਉਂਦੇ ਹਨ ਪਹਿਰਾਵੇ ਦੀ ਖਿੱਚ

Thursday, Sep 05, 2024 - 12:49 PM (IST)

ਖੂਬਸੂਰਤ ਸਕਾਰਫ਼ ਵਧਾਉਂਦੇ ਹਨ ਪਹਿਰਾਵੇ ਦੀ ਖਿੱਚ

ਅੰਮ੍ਰਿਤਸਰ, (ਕਵਿਸ਼ਾ)-ਕਿਸੇ ਪਹਿਰਾਵੇ ਦੀ ਖ਼ੂਬਸੂਰਤੀ ਸਿਰਫ਼ ਪਹਿਰਾਵੇ ਤੱਕ ਹੀ ਸੀਮਤ ਨਹੀਂ ਹੁੰਦੀ, ਸਗੋਂ ਇਸ ਦੇ ਸਹਾਇਕ ਉਪਕਰਨ, ਹੈਂਡਬੈਗ, ਫੁੱਟਵੀਅਰ ਆਦਿ ਨਾਲ ਵੀ ਨਿਖਾਰ ਆਉਂਦਾ ਹੈ। ਇਕ ਸਾਦੇ ਪਹਿਰਾਵੇ ਦੀ ਖ਼ੂਬਸੂਰਤੀ ਨੂੰ ਐਕਸੈਸਰੀਜ਼ ਕਰ ਕੇ ਵਧਾਇਆ ਜਾ ਸਕਦਾ ਹੈ। ਇਸ ਲਈ, ਲੁੱਕ ਡਿਜ਼ਾਈਨਰ ਨਾ ਸਿਰਫ਼ ਇਕ ਸੁੰਦਰ ਪਹਿਰਾਵੇ ਦੀ ਭਾਲ ਕਰਦੇ ਹਨ, ਸਗੋਂ ਸੁੰਦਰ ਉਪਕਰਨ, ਜੁੱਤੀਆਂ ਅਤੇ ਪਹਿਰਾਵੇ ਨੂੰ ਵਧਾਉਣ ਵਾਲੀਆਂ ਵੱਖ-ਵੱਖ ਚੀਜ਼ਾਂ ਦੀ ਵੀ ਭਾਲ ਕਰਦੇ ਹਨ।

ਜੇਕਰ ਅੱਜ ਕੱਲ ਦੀ ਗੱਲ ਕਰੀਏ ਤਾਂ ਖੂਬਸੂਰਤ, ਡਿਜ਼ਾਈਨਰ, ਕਲਰ ਫੁੱਲ ਸਕਾਰਫਾਂ ਨਾਲ ਪਹਿਰਾਵੇ ਦੀ ਖੂਬਸੂਰਤੀ ਨੂੰ ਵਧਾਇਆ ਜਾ ਰਿਹਾ ਹੈ। ਅੱਜ ਕੱਲ ਔਰਤਾਂ ਹਰ ਪਹਿਰਾਵੇ ਦੇ ਨਾਲ ਸ਼ਾਰਟ, ਸਲੀਵਲੇਸ ਜੈਕਟਾਂ, ਸੁੰਦਰ ਰੰਗਦਾਰ ਕੱਪੜੇ ਅਤੇ ਡਿਜ਼ਾਈਨਰ ਸਕਾਰਫ਼ ਲੈ ਕੇ ਇਕ ਨਵੇਂ ਫੈਸ਼ਨ ਨੂੰ ਉਤਸ਼ਾਹਿਤ ਕਰਦੀਆਂ ਨਜ਼ਰ ਆਉਂਦੀਆਂ ਹਨ, ਜਿਵੇਂ ਕਿ ਸਰਦੀਆਂ ਵਿੱਚ ਹੈਵੀ ਵੂਲਨ ਅਤੇ ਗਰਮ ਸਕਾਰਫ਼ ਪਾਏ ਜਾਂਦੇ ਹਨ।

ਇਸੇ ਤਰਜ਼ ’ਤੇ ਅੱਜ ਕੱਲ ਕਾਟਨ ਸਕਾਰਫ਼ ਅਤੇ ਸੂਥਿੰਗ ਫੈਬਰਿਕ ਤੋਂ ਬਣੇ ਸਕਾਰਫ਼ ਪਹਿਨੇ ਜਾ ਰਹੇ ਹਨ ਜੋ ਪਹਿਰਾਵੇ ਦੀ ਸੁੰਦਰਤਾ ਨੂੰ ਬਹੁਤ ਜ਼ਿਆਦਾ ਕੰਪਲੀਮੇਂਟ ਕਰਦੇ ਹਨ। ਅੱਜ ਕੱਲ ਅੰਮ੍ਰਿਤਸਰ ਦੀਆਂ ਔਰਤਾਂ ਵੀ ਇਸ ਰੁਝਾਨ ਨੂੰ ਫਾਲੋ ਕਰਦੀਆਂ ਨਜ਼ਰ ਆ ਰਹੀਆਂ ਹਨ।

ਅੱਜ ਕੱਲ ਅੰਮ੍ਰਿਤਸਰ ਵਿੱਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਔਰਤਾਂ ਸੁੰਦਰ ਪੱਛਮੀ ਪਹਿਰਾਵੇ ਦੇ ਨਾਲ ਸਕਾਰਫ਼ ਪਹਿਨੇ ਹੋਏ ਲਨਜ਼ਰ ਆ ਰਹੀਆਂ ਹਨ। 
 


author

Tarsem Singh

Content Editor

Related News