ਨਿਰੰਕਾਰੀ ਸਤਿਸੰਗ ਘਰ ’ਚ ਬੰਬ ਕਾਂਡ ਦੇ ਪੀਡ਼ਤਾਂ ਨੂੰ ਮੁਆਵਜ਼ਾ ਨਾ ਮਿਲਣਾ ਬਣਿਆ ਚਰਚਾ ਦਾ ਵਿਸ਼ਾ : ਲਖਵਿੰਦਰ
Thursday, Dec 06, 2018 - 01:57 PM (IST)

ਅੰਮ੍ਰਿਤਸਰ (ਸਰਬਜੀਤ/ਜਸ਼ਨ) - ਨਿਰੰਕਾਰੀ ਸਤਿਸੰਗ ਘਰ ’ਤੇ ਹੋਏ ਬੰਬ ਕਾਂਡ ਨੂੰ ਹੁਣ ਲਗਭਗ ਇਕ ਮਹੀਨਾ ਬੀਤਣ ਨੂੰ ਹੈ, ਪਰ ਉਕਤ ਕਾਂਡ ਦੇ ਪੀਡ਼ਤ ਅੱਜ ਵੀ ਸਰਕਾਰ ਦੇ ਮੁਆਵਜ਼ੇ ਦਾ ਰਸਤਾ ਵੇਖ ਰਹੇ ਹਨ। ਦੱਸਣਯੋਗ ਹੈ ਕਿ ਉਕਤ ਕਾਂਡ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਮੈਂਬਰਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਅਤੇ ਜਖ਼ਮੀਆਂ ਦਾ ਫ੍ਰੀ ਇਲਾਜ ਕਰਵਾਉਣ ਦਾ ਐੈਲਾਨ ਕੀਤਾ ਸੀ, ਉੱਥੇ ਹੀ ਇਕ ਹੋਰ ਰੇਲ ਹਾਦਸੇ ਦੇ ਪੀਡ਼ਤਾਂ ਨੂੰ ਮੁਆਵਜ਼ਾ ਦੇਣ ਵਿਚ ਇੰਨਾ ਸਮਾਂ ਨਹੀਂ ਲਗਾਇਆ। ਇਹ ਸ਼ਬਦ ਭਾਰਤੀ ਕਮਿਊਨਿਸਟ ਪਾਰਟੀ ਦੇ ਨੌਜਵਾਨ ਨੇਤਾ ਅਤੇ ਸਮਾਜ ਸੇਵਕ ਲਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ। ਲਖਵਿੰਦਰ ਨੇ ਕਿਹਾ ਕਿ ਰੇਲ ਹਾਦਸੇ ਦੌਰਾਨ 60 ਦੇ ਲਗਭਗ ਲੋਕਾਂ ਦੀ ਮੌਤ ਹੋ ਗਈ ਸੀ ਅਤੇ 150 ਦੇ ਲੱਗਭੱਗ ਲੋਕ ਜਖ਼ਮੀ ਹੋ ਗਏ ਸਨ ਪਰ ਸਰਕਾਰ ਨੇ ਰੇਲ ਹਾਦਸੇ ਦੇ ਪੀਡ਼ਤਾਂ ਨੂੰ ਤਾਂ ਮੁਆਵਜ਼ਾ ਦੇਣ ਵਿਚ ਇੰਨੀ ਜਲਦੀ ਦਿਖਾਈ ਪਰੰਤੂੁ ਇਸ ਮਾਮਲੇ ਵਿਚ ਇੰਨੀ ਦੇਰੀ ਕਿਉਂ? ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪ੍ਰਬੰਧਕੀ ਅਹੁੱਦੇਦਾਰਾਂ ਨਾਲ ਗੱਲ ਕਰਨ ਤੇ ਪਤਾ ਲੱਗਾ ਹੈ ਕਿ ਉਹ ਹੁਣ ਰਿਕਾਰਡ ਦਾ ਇੰਤਜਾਰ ਕਰ ਰਹੇ ਹਨ। ਇਸ ਮੌਕੇ ਕਾਫ਼ੀ ਸੰਖਿਆ ਵਿਚ ਪਾਰਟੀ ਦੇ ਮੈਂਬਰ ਮੌਜੂਦ ਸਨ।